ਪਾਕਿ ''ਚ ਹਿੰਦੂ ਕੁੜੀਆਂ ਸੁਰੱਖਿਆ ਲਈ ਪਹੁੰਚੀਆਂ ਅਦਾਲਤ, 1 ਵਿਅਕਤੀ ਗ੍ਰਿਫਤਾਰ

03/25/2019 12:23:48 PM

ਲਾਹੌਰ (ਬਿਊਰੋ)— ਪਾਕਿਸਤਾਨ ਵਿਚ ਅਗਵਾ ਕਰਨ ਦੇ ਬਾਅਦ ਧਰਮ ਪਰਿਵਰਤਨ ਅਤੇ ਵਿਆਹ ਦੇ ਮਾਮਲੇ ਵਿਚ ਪੀੜਤ ਹਿੰਦੂ ਕੁੜੀਆਂ ਨੇ ਸੁਰੱਖਿਆ ਲਈ ਅਦਾਲਤ ਵਿਚ ਅਪੀਲ ਕੀਤੀ ਹੈ। ਇਸ ਵਿਚਕਾਰ ਵਿਆਹ ਵਿਚ ਮਦਦਗਾਰ ਬਣੇ ਇਕ ਸ਼ਖਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਕਥਿਤ ਤੌਰ 'ਤੇ ਇਨ੍ਹਾਂ ਨਾਬਾਲਗ ਹਿੰਦੂ ਕੁੜੀਆਂ ਨੂੰ ਅਗਵਾ ਕਰਨ ਦੇ ਬਾਅਦ ਧਰਮ ਪਰਿਵਰਤਨ ਕਰਵਾਇਆ ਗਿਆ। ਕੁੜੀਆਂ ਨੇ ਪੰਜਾਬ ਸੂਬੇ ਦੇ ਬਹਾਵਲਪੁਰ ਸਥਿਤ ਅਦਾਲਤ ਦਾ ਦਰਵਾਜਾ ਖੜਕਾਇਆ ਅਤੇ ਪਟੀਸ਼ਨ ਦਾਇਰ ਕਰ ਕੇ ਆਪਣੀ ਸੁਰੱਖਿਆ ਦੀ ਮੰਗ ਕੀਤੀ। ਮੀਡੀਆ ਰਿਪੋਰਟਾਂ ਵਿਚ ਇਹ ਗੱਲ ਕਹੀ ਗਈ ਹੈ।

12 ਸਾਲਾ ਰਵੀਨਾ ਅਤੇ 15 ਸਾਲਾ ਰੀਨਾ ਨੂੰ ਸਿੰਧ ਦੇ ਘੋਟਕੀ ਜ਼ਿਲੇ ਵਿਚ ਹੋਲੀ ਦੀ ਸ਼ਾਮ ਕੁਝ ਪ੍ਰਭਾਵਸ਼ਾਲੀ ਲੋਕਾਂ ਨੇ ਅਗਵਾ ਕਰ ਲਿਆ ਸੀ। ਅਗਵਾ ਕਰਨ ਦੇ ਬਾਅਦ ਇਕ ਵੀਡੀਓ ਸਾਹਮਣੇ ਆਇਆ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਨਾਬਾਲਗ ਕੁੜੀਆਂ ਕਹਿ ਰਹੀਆਂ ਹਨ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰ ਲਿਆ ਹੈ। ਇਕ ਹੋਰ ਵੀਡੀਓ ਵਿਚ ਇਕ ਮੌਲਵੀ ਕਹਿ ਰਿਹਾ ਹੈ ਕਿ ਕੁੜੀਆਂ ਮੁਸਲਮਾਨਾਂ ਵਾਲੇ ਘਿਰੇ ਇਲਾਕੇ ਵਿਚ ਰਹਿੰਦੀਆਂ ਸਨ ਅਤੇ ਉਹ ਇਸਲਾਮ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋਈਆਂ ਆਪਣਾ ਧਰਮ ਬਦਲਣਾ ਚਾਹੁੰਦੀਆਂ ਸਨ। 

ਪਾਕਿਸਤਾਨੀ ਮੀਡੀਆ ਦੀਆਂ ਖਬਰਾਂ ਦੇ ਹਵਾਲੇ ਨੇ ਸੂਤਰਾਂ ਨੇ ਕਿਹਾ ਕਿ ਪੀੜਤਾਂ ਦੇ ਭਰਾ ਸ਼ਮਨ ਦਾਸ ਵੱਲੋਂ ਇਕ ਐੱਫ.ਆਈ.ਆਰ. ਦਹਰਕੀ ਪੁਲਸ ਥਾਣੇ ਵਿਚ ਦਰਜ ਕਰਵਾਈ ਗਈ ਹੈ। ਇਸ ਮਾਮਲੇ ਵਿਚ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਰਿਪੋਰਟ ਮੰਗੇ ਜਾਣ ਦੇ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮਾਮਲੇ 'ਤੇ ਖੁਦ ਨੋਟਿਸ ਲਿਆ ਅਤੇ ਮਨੁੱਖੀ ਅਧਿਕਾਰ ਮੰਤਰਾਲੇ ਨੂੰ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਮੀਡੀਆ ਵਿਚ ਸਿੰਧ ਦੇ ਮੀਰਪੁਰਖਾਸ ਦੀ ਰਹਿਣ ਵਾਲੀ ਇਕ ਹੋਰ ਹਿੰਦੂ ਕੁੜੀ ਸ਼ਾਨਿਆ ਦੇ ਅਗਵਾ ਹੋਣ ਅਤੇ ਜ਼ਬਰੀ ਧਰਮ ਪਰਿਵਰਤਨ ਦੀਆਂ ਖਬਰਾਂ ਹਨ।


Vandana

Content Editor

Related News