ਪਾਕਿ 'ਚ ਗੈਰ-ਕਾਨੂੰਨੀ ਹਥਿਆਰਾਂ ਦੀ ਸਭ ਤੋਂ ਵੱਡੀ ਮੰਡੀ : ਅਮਰੀਕਾ ਸਣੇ ਕਈ ਮੁਲਕਾਂ ਦੇ ਹਥਿਆਰ ਮਿਲ ਰਹੇ 'ਡੁਪਲੀਕੇਟ'
Sunday, Apr 11, 2021 - 09:34 PM (IST)
ਲਾਹੌਰ - ਇਸ ਸਾਲ 13 ਸਾਲ ਨੂੰ ਸ਼ੌਂਪੀਆ ਮੁਠਭੇੜ ਵਿਚ ਮਾਰੇ ਗਏ ਅੱਤਵਾਦੀਆਂ ਤੋਂ ਜਿਹੜੇ ਹਥਿਆਰ ਬਰਾਮਦ ਹੋਏ, ਉਨ੍ਹਾਂ ਵਿਚ ਅਮਰੀਕਾ ਦੀ ਐੱਮ-4 ਕਾਰਬਾਈਨ ਵੀ ਸੀ। ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਨੇ ਦੱਸਿਆ ਕਿ ਕਾਰਬਾਈਨ ਪਾਕਿਸਤਾਨ ਜਾਂ ਅਫਗਾਨਿਸਤਾਨ ਦੀ ਬਣੀ ਹੈ। ਕੁਝ ਪੱਤਰਕਾਰਾਂ ਪੇਸ਼ਾਵਰ ਦੇ ਦਰਰਾ ਅਦਮਖੇਲ ਪਹੁੰਚੇ, ਜਿਹੜਾ ਗੈਰ-ਕਾਨੂੰਨੀ ਹਥਿਆਰਾਂ ਦੀ ਫੈਕਟਰੀ ਅਤੇ ਤਸੱਕਰੀ ਲਈ ਦੁਨੀਆ ਭਰ ਵਿਚ ਬਦਨਾਮ ਹੈ।
ਇਥੇ ਤੁਸੀਂ ਐਂਟੀ-ਏਅਰਕ੍ਰਾਫਟ, ਮੋਰਟਾਰ, ਰਾਕੇਟ ਲਾਂਚਰ ਅਤੇ ਏ. ਕੇ.-47 ਤੱਕ ਕਿਸੇ ਵੀ ਹਥਿਆਰ ਦਾ ਨਾਂ ਲਓ, ਇਥੇ ਸਭ ਕੁਝ ਮਿਲੇਗਾ। ਉਹ ਵੀ ਕਾਫੀ ਘੱਟ ਮੁੱਲ 'ਤੇ। ਪੇਸ਼ਾਵਰ ਤੋਂ ਕਰੀਬ 35 ਕਿਲੋਮੀਟਰ ਦੂਰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦੇਵੇ ਤਾਂ ਸਮਝ ਲੋ ਦਰਰਾ ਅਦਮਖੇਲ ਨੇੜੇ ਹੀ ਹੈ। ਪਹਾੜੀ ਵਿਚਾਲੇ ਵਸੇ ਇਕ ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ ਵਿਚ ਗੈਰ-ਕਾਨੂੰਨੀ ਹਥਿਆਰ ਬਣਾਉਣ ਦੀਆਂ ਕਰੀਬ 100 ਫੈਕਟਰੀਆਂ ਹਨ।
ਇਹ ਵੀ ਪੜੋ - ਬਾਈਡੇਨ ਦਾ ਪੁੱਤਰ ਅੱਯਾਸ਼ੀ ਕਾਰਣ ਵਿਵਾਦਾਂ 'ਚ : ਕਾਲ-ਗਰਲ, ਡਰੱਗ ਤੇ ਲਗਜ਼ਰੀ ਗੱਡੀਆਂ 'ਤੇ ਉਡਾਏ ਲੱਖਾਂ ਡਾਲਰ
ਇਸ ਵਿਚ ਪਿਸਤੌਲ, ਐਂਟੀ ਏਅਰਕ੍ਰਾਫਟ ਹਨ, ਐੱਲ. ਐੱਮ. ਜੀ., ਮਸ਼ੀਨਗਨ, ਮੋਰਟਾਰ, ਸ਼ਾਟਗਨ ਤੋਂ ਲੈ ਕੇ ਅਮਰੀਕੀ ਐੱਮ-4 ਕਾਰਬਾਈਨ ਅਤੇ ਰੂਸ ਦੀ ਕਲਾਸ਼੍ਰਿਕੋਵ (ਏ. ਕੇ.-47) ਰਾਈਫਲ ਅਤੇ ਗ੍ਰੇਨੇਡ ਅਤੇ ਗੋਲਾ-ਬਾਰੂਦ ਸਭ ਕੁਝ ਬਣਦਾ ਹੈ। ਖਰੀਦਣ ਵਾਲੇ ਫਾਈਰ ਟੈਸਟ ਕਰਦੇ ਹਨ। ਇਸ ਲਈ ਦਿਨ ਭਰ ਗੋਲੀਆਂ ਦੀਆਂ ਆਵਾਜ਼ਾਂ ਸੁਣਦੀਆਂ ਰਹਿੰਦੀਆਂ ਹਨ। ਦਰਰਾ ਅਦਮਖੇਲ ਵਿਚ ਕਰੀਬ 2000 ਹਜ਼ਾਰ ਦੁਕਾਨਾਂ ਹਨ, ਜਿਨ੍ਹਾਂ ਵਿਚ 1800 ਤੋਂ ਵਧ ਹਥਿਆਰਾਂ ਦੀਆਂ ਹਨ।
5-6 ਲੱਖ ਵਾਲੀ ਵਿਦੇਸ਼ੀ ਗਨ 30 ਹਜ਼ਾਰ ਵਿਚ ਤਿਆਰ
ਇਕ ਫੈਕਟਰੀ ਵਿਚ 25 ਸਾਲ ਤੋਂ ਕੰਮ ਕਰਨ ਵਾਲਾ ਇਕ ਵਿਅਕਤੀ ਨੇ ਪਛਾਣ ਜਨਤਕ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਉਹ ਦਰਜਨਾਂ ਏ. ਕੇ.-47 ਰਾਈਫਲਾਂ ਬਣਾ ਚੁੱਕਿਆ ਹੈ। ਹਥਿਆਰ ਡੀਲਰ ਨੇ ਦੱਸਿਆ ਕਿ ਅਸੀਂ 5-6 ਲੱਖ ਵਾਲੀ ਵਿਦੇਸ਼ੀ ਗਨ ਸਿਰਫ 30-35 ਹਜ਼ਾਰ ਰੁਪਏ ਵਿਚ ਬਣਾ ਦਿੰਦੇ ਹਾਂ। ਸਾਡੇ ਕਾਰੀਗਰ ਅਮਰੀਕਾ, ਜਰਮਨੀ, ਤੁਰਕੀ, ਚੀਨ, ਰੂਸ ਕਿਸੇ ਵੀ ਮੁਲਕ ਦੇ ਹਥਿਆਰ ਦਾ ਡੁਪਲੀਕੇਟ ਬਣਾ ਸਕਦੇ ਹਨ। ਹਾਲਾਂਕਿ ਉਹ ਆਖਦੇ ਹਨ ਕਿ ਕੁਝ ਸਮੇਂ ਤੋਂ ਸਰਕਾਰੀ ਪਾਬੰਦੀਆਂ ਕਾਰਣ ਬਾਜ਼ਾਰ ਘੱਟ ਹੋਇਆ ਹੈ।
ਇਹ ਵੀ ਪੜੋ - ਕੋਰੋਨਾ ਤੋਂ ਬਚਣ ਲਈ ਲੋਕਾਂ ਦੀ ਪਹਿਲੀ ਪਸੰਦ ਬਣਿਆ ਇਹ ਮੁਲਕ
ਪਾਕਿ ਵਿਚ ਸਭ ਤੋਂ ਜ਼ਿਆਦਾ ਗੈਰ-ਕਾਨੂੰਨੀ ਇਥੇ ਬਣ ਰਹੇ
ਇਕ ਫੈਕਟਰੀ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ 50 ਸਾਲ ਤੋਂ ਇਸ ਕੰਮ ਵਿਚ ਹੈ। ਪਹਿਲਾਂ ਇਹ ਹਥਿਆਰਾਂ ਦਾ ਕਾਰੋਬਾਰ ਗੈਸਟ ਹਾਊਸ ਵਿਚ ਹੁੰਦਾ ਸੀ ਅਤੇ ਬਾਅਦ ਵਿਚ ਪੂਰਾ ਬਾਜ਼ਾਰ ਬਣ ਗਿਆ। ਉਨ੍ਹਾਂ ਦੱਸਿਆ ਕਿ ਅਦਮਖੇਲ ਦੇ ਖੁਦਮੁਖਤਿਆਰੀ ਕਬਾਇਲੀ ਖੇਤਰ ਤੋਂ ਹਟਣ ਨਾਲ ਇਥੇ ਕਈ ਬੰਦਿਸ਼ਾਂ ਲੱਗ ਗਈਆਂ ਹਨ। ਹਾਲਾਂਕਿ ਹੁਣ ਵੀ ਪਾਕਿਸਤਾਨ ਵਿਚ ਸਭ ਤੋਂ ਵਧ ਗੈਰ-ਕਾਨੂੰਨੀ ਹਥਿਆਰ ਇਥੇ ਬਣਦੇ ਹਨ। ਇਥੇ 90 ਫੀਸਦੀ ਰੁਜ਼ਗਾਰ ਹਥਿਆਰਾਂ ਦੇ ਕਾਰੋਬਾਰ ਵਿਚ ਹੀ ਹੈ।
ਅੱਤਵਾਦ ਖਿਲਾਫ ਲੜਾਈ ਵਿਚ ਹਥਿਆਰਾਂ ਦੀ ਜ਼ਬਤੀ ਵਧੀ
ਜੰਮੂ-ਕਸ਼ਮੀਰ ਵਿਚ ਅੱਤਵਾਦ ਖਿਲਾਫ ਜਾਰੀ ਲੜਾਈ ਵਿਚ ਹਥਿਆਰਾਂ ਦੀ ਜ਼ਬਤੀ ਵਿਚ ਜਬਰਦਸ਼ਤ ਵਾਧਾ ਹੋਇਆ ਹੈ। 2015 ਵਿਚ 475 ਹਥਿਆਰ ਜ਼ਬਤ ਹੋਏ, ਜਦਕਿ 2019 ਵਿਚ ਗਿਣਤੀ ਅੱਧੀ ਸੀ। ਇਨ੍ਹਾਂ ਹਥਿਆਰਾਂ ਵਿਚ ਐੱਮ-4 ਕਾਰਬਾਈਨ ਸਣੇ ਕਈ ਹਥਿਆਰ ਅਤੇ ਗੋਲਾ-ਬਾਰੂਦ ਹਨ।
ਇਹ ਵੀ ਪੜੋ - ਸਾਊਦੀ ਅਰਬ ਨੇ ਇਸ ਕਾਰਣ ਆਪਣੇ 3 ਫੌਜੀਆਂ ਨੂੰ ਦਿੱਤੀ ਫਾਂਸੀ ਦੀ ਸਜ਼ਾ