ਕਿਸਾਨ ਅੰਦੋਲਨ ਦੀ ਆੜ ''ਚ ਪਾਕਿ ਮੰਤਰੀ ਨੇ ਪੰਜਾਬੀਆਂ ਨੂੰ ਪੀ.ਐੱਮ. ਮੋਦੀ ਖ਼ਿਲਾਫ਼ ਭੜਕਾਇਆ
Tuesday, Dec 15, 2020 - 06:03 PM (IST)
ਇਸਲਾਮਾਬਾਦ (ਬਿਊਰੋ): ਕਿਸਾਨ ਅੰਦੋਲਨ ਦੀ ਆੜ ਵਿਚ ਪਾਕਿਸਤਾਨ ਦੇ ਮੰਤਰੀ, ਭਾਰਤ ਦੇ ਖ਼ਿਲਾਫ਼ ਭੜਕਾਊ ਬਿਆਨਬਾਜ਼ੀ ਕਰ ਰਹੇ ਹਨ। ਹੁਣ ਇਮਰਾਨ ਖਾਨ ਦੇ ਬੜਬੋਲੇ ਮੰਤਰੀ ਫਵਾਦ ਹੁਸੈਨ ਨੇ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ।ੳਨ੍ਹਾਂ ਨੇ ਮੋਦੀ ਸਰਕਾਰ 'ਤੇ ਕਿਸਾਨਾਂ ਨੂੰ ਦਰਦ ਦੇਣ ਦਾ ਦੋਸ਼ ਲਗਾਇਆ ਹੈ। ਹੁਸੈਨ ਨੇ ਟਵੀਟ ਕੀਤਾ,"ਭਾਰਤ ਵਿਚ ਜੋ ਹੋ ਰਿਹਾ ਹੈ ਉਸ ਨਾਲ ਦੁਨੀਆ ਭਰ ਦੇ ਪੰਜਾਬੀਆਂ ਨੂੰ ਦਰਦ ਮਿਲਿਆ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬੀਆਂ ਨੂੰ ਦਰਦ ਮਿਲਦਾ ਆ ਰਿਹਾ ਹੈ। ਪੰਜਾਬੀਆਂ ਨੇ ਆਜ਼ਾਦੀ ਦੀ ਕੀਮਤ ਆਪਣੇ ਖੂਨ ਨਾਲ ਚੁਕਾਈ ਹੈ।ਪੰਜਾਬੀ ਆਪਣੀ ਮਾਸੂਮੀਅਤ ਦੇ ਸ਼ਿਕਾਰ ਹਨ।''
ਉੱਥੇ ਹੀ ਆਈ.ਆਰ.ਸੀ.ਟੀ.ਸੀ. ਪੀਐਮ ਨਰਿੰਦਰ ਮੋਦੀ ਦੇ ਖ਼ਾਸ ਸੰਦੇਸ਼ ਵਾਲਾ ਇੱਕ ਈਮੇਲ ਪੰਜਾਬ ਦੇ ਕਿਸਾਨਾਂ ਅਤੇ ਸਿੱਖਾਂ ਨੂੰ ਭੇਜ ਰਿਹਾ ਹੈ।ਜਿਸ ਵਿਚ 47 ਸਫਿਆਂ ਵਾਲਾ ਇੱਕ ਪੀ.ਡੀ.ਐਫ. ਨੱਥੀ ਹੈ।ਇਸ ਦਾ ਸਿਰਲੇਖ' ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀਆਂ ਸਰਕਾਰ ਦਾ ਸਿੱਖਾਂ ਨਾਲ ਵਿਸ਼ੇਸ਼ ਸਬੰਧ' ਹੈ। ਹਿੰਦੀ, ਪੰਜਾਬੀ ਅਤੇ ਅੰਗ੍ਰੇਜ਼ੀ ਵਿਚ ਪੀ.ਡੀ.ਐਫ. ਨੱਥੀ ਵਾਲੇ ਮੇਲ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਕੌਮੀ ਸੇਵਾ ਐਵਾਰਡ ਦੇ ਜ਼ਿਕਰ ਨਾਲ ਕੀਤੀ ਗਈ ਹੈ।ਇਸ ਵਿਚ ਸਰਕਾਰ ਵੱਲੋਂ ਸਿੱਖਾਂ ਲਈ ਕੀਤੇ ਗਏ 13 ਮੁੱਖ ਕੰਮਾਂ ਦਾ ਜ਼ਿਕਰ ਹੈ। ਇਸ ਵਿਚ ਸ੍ਰੀ ਹਰਮੰਦਿਰ ਸਾਹਿਬ ਨੂੰ ਐਫ.ਸੀ.ਆਰ.ਏ. ਦੇ ਲਈ ਰਜਿਸਟ੍ਰੇਸ਼ਨ ਦੀ ਮਨਜ਼ੂਰੀ, ਵਿਸ਼ਵ ਭਾਈਵਾਲੀ ਦੀ ਸ਼ਮੂਲੀਅਤ ਦੀ ਇਜਾਜ਼ਤ, ਪਹਿਲੀ ਵਾਰ ਲੰਗਰ 'ਤੇ ਕੋਈ ਟੈਕਸ ਨਹੀਂ ਲੱਗਣ, ਕਰਤਾਰਪੁਰ ਕੋਰੀਡੋਰ ਤੱਕ ਆਸਾਨੀ ਨਾਲ ਪਹੁੰਚ, ਤਿੰਨ ਦਹਾਕਿਆਂ ਤੋਂ ਨਜ਼ਰਅੰਦਾਜ਼ ਕੀਤੇ ਜਾਣ ਤੋਂ ਬਾਅਦ ਸਿੱਖ ਦੰਗਾਂ ਪੀੜਤਾਂ ਨੂੰ ਇਨਸਾਫ਼ ਦਿਵਾਉਣਾ, ਜਲਿਆਂਵਾਲਾ ਬਾਗ ਮੈਮੋਰੀਅਲ ਬਣਾ ਕੇ ਜਾਨ ਕੁਰਬਾਨ ਕਰਨ ਵਾਲੇ ਸ਼ਹੀਦਾਂ ਦਾ ਸਨਮਾਨ, ਕਾਲੀ ਸੂਚੀ ਤੋਂ ਹਟਾ ਕੇ ਮੋਢੇ ਨਾਲ ਮੋਢਾ ਮਿਲਾ ਕੇ ਸਮਰਥਨ ਕਰਨ ਜਿਹੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਕਿਸਾਨ ਅੰਦੋਲਨ ਦੇ ਸਮਰਥਨ 'ਚ ਨਿਊਯਾਰਕ 'ਚ ਕੱਢੀ ਗਈ ਰੋਸ ਰੈਲੀ (ਤਸਵੀਰਾਂ)
ਇਸ ਬੁਕਲੇਟ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ।ਇਸ ਵਿਚ ਪ੍ਰਧਾਨ ਮੰਤਰੀ ਮੋਦੀ ਦੀਆਂ ਕਈ ਤਸਵੀਰਾਂ ਲੱਗੀਆਂ ਹੋਈਆਂ ਹਨ।ਮੱਹਤਵਪੂਰਣ ਗੱਲ ਇਹ ਹੈ ਕਿ ਪਿਛਲੇ 18 ਦਿਨਾਂ ਤੋਂ ਹਜ਼ਾਰਾਂ ਕਿਸਾਨ ਦਿੱਲੀ ਸਰਹੱਦ 'ਤੇ ਕੇਂਦਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਪਰ ਸਰਕਾਰ ਨਾਲ ਗਤੀਰੋਧ ਖਤਮ ਹੋਣ ਦਾ ਸੰਕੇਤ ਨਹੀਂ ਦਿਸ ਰਿਹਾ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।