ਇਟਲੀ ’ਚ ਪਾਕਿ ਨਾਗਰਿਕ ਨੇ ਸਿੱਖ ਗੁਰੂ ਤੇ ਹਿੰਦੂ ਦੇਵੀ-ਦੇਵਤਿਆਂ ਦਾ ਕੀਤਾ ਘੋਰ ਨਿਰਾਦਰ

Sunday, Dec 15, 2019 - 08:45 PM (IST)

ਇਟਲੀ ’ਚ ਪਾਕਿ ਨਾਗਰਿਕ ਨੇ ਸਿੱਖ ਗੁਰੂ ਤੇ ਹਿੰਦੂ ਦੇਵੀ-ਦੇਵਤਿਆਂ ਦਾ ਕੀਤਾ ਘੋਰ ਨਿਰਾਦਰ

ਬ੍ਰੇਸ਼ੀਆ (ਟੇਕ ਚੰਦ ਜਗਤਪੁਰ)-ਇਟਲੀ ਵਿਚ ਪਾਕਿਸਤਾਨ ਦੇ ਇਕ ਨੌਜਵਾਨ ਦੁਆਰਾ ਹਿੰਦੂ ਦੇਵੀ-ਦੇਵਤਿਆਂ ਤੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਅਤਿ ਭੱਦੀ ਸ਼ਬਦਾਵਲੀ ਵਰਤ ਕੇ ਜਿਥੇ ਭਾਰਤੀ ਧਰਮਾਂ ਦਾ ਘੋਰ ਨਿਰਾਦਰ ਕੀਤਾ ਗਿਆ ਹੈ, ਉੱਥੇ ਹੀ ਕਿਸੇ ਵੀ ਕਿਸਮ ਦਾ ਭੈਅ ਨਾ ਮੰਨਦਿਆਂ ਇਨ੍ਹਾਂ ਧਰਮਾਂ ਨਾਲ ਸਬੰਧਤ ਵਿਅਕਤੀਆਂ ਨੂੰ ਸ਼ਰੇਆਮ ਲਲਕਾਰਿਆ ਵੀ ਹੈ। ਇਸ ਘਟਨਾ ਨੂੰ ਲੈ ਕੇ ਭਾਰਤੀ ਭਾਈਚਾਰੇ ਵਿਚ ਕਾਫੀ ਰੋਸ ਵੀ ਫੈਲਿਆ ਹੈ। ਬੀਤੀ ਸ਼ਾਮ ਇਹ ਵੀਡੀਓ ਵਟਸਅਪ ਅਤੇ ਟਿਕ-ਟਾਕ ਸਮੇਤ ਸੋਸ਼ਲ ਮੀਡੀਆ ’ਤੇ ਵੀ ਕਾਫੀ ਚਰਚਾ ਵਿਚ ਰਹੀ, ਜਿਸ ਵਿਚ ਉਕਤ ਨੌਜਵਾਨ ਨੇ ਹਿੰਦੂ ਤੇ ਸਿੱਖ ਧਰਮ ਨਾਲ ਸਬੰਧਿਤ ਭਾਈਚਾਰੇ ਨੂੰ ਲੀਰੋ-ਲੀਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਵੀ ਸੁਣਨ ਵਿਚ ਆਇਆ ਹੈ ਕਿ ਇਹ ਪਾਕਿਸਤਾਨੀ ਵਿਅਕਤੀ ਬ੍ਰੇਸ਼ੀਆ ਨੇੜੇ ਹੀ ਕਿਸੇ ਭਾਰਤੀ ਰੈਸਟੋਰੈਂਟ ਵਿਚ ਕੰਮ ਕਰਦਾ ਹੈ। ਇਟਲੀ ਵਿਚ ਸਿੱਖ ਅਤੇ ਹਿੰਦੂ ਧਰਮਾਂ ਨਾਲ ਸਬੰਧਿਤ ਅਨੇਕਾਂ ਜਥੇਬੰਦੀਆਂ ਵੀ ਹਨ, ਜਿਨ੍ਹਾਂ ਨੂੰ ਇਸ ਵਿਸ਼ੇ ’ਤੇ ਤੁਰੰਤ ਲਾਮਬੰਦ ਹੋ ਕੇ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਵੀਡੀਓਜ਼ ਅਕਸਰ ਦੇਖਣ ਨੂੰ ਮਿਲਦੀਆਂ ਰਹੀਆਂ ਹਨ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪਾਕਿਸਤਾਨ ਦਿਖਾਵੇ ਵਜੋਂ ਹੀ ਸਿੱਖਾਂ ਦੇ ਨਾਲ ਹੈ, ਜਦੋਂਕਿ ਅੰਦਰੂਨੀ ਤੌਰ ’ਤੇ ਉਹ ਸਿਰਫ ਕੱਟੜਵਾਦੀ ਮੁਲਕ ਹੈ।


author

Sunny Mehra

Content Editor

Related News