ਪਾਕਿ ਹਾਈਕੋਰਟ ਨੇ ਸਕੂਲ ਕਤਲੇਆਮ ਮਾਮਲੇ ’ਚ ਲਗਾਈ ਇਮਰਾਨ ਖ਼ਾਨ ਦੀ ਕਲਾਸ

Thursday, Nov 11, 2021 - 03:13 PM (IST)

ਪਾਕਿ ਹਾਈਕੋਰਟ ਨੇ ਸਕੂਲ ਕਤਲੇਆਮ ਮਾਮਲੇ ’ਚ ਲਗਾਈ ਇਮਰਾਨ ਖ਼ਾਨ ਦੀ ਕਲਾਸ

ਮੁੰਬਈ (ਬਿਊਰੋ)– ਫੌਜ ਵਲੋਂ ਚਲਾਏ ਗਏ ਇਕ ਸਕੂਲ ’ਤੇ 2014 ’ਚ ਅੱਤਵਾਦੀ ਹਮਲੇ ਨਾਲ ਜੁੜੇ ਮਾਮਲੇ ਦੀ ਹਾਈ ਕੋਰਟ ’ਚ ਸੁਣਵਾਈ ਦੌਰਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਬੁੱਧਵਾਰ ਨੂੰ ਕਈ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਅਦਾਲਤ ਦੀ ਇਕ ਬੈਂਚ ਨੇ ਸਕੂਲ ਕਤਲੇਆਮ ਮਾਮਲੇ ’ਚ ਇਮਰਾਨ ਦੀ ਰੱਜ ਕੇ ਕਲਾਸ ਲਗਾਈ ਤੇ ਸਖ਼ਤ ਸਵਾਲ-ਜਵਾਬ ਵੀ ਕੀਤੇ।

ਅਦਾਲਤ ਨੇ ਸਵਾਲ ਕੀਤਾ ਕਿ ਉਹ ਲਗਭਗ 150 ਲੋਕਾਂ ਦੇ ਕਤਲੇਆਮ ਦੇ ਦੋਸ਼ੀਆਂ ਨਾਲ ਗੱਲਬਾਤ ਕਿਉਂ ਕਰ ਰਹੇ ਹਨ। ਮੁੱਖ ਜੱਜ ਨੇ ਇਮਰਾਨ ਖ਼ਾਨ ਨੂੰ ਯਾਦ ਦਿਵਾਇਆ ਕਿ 16 ਦਸੰਬਰ, 2014 ਨੂੰ ਹੋਏ ਕਤਲੇਆਮ ਨੂੰ 7 ਸਾਲ ਲੰਘ ਚੁੱਕੇ ਹਨ ਤੇ ਅਜੇ ਤਕ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ ਹੈ। ਦੱਸ ਦੇਈਏ ਕਿ ਇਸ ਹਮਲੇ ’ਚ ਮਾਰੇ ਗਏ ਲੋਕਾਂ ’ਚ ਜ਼ਿਆਦਾਤਰ ਵਿਦਿਆਰਥੀ ਸਨ।

ਇਹ ਖ਼ਬਰ ਵੀ ਪੜ੍ਹੋ : ਸਮੁੰਦਰ 'ਚ ਮੱਛੀਆਂ ਫੜ੍ਹਨ ਗਏ ਭਾਰਤੀ ਮਛੇਰਿਆਂ 'ਤੇ ਪਾਕਿ ਸੁਰੱਖਿਆ ਮੁਲਾਜ਼ਮਾਂ ਵੱਲੋਂ ਗੋਲ਼ੀਬਾਰੀ, 1 ਦੀ ਮੌਤ

ਅਦਾਲਤ ਨੇ ਸਰਕਾਰ ਨੂੰ ਉਸ ਭਿਆਨਕ ਹਮਲੇ ’ਚ ਸੁਰੱਖਿਆ ਨਾਕਾਮੀ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਹੈ, ਜਿਸ ’ਚ 16 ਦਸੰਬਰ, 2014 ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਅੱਤਵਾਦੀਆਂ ਨੇ ਪੇਸ਼ਾਵਰ ’ਚ ਆਰਮੀ ਪਬਲਿਕ ਸਕੂਲ ’ਤੇ ਹਮਲਾ ਕਰਕੇ 147 ਲੋਕਾਂ ਦੀ ਜਾਨ ਲੈ ਲਈ ਸੀ। ਮ੍ਰਿਤਕਾਂ ’ਚ 132 ਬੱਚੇ ਸਨ। ਪਾਕਿਸਤਾਨ ਦੇ ਮੁੱਖ ਜੱਜ ਗੁਲਜ਼ਾਰ ਅਹਿਮਦ ਦੀ ਅਗਵਾਈ ਵਾਲੀ ਤਿੰਨ ਜੱਜਾਂ ਦੀ ਬੈਂਚ ਨੇ ਖ਼ਾਨ ਨੂੰ ਤਲਬ ਕੀਤਾ ਸੀ।

ਬੈਂਚ ’ਚ ਜੱਜ ਕਾਜ਼ੀ ਮੁਹੰਮਦ ਅਮੀਨ ਅਹਿਮਦ ਤੇ ਇਜਾਜ਼ੁਲ ਅਹਿਸਨ ਵੀ ਸ਼ਾਮਲ ਹਨ। ਇਸ ਹਮਲੇ ਦੀ ਜਾਂਚ ਇਕ ਵਿਸ਼ੇਸ਼ ਕਮਿਸ਼ਨ ਨੇ ਕੀਤੀ ਸੀ। ਵਿਸ਼ੇਸ਼ ਕਮਿਸ਼ਨ ਦੀ ਰਿਪੋਰਟ ਪਿਛਲੇ ਹਫਤੇ ਅਦਾਲਤ ’ਚ ਪੇਸ਼ ਕੀਤੀ ਗਈ ਸੀ। ਕਮਿਸ਼ਨ ਨੇ ਕਿਹਾ ਸੀ ਕਿ ਹਮਲੇ ਲਈ ਸੁਰੱਖਿਆ ਨਾਕਾਮੀ ਜ਼ਿੰਮੇਵਾਰ ਸੀ। ਬੈਂਚ ਨੇ ਇਸ ਸਬੰਧੀ ਕੀਤੀ ਗਈ ਕਾਰਵਾਈ ਬਾਰੇ ਇਮਰਾਨ ਨੂੰ ਸਵਾਲ ਕੀਤੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News