ਅਸੀਂ ਜਾਧਵ ਮਾਮਲੇ ਨੂੰ ਦੂਜੇ ਮਾਮਲਿਆਂ ਨਾਲ ਜੋੜਨ ਦੀ ਕੋਸ਼ਿਸ਼ ਨਹੀਂ ਕੀਤੀ : ਪਾਕਿ

12/05/2020 2:14:55 AM

ਇਸਲਾਮਾਬਾਦ-ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਕੁਲਭੂਸ਼ਣ ਜਾਧਵ ਮਾਮਲੇ ਨੂੰ ਹੋਰ ਭਾਰਤੀ ਕੈਦੀਆਂ ਦੇ ਮਾਮਲਿਆਂ ਨਾਲ ਜੋੜਨ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਪਾਕਿਸਤਾਨ ਵਿਦੇਸ਼ ਮੰਤਰਾਲਾ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦ ਇਕ ਦਿਨ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਨਵੀਂ ਦਿੱਲੀ 'ਚ ਮੀਡੀਆ ਬ੍ਰੀਫਿੰਗ 'ਚ ਕਿਹਾ ਸੀ ਕਿ ਪਾਕਿਸਤਾਨ ਕੁਲਭੂਸ਼ਣ ਜਾਧਵ ਦੇ ਮਾਮਲੇ ਨੂੰ ਇਕ ਕੈਦੀ ਦੇ ਮਾਮਲੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ:ਵੱਡੀ ਮੁਸੀਬਤ 'ਚ ਫੇਸਬੁੱਕ, ਅਮਰੀਕਾ ਦੇ 40 ਸੂਬੇ ਇਕੱਠੇ ਕਰਨਗੇ ਕੇਸ

ਉਨ੍ਹਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਇਸ ਮਾਮਲੇ ਨਾਲ ਜੁੜੇ ਮੂਲ ਮੁੱਦਿਆਂ 'ਤੇ ਕਦਮ ਚੁੱਕਣ 'ਚ ਅਸਫਲ ਰਿਹਾ ਹੈ। ਪਾਕਿਸਤਾਨੀ ਮੀਡੀਆਂ ਦੀਆਂ ਖਬਰਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਭਾਰਤੀ ਹਾਈ ਕਮਿਸ਼ਨ ਦੇ ਵਕੀਲ ਸ਼ਾਹਨਵਾਜ਼ ਨੂਨ ਨੇ ਇਸਲਾਮਾਬਾਦ ਹਾਈ ਕੋਰਟ ਨੂੰ ਦੱਸਿਆ ਹੈ ਕਿ ਭਾਰਤੀ ਹਾਈ ਕਮਿਸ਼ਨ ਗੌਰਵ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਜਾਧਵ ਲਈ ਵਕੀਲ ਦੀ ਨਿਯੁਕਤੀ ਨੂੰ ਲੈ ਕੇ ਭਾਰਤ ਦੇ ਰੁਖ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ:ਖੁਸ਼ਖਬਰੀ! 8 ਦਸੰਬਰ ਤੋਂ ਬ੍ਰਿਟੇਨ 'ਚ ਸ਼ੁਰੂ ਹੋਵੇਗਾ ਕੋਰੋਨਾ ਟੀਕਾਕਰਨ

ਦੂਜੇ ਮਾਮਲੇ ਦੇ ਪਿਛੋਕੜ ਪੇਸ਼ ਕਰਦੇ ਹੋਏ ਸ਼੍ਰੀਵਾਸਤਵ ਨੇ ਕਿਹਾ ਸੀ ਕਿ ਭਾਰਤੀ ਹਾਈ ਕਮਿਸ਼ਨ ਨੇ ਨੂਨ ਨੂੰ ਭਾਰਤੀ ਕੈਦੀ ਮੁਹੰਮਦ ਇਸਮਾਈਲ ਦੀ ਰਿਹਾਈ ਅਤੇ ਵਾਪਸੀ ਨਾਲ ਜੁੜੇ ਮਾਮਲੇ 'ਚ ਅਦਾਲਤ 'ਚ ਪੇਸ਼ ਹੋਣ ਲਈ ਚੁਣਿਆ ਸੀ। ਇਸਮਾਈਲ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਪਰ ਉਨ੍ਹਾਂ ਨੂੰ ਪਾਕਿਸਤਾਨ 'ਚ ਜੇਲ 'ਚ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਸੀ ਕਿ ਹਾਲਾਂਕਿ ਇਸਮਾਈਲ ਦੇ ਮਾਮਲੇ ਦੀ ਸੁਣਵਾਈ ਦੌਰਾਨ ਪਾਕਿਸਤਾਨ ਦੇ ਅਟਾਰਨੀ ਜਨਰਲ ਨੇ ਜਾਧਵ ਨਾਲ ਜੁੜਿਆ ਮਾਮਲਾ ਚੁੱਕਿਆ ਜਦਕਿ ਦੋਵਾਂ ਮਾਮਲੇ ਦਾ ਆਪਸ 'ਚ ਕੋਈ ਸੰਬੰਧ ਨਹੀਂ ਹੈ। ਸ਼੍ਰੀਵਾਸਤਵ ਨੇ ਕਿਹਾ ਕਿ ਖਬਰਾਂ ਮੁਤਾਬਕ ਨੂਨ ਨੇ ਜੋ ਬਿਆਨ ਦਿੱਤੇ ਹਨ ਉਹ ਸਹੀ ਨਹੀਂ ਹਨ ਅਤੇ ਇਹ ਮਾਮਲਿਆਂ 'ਚ ਸਾਡੇ ਰੁਖ ਦੇ ਉਲਟ ਹਨ।


Karan Kumar

Content Editor

Related News