ਪਾਕਿਸਤਾਨੀ ਕੁੜੀ ਦਾ ਦਾਅਵਾ- ''ਟਰੰਪ ਮੇਰੇ ਅੱਬੂ, ਅੰਮੀ ਨਾਲ ਬਹੁਤ ਲੜਦੇ ਨੇ''

Monday, Sep 07, 2020 - 12:44 PM (IST)

ਪਾਕਿਸਤਾਨੀ ਕੁੜੀ ਦਾ ਦਾਅਵਾ- ''ਟਰੰਪ ਮੇਰੇ ਅੱਬੂ, ਅੰਮੀ ਨਾਲ ਬਹੁਤ ਲੜਦੇ ਨੇ''

ਇਸਲਾਮਾਬਾਦ- ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਪਾਕਿਸਤਾਨੀ ਕੁੜੀ ਇਹ ਦਾਅਵਾ ਕਰ ਰਹੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਉਸ ਦੇ ਅੱਬੂ (ਪਿਤਾ) ਹਨ। 

ਪਾਕਿਸਤਾਨੀ ਕੁੜੀ ਨੇ ਮੀਡੀਆ ਵਿਚ ਇਹ ਗੱਲ ਸਾਂਝੀ ਕੀਤੀ ਹੈ ਤੇ ਦਾਅਵਾ ਕੀਤਾ ਹੈ ਕਿ ਉਸ ਦੇ ਪਿਤਾ ਟਰੰਪ ਉਸ ਦੀ ਮਾਂ ਨਾਲ ਲੜਦੇ ਰਹਿੰਦੇ ਹਨ ਪਰ ਉਹ ਉਨ੍ਹਾਂ ਨੂੰ ਮਿਲਣਾ ਚਾਹੁੰਦੀ ਹੈ। 

ਸੋਸ਼ਲ ਮੀਡੀਆ 'ਤੇ ਉਸ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਕਹਿੰਦੀ ਹੈ, "ਮੈਂ ਸਭ ਦੇ ਦਿਮਾਗ ਸਾਫ ਕਰਨਾ ਚਾਹੁੰਦੀ ਹੈ ਕਿ ਮੈਂ ਡੋਨਾਲਡ ਟਰੰਪ ਦੀ ਅਸਲੀ ਔਲਾਦ ਹਾਂ। ਮੈਂ ਮੁਸਲਮਾਨ ਹਾਂ ਤੇ ਅੰਗਰੇਜ਼ਾਂ ਨਾਲ ਜੋ ਅੰਗਰੇਜ਼ ਆਉਂਦੇ ਹਨ ਤਾਂ ਮੈਨੂੰ ਦੇਖ ਕੇ ਕਹਿੰਦੇ ਹਨ ਕਿ ਇਹ ਕੁੜੀ ਇੱਥੇ ਕੀ ਕਰ ਰਹੀ ਹੈ? ਮੈਂ ਇਸਲਾਮ ਪਸੰਦ ਹਾਂ। ਅੱਬੂ ਟਰੰਪ ਹਮੇਸ਼ਾ ਮੇਰੀ ਮਾਂ ਨੂੰ ਕਹਿੰਦੇ ਰਹਿੰਦੇ ਹਨ ਕਿ ਉਹ ਬਹੁਤ ਲਾਪਰਵਾਹ ਮਾਂ ਹੈ ਤੇ ਮੇਰੀ ਧੀ ਦਾ ਧਿਆਨ ਨਹੀਂ ਰੱਖ ਸਕਦੀ। ਜਦ ਮੇਰੇ ਮਾਂ-ਬਾਪ ਦੀ ਲੜਾਈ ਹੋਈ ਤਾਂ ਮੈਂ ਬਹੁਤ ਦੁਖੀ ਹੋਈ ਸੀ ਹੁਣ ਮੈਂ ਆਪਣੇ ਪਿਤਾ ਨੂੰ ਮਿਲਣਾ ਚਾਹੁੰਦੀ ਹੈ।"

ਲੋਕ ਇਸ ਵੀਡੀਓ ਨੂੰ ਦੇਖ ਕੇ ਮਜ਼ਾਕ ਉਡਾ ਰਹੇ ਹਨ ਤੇ ਕਹਿ ਰਹੇ ਹਨ ਕਿ ਅਜਿਹਾ ਪਾਕਿਸਤਾਨ ਵਿਚ ਹੀ ਸੰਭਵ ਹੈ। 


author

Lalita Mam

Content Editor

Related News