ਪੰਜਾਬੀਆਂ ਬਾਰੇ ਟਵੀਟ ਕਰ ਬੁਰੇ ਫਸੇ ਪਾਕਿ ਮੰਤਰੀ, ਯੂਜ਼ਰਸ ਨੇ ਇੰਝ ਲਾਈ ਕਲਾਸ

8/13/2019 8:43:38 PM

ਜਲੰਧਰ/ਇਸਲਾਮਾਬਾਦ— ਪਾਕਿਸਤਾਨ ਦੇ ਸੂਚਨਾ ਤੇ ਤਕਨੀਕ ਮੰਤਰੀ ਫਵਾਦ ਚੌਧਰੀ ਕਈ ਵਾਰ ਆਪਣੇ ਬਿਆਨ ਕਾਰਨ ਮਖੌਲ ਦੇ ਪਾਤਰ ਬਣੇ ਹਨ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕ ਉਨ੍ਹਾਂ ਨੂੰ ਲੰਬੇ ਹੱਥੀਂ ਲੈਂਦੇ ਹਨ। ਇਸ ਵਾਰ ਭਾਰਤ ਸਰਕਾਰ ਵਲੋਂ ਧਾਰਾ 370 ਦੇ ਫੈਸਲੇ ਤੋਂ ਬਾਅਦ ਬੌਖਲਾਏ ਫਵਾਦ ਚੌਧਰੀ ਨੇ ਭਾਰਤੀ ਫੌਜ ਦੇ ਪੰਜਾਬੀ ਜਵਾਨਾਂ ਨੂੰ ਉਕਸਾਉਣ ਵਾਲਾ ਬਿਆਨ ਦਿੱਤਾ ਸੀ।

ਫਵਾਦ ਚੌਧਰੀ ਨੇ ਆਪਣੇ ਟਵਿੱਟਰ 'ਤੇ ਲਿਖਿਆ ਕਿ ਮੈਂ ਭਾਰਤੀ ਫੌਜ ਵਿਚ ਸਾਰੇ ਪੰਜਾਬੀ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕਸ਼ਮੀਰੀ ਲੋਕਾਂ 'ਤੇ ਭਾਰਤ ਸਰਕਾਰ ਦੇ ਜ਼ੁਲਮ ਖਿਲਾਫ ਆਪਣੀ ਫੌਜ ਦੀ ਡਿਊਟੀ ਕਰਨ ਤੋਂ ਮਨਾਂ ਕਰ ਦੇਣ। ਫਵਾਦ ਚੌਧਰੀ ਦੇ ਇਸ ਟਵੀਟ ਤੋਂ ਤੁਰੰਤ ਬਾਅਦ ਉਨ੍ਹਾਂ ਦੀ ਟਵਿਟਰ 'ਤੇ ਅਜਿਹੀ ਕਲਾਸ ਲੱਗੀ ਕਿ ਤੁਸੀਂ ਵੀ ਆਪਣਾ ਢਿੱਡ ਫੜ ਲਓਗੇ।

ਇੰਝ ਲੱਗੀ ਕਲਾਸ

 

 

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljit Singh

This news is Edited By Baljit Singh