ਪਾਕਿ ਦੀ ਜਿਹਾਦ ਯੂਨੀਵਰਸਿਟੀ ’ਚ ਦਿੱਤੀ ਜਾਂਦੀ ਹੈ ਅੱਤਵਾਦੀ ਬਣਨ ਦੀ ਸਿਖਲਾਈ
Monday, Nov 23, 2020 - 10:27 AM (IST)
ਇਸਲਾਮਾਬਾਦ- ਪੇਸ਼ਾਵਰ ਤੋਂ ਲਗਭਗ 60 ਕਿਲੋਮੀਟਰ ਪੂਰਬ ’ਚ ਅਕੋਰਾ ਖੱਟਕ ’ਚ ਸਥਿਤ ‘ਯੂਨੀਵਰਸਿਟੀ ਆਫ਼ ਜਿਹਾਦ’ ਵਿਚ ਵਿਦਿਆਰਥੀਆਂ ਨੂੰ ਬ੍ਰੇਨ ਵਾਸ਼ ਕਰ ਕੇ ਅੱਤਵਾਦੀ ਬਣਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਦਾਰੁਲ ਉਲੂਮ ਹੱਕਾਨੀਆ ਮਦਰਸੇ ਨੂੰ ਪਾਕਿਸਤਾਨ ਦੀ ਸਰਕਾਰ ਦਾ ਪੂਰਾ ਸਮਰਥਨ ਪ੍ਰਾਪਤ ਹੈ।
ਜਿਹਾਦ ਯੂਨੀਵਰਸਿਟੀ ਦੀ ਮੁੱਖਧਾਰਾ ਦੇ ਸਿਆਸੀ ਦਲਾਂ ਅਤੇ ਧਾਰਮਿਕ ਗੁੱਟਾਂ ਨਾਲ ਸਬੰਧਾਂ ਨਾਲ ਬਹੁਤ ਬੜ੍ਹਾਵਾ ਮਿਲਿਆ ਹੈ। ਇਸ ਤੋਂ ਇਲਾਵਾ ਕੁਝ ਪਾਕਿਸਤਾਨੀ ਕੱਟੜਪੰਥੀ ਅਤੇ ਆਤਮਘਾਤੀ ਹਮਲਾਵਰ ਵੀ ਇਸ ਮਦਰਸੇ ਨਾਲ ਜੁੜੇ ਰਹੇ ਹਨ, ਜਿਸ ਨੇ ਸਾਬਕਾ ਪ੍ਰਧਾਨ ਮੰਤਰੀ ਬੈਨਜੀਰ ਭੁੱਟੋ ਦੀ ਹੱਤਿਆ ਨੂੰ ਅੰਜਾਮ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਵਿਚ ਲਗਭਗ 4000 ਤੋਂ ਜ਼ਿਆਦਾ ਬੱਚੇ ਪੜ੍ਹਦੇ ਹਨ, ਜਿਸ ਵਿਚ ਕਈ ਪਾਕਿਸਤਾਨੀ ਅਤੇ ਅਫਗਾਨ ਸ਼ਰਨਾਰਥੀ ਵੀ ਹਨ। ਇਥੇ ਪੜ੍ਹਨ ਵਾਲਿਆਂ ਨੂੰ ਫਰੀ ਰਿਹਾਇਸ਼ ਅਤੇ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਹੱਕਾਨੀਆ ਮਦਰਸੇ ਦੇ ਨੇਤਾਵਾਂ ਨੇ ਤਾਲਿਬਾਨ ਅੱਤਵਾਦੀਆਂ ਦਾ ਸਮਰਥਨ ਕਰਦੇ ਹੋਏ ਇਕ ਵੀਡੀਓ ਆਨਲਾਈਨ ਪੋਸਟ ਕੀਤੀ ਸੀ, ਜਿਸ ’ਤੇ ਕਾਬੁਲ ਦੇ ਸਰਕਾਰ ਨੇ ਨਾਰਾਜ਼ਗੀ ਪ੍ਰਗਟਾਈ ਸੀ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਬੁਲਾਰੇ ਸਾਦਕ ਸਿੱਦੀਕੀ ਨੇ ਕਿਹਾ ਸੀ ਕਿ ਇਹ ਸੰਸਥਾਵਾਂ ਕੱਟੜਪੰਥੀ ਜਿਹਾਦ ਨੂੰ ਜਨਮ ਦਿੰਦੀਆਂ ਹਨ, ਤਾਲਿਬਾਨੀ ਪੈਦਾ ਕਰਦੀਆਂ ਹਨ।