ਪਾਕਿ ਦਾ ਦਾਅਵਾ: ਭਾਰਤੀ ਫੌਜ ਦੀ ਗੋਲੀਬਾਰੀ 'ਚ ਹੋਈ ਫੌਜੀ ਦੀ ਮੌਤ

Thursday, Oct 10, 2019 - 02:35 PM (IST)

ਪਾਕਿ ਦਾ ਦਾਅਵਾ: ਭਾਰਤੀ ਫੌਜ ਦੀ ਗੋਲੀਬਾਰੀ 'ਚ ਹੋਈ ਫੌਜੀ ਦੀ ਮੌਤ

ਇਸਲਾਮਾਬਾਦ— ਪਾਕਿਸਤਾਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਸੁਰੱਖਿਆ ਬਲਾਂ ਵਲੋਂ ਕੰਟਰੋਲ ਲਾਈਨ 'ਤੇ ਕੀਤੀ ਗੋਲੀਬਾਰੀ 'ਚ ਉਨ੍ਹਾਂ ਦੇ ਇਕ ਫੌਜੀ ਦੀ ਮੌਤ ਹੋ ਗਈ ਤੇ ਦੋ ਹੋਰ ਔਰਤਾਂ ਜ਼ਖਮੀ ਹੋ ਗਈਆਂ ਹਨ। ਫੌਜ ਦੀ ਮੀਡੀਆ ਇਕਾਈ 'ਇੰਟਰ ਸਰਵਿਸਸ ਪਬਲਿਕ ਰਿਲੇਸ਼ਨਸ' ਵਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ।

ਇਕ ਬਿਆਨ 'ਚ ਦੱਸਿਆ ਗਿਆ ਹੈ ਕਿ ਗੋਲੀਬਾਰੀ ਬਰੋਹ ਤੇ ਚਿਰਿਕੋਟ ਸੈਕਟਰ 'ਚ ਹੋਈ। ਜਵਾਬੀ ਕਾਰਵਾਈ ਕਰਦੇ ਹੋਏ ਪਾਕਿਸਤਾਨੀ ਫੌਜਾਂ ਨੇ ਭਾਰਤੀ ਫੌਜ ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਤੇ ਉਨ੍ਹਾਂ ਨੂੰ ਨੁਕਸਾਨ ਵੀ ਪਹੁੰਚਿਆ ਹੈ। ਇਸ ਦੌਰਾਨ ਭਾਰਤੀ ਫੌਜੀਆਂ ਦੇ ਵੀ ਮਾਰੇ ਜਾਣ ਦੀਆਂ ਖਬਰਾਂ ਹਨ। ਪਾਕਿਸਤਾਨ ਨੇ ਕੰਟਰੋਲ ਲਾਈਨ ਦੇ ਨੇੜੇ ਗੋਲੀਬਾਰੀ 'ਚ ਹੋਣ ਵਾਲੀਆਂ ਮੌਤਾਂ ਲਈ ਕਈ ਵਾਰ ਭਾਰਤੀ ਦੂਤਾਂ ਨੂੰ ਤਲਬ ਕੀਤਾ ਹੈ।

8 ਅਕਤੂਬਰ ਨੂੰ ਵਿਦੇਸ਼ ਮੰਤਰਾਲੇ ਨੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਲੂਵਾਲੀਆ ਨੂੰ ਭਾਰਤੀ ਬਲਾਂ ਵਲੋਂ 6 ਤੇ 7 ਅਕਤੂਬਰ ਨੂੰ ਬਿਨਾਂ ਉਕਸਾਵੇ ਜੰਗਬੰਦੀ ਦੇ ਉਲੰਘਣਾਂ 'ਚ ਇਕ ਮਹਿਲਾ ਦੀ ਮੌਤ ਤੋਂ ਬਾਅਦ ਤਲਬ ਕੀਤਾ ਸੀ। ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰੁਤਬਾ ਰੱਦ ਕਰਨ ਦੇ ਭਾਰਤ ਸਰਕਾਰ ਦੇ 5 ਅਗਸਤ ਦੇ ਫੈਸਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਬਹੁਤ ਵਧ ਗਿਆ ਹੈ।


author

Baljit Singh

Content Editor

Related News