ਪਾਕਿ ਧਰਤੀ ''ਤੇ ਭਾਰਤੀ ਗਾਣਾ ਗਾਉਣ ''ਤੇ ਔਰਤ ਨੂੰ ਮਿਲੀ ਸਜ਼ਾ

Tuesday, Sep 04, 2018 - 02:11 AM (IST)

ਪਾਕਿ ਧਰਤੀ ''ਤੇ ਭਾਰਤੀ ਗਾਣਾ ਗਾਉਣ ''ਤੇ ਔਰਤ ਨੂੰ ਮਿਲੀ ਸਜ਼ਾ

ਲਾਹੌਰ— ਪਾਕਿਸਤਾਨ ਦੇ ਹਵਾਈ ਅੱਡਾ ਸੁਰੱਖਿਆ ਬਲ ਨੇ ਸੋਮਵਾਰ ਨੂੰ ਪਾਕਿਸਤਾਨੀ ਝੰਡਾ ਲਗਾ ਕੇ ਟੋਪੀ ਪਾਉਂਦੇ ਸਮੇਂ ਇਕ ਭਾਰਤੀ ਗਾਣਾ ਗਾਉਣਾ ਲਈ ਆਪਣੀ ਮੂਲ ਦੀ ਇਕ ਮਹਿਲਾ ਕਰਮਚਾਰੀ ਨੂੰ ਸਜ਼ਾ ਦਿੱਤੀ ਹੈ।
ਸਜ਼ਾ ਦੇ ਤੌਰ 'ਤੇ ਹਵਾਈ ਅੱਡਾ ਸੁਰੱਖਿਆ ਬਲ ਨੇ ਕੋਡ ਆਫ ਕੰਡਕਟ ਦੀ ਉਲੰਘਣਾ ਲਈ 25 ਸਾਲਾ ਮਹਿਲਾ ਕਰਮਚਾਰੀ ਦੀ ਤਨਖਾਹ ਤੇ ਭੱਤਿਆਂ 'ਚ ਦੋ ਸਾਲ ਤਕ ਵਾਧੇ 'ਤੇ ਰੋਕ ਲਗਾ ਦਿੱਤੀ ਹੈ। ਅਧਿਕਾਰੀਆਂ ਨੇ ਉਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਭਵਿੱਖ 'ਚ ਕੋਡ ਆਫ ਕੰਡਕਟ ਦੀ ਉਲੰਘਣਾ ਕਰਦੀ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


Related News