ਅਮਰੀਕਾ ’ਚ ਪਾਕਿ ਪਰਿਵਾਰ ਦੀ ਕਾਲੀ ਕਰਤੂਤ, ਆਪਣੇ ਹੀ ਦੇਸ਼ ਦੀ ਔਰਤ ਤੋਂ 12 ਸਾਲ ਕਰਵਾਈ ਜ਼ਬਰਦਸਤੀ ਮਜ਼ਦੂਰੀ
Saturday, May 14, 2022 - 09:25 PM (IST)
ਵਾਸ਼ਿੰਗਟਨ (ਭਾਸ਼ਾ)-ਅਮਰੀਕਾ ਦੀ ਇਕ ਸੰਘੀ ਜਿਊਰੀ ਨੇ ਪਾਕਿਸਤਾਨੀ ਮੂਲ ਦੇ ਇਕ ਅਮਰੀਕੀ ਪਰਿਵਾਰ ਨੂੰ ਇਕ ਪਾਕਿਸਤਾਨੀ ਔਰਤ ਤੋਂ 12 ਸਾਲਾਂ ਤੱਕ ਜ਼ਬਰਦਸਤੀ ਮਜਦੂਰੀ ਕਰਵਾਉਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ। ਜਿਊਰੀ ਨੇ ਪਰਿਵਾਰ ਦੇ ਮੈਂਬਰਾਂ ਜਾਹਿਦਾ ਅਮਾਨ, ਮੁਹੰਮਦ ਨੋਮਾਨ ਚੌਧਰੀ ਅਤੇ ਮੁਹੰਮਦ ਰੇਹਾਨ ਚੌਧਰੀ ਨੂੰ 12 ਸਾਲਾਂ ਤੋਂ ਜ਼ਿਆਦਾ ਸਮੇਂ ਤੱਕ ਪੀੜਤਾਂ ਨੂੰ ਸਰੀਰਕ ਅਤੇ ਮਾਨਸਿਕ ਤਸੀਹੇ ਦੇਣ ਦਾ ਦੋਸ਼ੀ ਪਾਇਆ। ਮਾਮਲੇ ਵਿਚ ਦੋਸ਼ੀਆਂ ਨੂੰ 5 ਤੋਂ 20 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।
ਇਹ ਵੀ ਪੜ੍ਹੋ :- ਬ੍ਰਿਟੇਨ 'ਚ ਮੰਕੀਪਾਕਸ ਦੇ ਦੋ ਨਵੇਂ ਮਾਮਲੇ ਆਏ ਸਾਹਮਣੇ
ਇਕ ਮੁਤਾਬਕ ਪਾਕਿਸਾਤਨੀ ਪਰਿਵਾਰ ਪੀੜਤਾਂ ਨੂੰ ਜ਼ਿਆਦਾਤਰ ਥੱਪੜ ਮਾਰਦਾ ਸੀ, ਲੱਤ ਮਾਰਦਾ ਸੀ ਅਤੇ ਧੱਕੇ ਦਿੰਦਾ ਸੀ। ਇਥੋਂ ਤੱਕ ਕਿ ਉਸ ਨੂੰ ਕਈ ਵਾਰ ਲਕੜੀ ਦੇ ਬੋਰਡ ਤੋਂ ਵੀ ਕੁੱਟਿਆ ਗਿਆ। ਇਕ ਮੌਕੇ ’ਤੇ ਤਾਂ ਔਰਤ ਦੇ ਹੱਥ-ਪੈਰ ਬੰਨ੍ਹਕੇ ਉਸ ਨੂੰ ਪੌੜ੍ਹੀਆਂ ਤੋਂ ਹੇਠਾਂ ਘਸੀਟਿਆ ਗਿਆ। ਪਰਿਵਾਰ ਔਰਤ ਤੋਂ ਇਕ ਏਕੜ ਜ਼ਮੀਨ 'ਚੋਂ ਘਾਹ ਕਟਵਾਉਂਦਾ ਸੀ, ਦੋ ਮੰਜਿਲਾ ਘਰ ਦੇ ਅੰਦਰ-ਬਾਹਰ ਸਫਾਈ ਕਰਵਾਉਂਦਾ ਸੀ ਅਤੇ ਕਾਰ ਦੇ ਕਾਰਪੇਟ ਤੋਂ ਮਿੱਟੀ ਕੱਢਵਾਉਂਦਾ ਸੀ। ਇਸ ਪਰਿਵਾਰ ’ਤੇ ਔਰਤ ਤੋਂ ਆਪਣੇ ਘਰ ਦੇ ਸਾਹਮਣੇ ਕੰਕ੍ਰੀਟ ਦੇ ਇਕ ਵਾਕ-ਵੇਅ ਦਾ ਨਿਰਮਾਣ ਕਰਵਾਉਣ ਦਾ ਵੀ ਦੋਸ਼ ਹੈ ਜਿਸ ਦੇ ਲਈ ਪੀੜਤਾ ਨੂੰ 80 ਪੌਂਡ ਭਾਰੇ ਸੀਮੈਂਟ ਦੇ ਬੋਰੇ ਢੋਹਣੇ ਪਏ।
ਇਹ ਵੀ ਪੜ੍ਹੋ :- ਬ੍ਰਿਟੇਨ 'ਚ ਫਰਜ਼ੀਵਾੜਾ ਦੇ ਮਾਮਲੇ 'ਚ ਭਾਰਤੀ CA ਨੂੰ ਸਾਢੇ ਪੰਜ ਸਾਲ ਦੀ ਕੈਦ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ