PAK ਦੇ ਕੱਟੜਪੰਥੀ ਸਮੂਹ ਨੇ ਅਫਗਾਨਿਸਤਾਨ ’ਚ ਤਾਲਿਬਾਨ ਦੀ ਜਿੱਤ ’ਤੇ ਦਿੱਤੀ ਵਧਾਈ, ਕਿਹਾ-ਜਲਦ ਚੜ੍ਹੇਗਾ ਕ੍ਰਾਂਤੀ ਦਾ ਸੂਰਜ

Wednesday, Jul 07, 2021 - 03:44 PM (IST)

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਵਿਚ ਜਮੀਅਤ ਉਲੇਮਾ-ਏ-ਇਸਲਾਮ (ਨਜ਼ਰੀਅਤ) ਦੇ ਕੇਂਦਰੀ ਸੰਯੁਕਤ ਸਕੱਤਰ ਮੌਲਾਨਾ ਮਹਿਮੂਦ-ਉਲ-ਹਸਨ ਕਾਸਮੀ ਨੇ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਸਪੱਸ਼ਟ ਜਿੱਤ ’ਤੇ ਇਸਲਾਮੀ ਦੁਨੀਆ ਨੂੰ ਵਧਾਈ ਦਿੱਤੀ ਹੈ। ਕਾਸਮੀ ਨੇ ਕਿਹਾ ਕਿ ਬਹੁਤ ਜਲਦ ਇਸਲਾਮੀ ਕ੍ਰਾਂਤੀ ਦਾ ਸੂਰਜ ਚੜ੍ਹੇਗਾ ਕਿਉਂਕਿ ਇਸਲਾਮ ਦੇ ਮੁਜਾਹਿਦੀਨ ਨੇ ਉਪ-ਨਿਵੇਸ਼ਕ ਸ਼ਕਤੀਆਂ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤਾਲਿਬਾਨ ਨੇ 48 ਦੇਸ਼ਾਂ ਦੀ ਸਾਂਝੀ ਫੌਜ ਤੇ ਸਮਰਥਕਾਂ ਨੂੰ ਇਕ ਨਾਭੁੱਲਣਯੋਗ ਸਬਕ ਸਿਖਾਇਆ ਹੈ।
ਉਨ੍ਹਾਂ ਕਿਹਾ ਕਿ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਨੂੰ 19 ਸਾਲ ਤਕ ਅਫਗਾਨਿਸਤਾਨ ’ਚ ਰਹਿਣ ਤੋਂ ਇਲਾਵਾ ਬਾਡੀ ਬੈਗ ਤੇ ਅਸਫਲਤਾ ਤੋਂ ਇਲਾਵਾ ਕੁਝ ਨਹੀਂ ਮਿਲਿਆ।

 ਇਹ ਵੀ ਪੜ੍ਹੋ : ਅਲਵਿਦਾ ਟ੍ਰੈਜਿਡੀ ਕਿੰਗ, ਜਦੋਂ ਪਾਕਿ 'ਚ ਮੌਜੂਦ ਘਰ ਦੀ ਝਲਕ ਪਾਉਣ ਲਈ ‘ਸੀਕ੍ਰੇਟ ਮਿਸ਼ਨ’ 'ਤੇ ਗਏ ਸਨ ਦਿਲੀਪ ਕੁਮਾਰ 

ਉਨ੍ਹਾਂ ਨੇ ਦੁਹਰਾਇਆ ਕਿ ਅਫਗਾਨਿਸਤਾਨ ਵਿਚ ਅਸ਼ਰਫ਼ ਗਨੀ ਸਰਕਾਰ ਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਸ ਨੂੰ ਅਮਰੀਕੀਆਂ ਨਾਲ ਸਹਿਯੋਗ ਕਰਨ ਨਾਲ ਕੁਝ ਨਹੀਂ ਮਿਲੇਗਾ ਤੇ ਤਾਲਿਬਾਨ ਜਲਦ ਹੀ ਰਾਸ਼ਟਰ ’ਤੇ ਕਬਜ਼ਾ ਕਰ ਲਵੇਗਾ। ਦੱਸ ਦੇਈਏ ਕਿ ਜਮੀਅਤ ਉਲੇਮਾ-ਏ-ਇਸਲਾਮ (ਨਜ਼ਰੀਅਤ) ਪਾਕਿਸਤਾਨ ’ਚ ਇਕ ਸਿਆਸੀ ਦਲ ਹੈ। ਇਸ ਦਾ ਗਠਨ ਮੌਲਾਨਾ ਅਸਮਾਤੁੱਲ੍ਹਾ ਖਾਨ ਨੇ ਜਮੀਅਤ ਉਲੇਮਾ-ਏ-ਇਸਲਾਮ ਛੱਡਣ ਤੋਂ ਬਾਅਦ ਕੀਤਾ ਸੀ। ਇਹ 2007 ’ਚ ਜੇ. ਯੂ. ਆਈ. (ਐੱਫ਼.) ਦੇ ਇਕ ਵੱਖਰੇ ਧੜੇ ਵਜੋਂ ਗਠਿਤ ਕੀਤਾ ਗਿਆ ਸੀ ਤੇ 2016 ਵਿਚ ਆਪਣੇ ਮੂਲ ਸੰਗਠਨ ਯਾਨੀ ਜੇ. ਯੂ. ਆਈ. (ਐੱਫ.) ’ਚ ਮੁੜ ਮਰਜ ਕਰ ਦਿੱਤਾ ਗਿਆ ਸੀ। ਜੇ. ਯੂ. ਆਈ. (ਨਜ਼ਰੀਅਤ) ਨੇਤਾਵਾਂ ਨੇ ਖੁੱਲ੍ਹੇ ਤੌਰ ’ਤੇ ਅਫਗਾਨ ਤਾਲਿਬਾਨ ਤੇ ਅਲ ਕਾਇਦਾ ਦਾ ਸਮਰਥਨ ਕੀਤਾ ਹੈ।

 ਇਹ ਵੀ ਪੜ੍ਹੋ : ਕੈਨੇਡਾ ਜਾਣ ਦੀ ਉਡੀਕ 'ਚ ਬੈਠੇ ਲੋਕਾਂ ਲਈ ਵੱਡੀ ਖ਼ਬਰ, ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਵਾਲਿਆਂ ਲਈ ਖੁੱਲ੍ਹੇ ਦਰਵਾਜ਼ੇ

ਹਾਫ਼ਿਜ਼ ਫਜ਼ਲ ਬਾਰੀਚ ਤੇ ਹੋਰ ਕੱਟੜਪੰਥੀ ਪਾਰਟੀ ਦੇ ਨੇਤਾਵਾਂ ਨੇ ਜੂਨ 2007 ’ਚ ਇਕ ‘ਸ਼ਹੀਦ ਮੁੱਲਾ ਦਾਦੁੱਲਾ ਸੰਮੇਲਨ’ ਦਾ ਆਯੋਜਨ ਕੀਤਾ ਸੀ, ਜਿਥੇ ਮੁੱਲਾ ਦਾਦੁੱਲਾ ਮੰਸੂ, ਜੋ ਤਾਲਿਬਾਨ ਦੇ ਫੌਜੀ ਕਮਾਂਡਰ ਵਜੋਂ ਆਪਣੇ ਭਰਾ ਮੁੱਲਾ ਦਾਦੁੱਲਾ ਦੇ ਉੱਤਰਾਧਿਕਾਰੀ ਸਨ, ਨੇ ਵੀ ਇਕ ਆਡੀਓ ਰਿਕਾਰਡਿੰਗ ਜ਼ਰੀਏ ਭੀੜ ਨੂੰ ਸੰਬੋਧਿਤ ਕੀਤਾ ਸੀ। 2011 ਵਿਚ ਆਪ੍ਰੇਸ਼ਨ ਨੈਪਚਿਊਨ ਸਪੀਅਰ ਵਿਚ ਓਸਾਮਾ ਬਿਨ ਲਾਦੇਨ ਨੂੰ ਮਾਰਨ ਤੋਂ ਬਾਅਦ, ਜੇ. ਯੂ. ਆਈ. ਨਜ਼ਰੀਅਤ ਨੇ ਕਵੇਟਾ ਤੇ ਬਲੂਚਿਸਤਾਨ ਦੇ ਹੋਰ ਪਸ਼ਤੂਨ ਜ਼ਿਲ੍ਹਿਆਂ ਵਿਚ ਵਿਰੋਧ ਰੈਲੀਆਂ ਤੇ ਅੰਤਿਮ ਸੰਸਕਾਰ ਪ੍ਰਾਰਥਨਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਸੀ। 


Manoj

Content Editor

Related News