ਪਾਕਿ ਸੰਸਦ ਮੈਂਬਰ ਨੇ ਤਲਾਕ ਵਾਲੇ ਦਿਨ ਹੀ ਕੀਤਾ ਤੀਜਾ ਵਿਆਹ, 18 ਸਾਲ ਦੀ ਹੈ ਨਵੀਂ ਬੇਗਮ

Friday, Feb 11, 2022 - 03:41 PM (IST)

ਪਾਕਿ ਸੰਸਦ ਮੈਂਬਰ ਨੇ ਤਲਾਕ ਵਾਲੇ ਦਿਨ ਹੀ ਕੀਤਾ ਤੀਜਾ ਵਿਆਹ, 18 ਸਾਲ ਦੀ ਹੈ ਨਵੀਂ ਬੇਗਮ

ਇਸਲਾਮਾਬਾਦ (ਬਿਊਰੋ) ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਪੀ.ਟੀ.ਆਈ. ਦੇ ਸੰਸਦ ਮੈਂਬਰ ਅਤੇ ਲੋਕਪ੍ਰਿਅ ਟੀਵੀ ਕਲਾਕਾਰ ਆਮਿਰ ਲਿਆਕਤ ਹੁਸੈਨ ਨੇ ਤੀਜੀ ਵਾਰ ਵਿਆਹ ਰਚਾਇਆ ਹੈ। 49 ਸਾਲ ਦੇ ਸੰਸਦ ਮੈਂਬਰ ਨੇ 18 ਸਾਲ ਦੀ ਸਈਦਾ ਦਾਨੀਆ ਸ਼ਾਹ ਨਾਲ ਤੀਜਾ ਵਿਆਹ ਰਚਾਇਆ, ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੋਹਾਂ ਦਾ ਵਿਆਹ ਬੁੱਧਵਾਰ ਨੂੰ ਹੋਇਆ, ਜਿਸ ਦੀ ਜਾਣਕਾਰੀ ਆਮਿਰ ਲਿਆਕਤ ਹੁਸੈਨ ਨੇ ਇਕ ਇੰਸਟਾਗ੍ਰਾਮ ਪੋਸਟ ਜ਼ਰੀਏ ਦਿੱਤੀ। ਇਸੇ ਦਿਨ ਆਮਿਰ ਦੀ ਦੂਜੀ ਪਤਨੀ ਨੂੰ ਤਲਾਕ ਦਿੱਤਾ ਸੀ।

 

 
 
 
 
 
 
 
 
 
 
 
 
 
 
 
 

A post shared by Aamir Liaquat Husain (@iamaamirliaquat)

ਇੰਸਟਾਗ੍ਰਾਮ 'ਤੇ ਆਪਣੀ ਤੀਜੀ ਪਤਨੀ ਨਾਲ ਤਸਵੀਰ ਸ਼ੇਅਰ ਕਰਦਿਆਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਲਿਖਿਆ ਕਿ ਪਿਛਲੀ ਰਾਤ 18 ਸਾਲ ਦੀ ਸਈਦਾ ਦਾਨੀਆ ਸ਼ਾਹ ਨਾਲ ਵਿਆਹ ਕੀਤਾ। ਉਹ ਦੱਖਣੀ ਪੰਜਾਬ ਦੇ ਲੋਧਰਨ ਤੋਂ ਇਕ ਸਨਮਾਨਿਤ ਨਜੀਬ ਉਲ ਤਾਰਫੈਨ 'ਸਾਦਾਤ' ਪਰਿਵਾਰ ਤੋਂ ਹੈ। ਆਪਣੀ ਪੋਸਟ ਵਿਚ ਤੀਜੀ ਪਤਨੀ ਦੀ ਤਾਰੀਫ਼ ਕਰਦਿਆਂ ਆਮਿਰ ਲਿਆਕਤ ਨੇ ਅੱਗੇ ਲਿਖਿਆ ਕਿ ਬਹੁਤ ਪਿਆਰੀ, ਖੂਬਸੂਰਤ, ਸਧਾਰਨ ਅਤੇ ਡਾਰਲਿੰਗ। ਮੈਂ ਆਪਣੇ ਸਾਰੇ ਸ਼ੁੱਭਚਿੰਤਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਉਹ ਸਾਡੇ ਲਈ ਦੁਆ ਕਰਨ। ਮੈਂ ਹਾਲ ਹੀ ਵਿਚ ਜ਼ਿੰਦਗੀ ਦੇ ਬੁਰੇ ਸਮੇਂ ਨੂੰ ਪਿੱਛੇ ਛੱਡਿਆ ਹੈ। ਉਹ ਗਲਤ ਫ਼ੈਸਲਾ ਸੀ।

 

 
 
 
 
 
 
 
 
 
 
 
 
 
 
 
 

A post shared by Aamir Liaquat Husain (@iamaamirliaquat)


ਬੁੱਧਵਾਰ ਨੂੰ ਹੀ ਆਮਿਰ ਦੀ ਦੂਜੀ ਪਤਨੀ ਅਦਾਕਾਰ ਟੂਬਾ ਆਮਿਰ ਨੇ ਇੰਸਟਾਗ੍ਰਾਮ ਜ਼ਰੀਏ ਆਮਿਰ ਤੋਂ ਤਲਾਕ ਦਾ ਐਲਾਨ ਕੀਤਾ ਸੀ। ਆਪਣੀ ਪੋਸਟ ਵਿਚ ਅਦਾਕਾਰਾ ਨੇ ਖੁਲਾਸਾ ਕੀਤਾ ਕਿ ਦੋਵੇਂ ਪਿਛਲੇ 14 ਮਹੀਨਿਆਂ ਤੋਂ ਵੱਖਰੇ ਰਹਿ ਰਹੇ ਹਨ। ਉਹਨਾਂ ਨੇ ਆਪਣੀ ਪੋਸਟ ਵਿਚ ਲਿਖਿਆ ਸੀ ਕਿ ਭਾਰੀ ਮਨ ਨਾਲ ਮੈਂ ਤੁਹਾਨੂੰ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀ ਇਕ ਜਾਣਕਾਰੀ ਦੇ ਰਹੀ ਹਾਂ। ਮੇਰੇ ਕਰੀਬੀ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਪਤਾ ਹੈ ਕਿ ਅਸੀਂ 14 ਮਹੀਨਿਆਂ ਤੋਂ ਵੱਖਰੇ ਰਹਿ ਰਹੇ ਹਾਂ ਅਤੇ ਇਹ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਦੋਵੇਂ ਇਕੱਠੇ ਨਹੀਂ ਰਹਿ ਸਕਦੇ। ਮੇਰੇ ਕੋਲ ਕੋਰਟ ਜਾ ਕੇ ਤਲਾਕ ਲੈਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਸੀ। ਉਹਨਾਂ ਨੇ ਅੱਗੇ ਲਿਖਿਆਕਿ ਮੈਂ ਦੱਸ ਨਹੀਂ ਸਕਦੀ ਕਿ ਇਹ ਮੇਰੇ ਲਈ ਕਿੰਨਾ ਮੁਸ਼ਕਲ ਰਿਹਾ ਹੈ ਪਰ ਮੈਂ ਅੱਲਾਹ 'ਤੇ ਭਰੋਸਾ ਕਰਦੀ ਹਾਂ। ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਮੇਰੇ ਫ਼ੈਸਲੇ ਦਾ ਸਨਮਾਨ ਕਰਨ। 

PunjabKesari
ਆਮਿਰ ਦਾ ਇਹ ਦੂਜਾ ਵਿਆਹ ਸਾਲ 2018 ਵਿਚ ਹੋਇਆ ਸੀ। ਆਮਿਰ ਨੇ ਜਦੋਂ ਇਸ ਵਿਆਹ ਬਾਰੇ ਦੱਸਿਆ ਸੀ ਉਦੋਂ ਉਹਨਾਂ ਦੀ ਪਹਿਲੀ ਪਤਨੀ ਸਈਦ ਬੁਸਰਾ ਇਕਬਾਲ ਨੇ ਸੋਸ਼ਲ ਮੀਡੀਆ ਜ਼ਰੀਏ ਦੱਸਿਆ ਸੀ ਕਿ ਆਮਿਰ ਨੇ ਉਹਨਾਂ ਨੂੰ ਫੋਨ 'ਤੇ ਹੀ ਤਲਾਕ ਦੇ ਦਿੱਤਾ। ਬੁਸਰਾ ਨੇ ਦੱਸਿਆ ਸੀ ਕਿ ਇਸ ਨਾਲ ਉਹਨਾਂ ਦੇ ਬੱਚਿਆਂ ਅਤੇ ਖੁਦ ਉਸ ਨੂੰ ਠੇਸ ਪਹੁੰਚੀ ਹੈ। ਸਾਲ 2021 ਵਿਚ ਆਮਿਰ ਨੇ ਆਪਣੇ ਵਿਆਹ ਨੂੰ ਲੈਕੇ ਦਾਅਵਾ ਕੀਤਾ ਸੀ ਕਿ ਉਹਨਾਂ ਦੀ ਸਿਰਫ ਇਕ ਦੀ ਪਤਨੀ ਹੈ ਟੂਬਾ।

 

 
 
 
 
 
 
 
 
 
 
 
 
 
 
 
 

A post shared by Aamir Liaquat Husain (@iamaamirliaquat)

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਦੇ PM ਨੇ ਬਿਹਤਰੀਨ ਕੰਮ ਕਰਨ ਵਾਲੇ ਮੰਤਾਰਲਿਆਂ ਨੂੰ ਕੀਤਾ 'ਸਨਮਾਨਿਤ'

ਉੱਥੇ ਆਮਿਰ ਦੀ ਤੀਜੀ ਪਤਨੀ ਦੀ ਗੱਲ ਕਰੀਏ ਤਾਂ ਆਮਿਰ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਵਿਆਹ ਦੀ ਘੋਸ਼ਣਾ ਤੋਂ ਪਹਿਲਾਂ ਸਈਦਾ ਦੇ ਕਈ ਵੀਡੀਓ ਪੋਸਟ ਕੀਤੇ ਹਨ, ਜਿਹਨਾਂ ਵਿਚੋਂ ਕੁਝ ਵਿਚ ਉਹ ਬਾਲੀਵੁੱਡ ਦੇ ਗੀਤਾਂ 'ਤੇ ਲਿਪਸਿੰਕ ਕਰਦੀ ਨਜ਼ਰ ਆਉਂਦੀ ਹੈ।


author

Vandana

Content Editor

Related News