UAE ਨੇ ਪਾਕਿਸਤਾਨ ਨੂੰ ਭੇਂਟ ਕੀਤੇ 18 ਸ਼ੇਰ ਤੇ ਟਾਈਗਰ
Thursday, Apr 18, 2019 - 03:40 PM (IST)

ਲਾਹੌਰ (ਭਾਸ਼ਾ)— ਸੰਯੁਕਤ ਅਰਬ ਅਮੀਰਾਤ ਨੇ ਪਾਕਿਸਤਾਨ ਨੂੰ ਜੰਗਲੀ ਜਾਨਵਰ ਭੇਂਟ ਕੀਤੇ ਹਨ। ਇਨ੍ਹਾਂ ਵਿਚ 4 ਸਫੇਦ ਟਾਈਗਰ, 6 ਬੰਗਾਲ ਟਾਈਗਰ ਅਤੇ 8 ਅਫਰੀਕੀ ਸ਼ੇਰਾਂ ਸਮੇਤ ਕੁੱਲ 18 ਸ਼ੇਰ ਅਤੇ ਟਾਈਗਰ ਹਨ। ਇਹ ਸਾਰੇ ਜਾਨਵਰ ਲਾਹੌਰ ਦੇ ਚਿੜੀਆਘਰ ਲਈ ਭੇਂਟ ਕੀਤੇ ਗਏ ਹਨ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਯੂ.ਏ.ਈ. ਦੇ ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਵੱਲੋਂ ਭੇਂਟ ਕੀਤੇ ਗਏ ਇਹ ਜਾਨਵਰ ਬੁੱਧਵਾਰ ਨੂੰ ਇਸਲਾਮਾਬਾਦ ਲਿਆਂਦੇ ਗਏ।
ਇਨ੍ਹਾਂ ਨੂੰ 22 ਅਪ੍ਰੈਲ ਨੂੰ ਲਾਹੌਰ ਸਫਾਰੀ ਚਿੜੀਆਘਰ ਲਿਜਾਇਆ ਜਾਵੇਗਾ। ਜੰਗਲੀ ਜੀਵ ਅਥਾਰਿਟੀ ਨੇ ਦੱਸਿਆ ਕਿ ਇਹ ਜਾਨਵਰ ਚਿੜੀਆਘਰ ਵਿਚ ਮੌਜੂਦ ਬਾਕੀ ਸ਼ੇਰਾਂ ਅਤੇ ਟਾਈਗਰਾਂ ਨਾਲ ਰਹਿਣਗੇ। ਇਹ ਜਾਨਵਰ ਇੱਥੇ ਸਪਾਈਸ ਜੈੱਟ ਜਹਾਜ਼ ਜ਼ਰੀਏ ਲਿਆਂਦੇ ਗਏ।