ਡਿਪਲੋਮੈਟਿਕ ਦਸਤਾਵੇਜ਼ ਲੀਕ ਮਾਮਲਾ: ਹੁਣ ਅਗਲੇ ਹਫ਼ਤੇ ਹੋਣਗੇ ਇਮਰਾਨ ਖ਼ਾਨ ''ਤੇ ਦੋਸ਼ ਤੈਅ

Tuesday, Oct 17, 2023 - 01:39 PM (IST)

ਡਿਪਲੋਮੈਟਿਕ ਦਸਤਾਵੇਜ਼ ਲੀਕ ਮਾਮਲਾ: ਹੁਣ ਅਗਲੇ ਹਫ਼ਤੇ ਹੋਣਗੇ ਇਮਰਾਨ ਖ਼ਾਨ ''ਤੇ ਦੋਸ਼ ਤੈਅ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਨੇ ਮੰਗਲਵਾਰ ਨੂੰ ਗੁਪਤ ਕੂਟਨੀਤਕ ਦਸਤਾਵੇਜ਼ ਲੀਕ ਕਰਨ ਦੇ ਮਾਮਲੇ ਵਿਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਦੋਸ਼ ਤੈਅ ਕਰਨ ਦੀ ਕਾਰਵਾਈ ਅਗਲੇ ਹਫ਼ਤੇ ਤੱਕ ਮੁਲਤਵੀ ਕਰ ਦਿੱਤੀ ਹੈ। ਇਹ ਮਾਮਲਾ ਉਸ ਕੂਟਨੀਤਕ ਦਸਤਾਵੇਜ਼ ਨਾਲ ਸਬੰਧਤ ਹੈ, ਜਿਸ ਦੀ ਵਰਤੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਪ੍ਰਧਾਨ ਖਾਨ ਨੇ ਪਿਛਲੇ ਸਾਲ ਅਪ੍ਰੈਲ ਵਿੱਚ ਉਨ੍ਹਾਂ ਨੂੰ ਕਥਿਤ ਤੌਰ 'ਤੇ ਸੱਤਾ ਤੋਂ ਬੇਦਖਲ ਕਰਨ ਦੀ ਸਾਜ਼ਿਸ਼ ਰਚਣ ਲਈ ਆਪਣੇ ਵਿਰੋਧੀਆਂ ਦੀ ਆਲੋਚਨਾ ਕਰਨ ਲਈ ਕੀਤੀ ਸੀ। ਇਹ ਦਸਤਾਵੇਜ਼ ਕਥਿਤ ਤੌਰ 'ਤੇ ਉਨ੍ਹਾਂ ਕੋਲੋਂ ਗੁੰਮ ਹੋ ਗਿਆ ਸੀ।

ਇਹ ਵੀ ਪੜ੍ਹੋ: ਇਜ਼ਰਾਈਲ ਦੇ ਜ਼ਮੀਨੀ ਹਮਲੇ ਦੇ ਡਰ ਵਿਚਕਾਰ ਗਾਜ਼ਾ ਪੱਟੀ 'ਚ 10 ਲੱਖ ਲੋਕਾਂ ਨੇ ਛੱਡੇ ਆਪਣੇ ਘਰ

ਖਾਨ ਦੀ ਪਾਰਟੀ ਦਾ ਦੋਸ਼ ਹੈ ਕਿ ਦਸਤਾਵੇਜ਼ ਵਿੱਚ ਖਾਨ ਨੂੰ ਅਹੁਦੇ ਤੋਂ ਹਟਾਉਣ ਨੂੰ ਲੈ ਕੇ ਅਮਰੀਕਾ ਵੱਲੋਂ ਦਿੱਤੀ ਗਈ ਧਮਕੀ ਸੀ। ਵਿਸ਼ੇਸ਼ ਅਦਾਲਤ ਦੇ ਜੱਜ ਅਬੁਲ ਹਸਨਤ ਜ਼ੁਲਕਰਨੈਨ ਨੇ ਮੰਗਲਵਾਰ ਨੂੰ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ 'ਚ ਮਾਮਲੇ ਦੀ ਬੰਦ ਕਮਰੇ ਵਿਚ ਸੁਣਵਾਈ ਸ਼ੁਰੂ ਕੀਤੀ। ਡਾਨ ਅਖ਼ਬਾਰ ਦੀ ਰਿਪੋਰਟ ਮੁਤਾਬਕ, ਵਕੀਲ ਸਲਮਾਨ ਸਫਦਰ ਅਤੇ ਖਾਲਿਦ ਯੂਸਫ ਚੌਧਰੀ 71 ਸਾਲਾ ਖਾਨ ਦੇ ਵਕੀਲ ਵਜੋਂ ਪੇਸ਼ ਹੋਏ। ਦੇਸ਼ ਦੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀ ਪਤਨੀ ਅਤੇ ਬੇਟੀ ਵੀ ਅਦਾਲਤ 'ਚ ਪਹੁੰਚੀਆਂ ਪਰ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਉਨ੍ਹਾਂ ਨੂੰ ਸੁਣਵਾਈ 'ਚ ਸ਼ਾਮਲ ਹੋਣ ਦਿੱਤਾ ਗਿਆ ਜਾਂ ਨਹੀਂ।

ਇਹ ਵੀ ਪੜ੍ਹੋ: ਹਮਾਸ ਦੇ ਹਮਲੇ ਨੂੰ ਰੋਕਣ 'ਚ ਅਸਫ਼ਲ ਰਹੀ ਇਜ਼ਰਾਈਲੀ ਸੁਰੱਖਿਆ ਏਜੰਸੀ ਦੇ ਮੁਖੀ ਨੇ ਤੋੜੀ ਚੁੱਪੀ, ਦਿੱਤਾ ਵੱਡਾ ਬਿਆਨ

ਖਬਰ ਵਿਚ ਦੱਸਿਆ ਗਿਆ ਹੈ ਕਿ ਅਦਾਲਤ ਦੇ 9 ਅਕਤੂਬਰ ਦੇ ਫੈਸਲੇ ਅਨੁਸਾਰ, ਖਾਨ 'ਤੇ ਅੱਜ ਯਾਨੀ ਮੰਗਲਵਾਰ ਨੂੰ ਦੋਸ਼ ਤੈਅ ਕੀਤੇ ਜਾਣੇ ਸੀ ਪਰ ਮੰਗਲਵਾਰ ਨੂੰ ਇਹ ਕਾਰਵਾਈ ਨਹੀਂ ਹੋ ਸਕੀ ਅਤੇ ਅਦਾਲਤ ਨੇ ਸ਼ੱਕੀਆਂ ਨੂੰ ਸਿਰਫ਼ ਚਲਾਨ (ਚਾਰਜਸ਼ੀਟ) ਦੀਆਂ ਕਾਪੀਆਂ ਹੀ ਵੰਡੀਆਂ। ਅਖ਼ਬਾਰ ਨੇ ਕਿਹਾ ਕਿ ਬਾਅਦ ਵਿਚ ਅਦਾਲਤ ਨੇ ਮਾਮਲੇ ਦੀ ਸੁਣਵਾਈ ਅਗਲੇ ਹਫ਼ਤੇ ਤੱਕ ਮੁਲਤਵੀ ਕਰ ਦਿੱਤੀ। ਵਕੀਲ ਸ਼ੇਰ ਅਫਜ਼ਲ ਮਾਰਵਤ ਨੇ ਸੁਣਵਾਈ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਖਾਨ ਅਤੇ ਕੁਰੈਸ਼ੀ 'ਤੇ ਹੁਣ ਅਗਲੀ ਸੁਣਵਾਈ 'ਚ ਦੋਸ਼ ਤੈਅ ਕੀਤੇ ਜਾਣਗੇ।

ਇਹ ਵੀ ਪੜ੍ਹੋ: ਇਜ਼ਰਾਈਲ-ਹਮਾਸ ਯੁੱਧ: ਅਮਰੀਕੀ ਰਾਸ਼ਟਰਪਤੀ ਬਾਈਡੇਨ ਭਲਕੇ ਕਰਨਗੇ ਇਜ਼ਰਾਈਲ ਅਤੇ ਜਾਰਡਨ ਦਾ ਦੌਰਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News