ਹਿੰਦੂ ਕੁੜੀ ਨਾਲ ਜ਼ਬਰਦਸਤੀ ਵਿਆਹ ਦਾ ਮਾਮਲਾ, ਪਾਕਿ ਅਦਾਲਤ ਨੇ ਸੁਣਾਇਆ ਅਜੀਬ ਫੈਸਲਾ

Saturday, Jul 18, 2020 - 03:56 PM (IST)

ਹਿੰਦੂ ਕੁੜੀ ਨਾਲ ਜ਼ਬਰਦਸਤੀ ਵਿਆਹ ਦਾ ਮਾਮਲਾ, ਪਾਕਿ ਅਦਾਲਤ ਨੇ ਸੁਣਾਇਆ ਅਜੀਬ ਫੈਸਲਾ

ਇਸਲਾਮਾਬਾਦ- ਪਾਕਿਸਤਾਨ ਵਿਚ ਇਕ ਹਿੰਦੂ ਲੜਕੀ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਮੁਸਲਿਮ ਲੜਕੇ ਨੇ ਨਿਕਾਹ ਕਰਵਾ ਲਿਆ ਤੇ ਹੁਣ ਲੜਕੀ ਦੇ ਪਰਿਵਾਰ ਨੂੰ ਅਦਾਲਤ ਨੇ ਅਜੀਬ ਫੁਰਮਾਨ ਸੁਣਾਇਆ ਹੈ। ਕੁੜੀ ਦੇ ਪਰਿਵਾਰ ਨੇ ਜਦ ਇਸ ਦਾ ਵਿਰੋਧ ਕੀਤਾ ਤਾਂ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਉਹ ਆਪਣੀ ਧੀ ਨੂੰ 2 ਲੱਖ ਰੁਪਏ ਦਾ ਜ਼ਮਾਨਤੀ ਬਾਂਡ ਭਰ ਕੇ ਆਪਣੇ ਘਰ ਵਾਪਸ ਲੈ ਜਾ ਸਕਦੇ ਹਨ। 

ਪਾਕਿਸਤਾਨੀ ਹਿੰਦੂ ਨੇਤਾ ਨੇ ਕਿਹਾ ਕਿ ਇਹ ਪੀੜਤ ਹਿੰਦੂ ਪਰਿਵਾਰ ਤਾਂ ਪਹਿਲਾਂ ਹੀ ਬਹੁਤ ਦੁੱਖ ਸਹਿਣ ਕਰ ਰਿਹਾ ਹੈ ਤੇ ਅਦਾਲਤ ਨੇ ਉਨ੍ਹਾਂ ਨੂੰ 2 ਲੱਖ ਦਾ ਜ਼ਮਾਨਤੀ ਬਾਂਡ ਭਰਨ ਦਾ ਹੁਕਮ ਦੇ ਦਿੱਤਾ ਹੈ, ਜੋ ਅਨਿਆਂ ਹੈ। 

ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਹਿੰਦੂ ਤੇ ਸਿੱਖ ਕੁੜੀਆਂ ਦਾ ਜ਼ਬਰਦਸਤੀ ਧਰਮ ਬਦਲ ਕੇ ਵਿਆਹ ਕਰਵਾਉਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਪੀੜਤ ਪਰਿਵਾਰਾਂ ਨੂੰ ਨਿਆਂ ਨਹੀਂ ਦਿੱਤਾ ਜਾਂਦਾ ਸਗੋਂ ਉਨ੍ਹਾਂ ਨਾਲ ਹੋਰ ਵਧੀਕੀ ਕੀਤੀ ਜਾਂਦੀ ਹੈ। 


author

Lalita Mam

Content Editor

Related News