ਮੁਸ਼ੱਰਫ ਨੂੰ ਬਚਾਉਣ ਲਈ ਇਮਰਾਨ ਸਰਕਾਰ ਦੇ ਮੋਢੇ ''ਤੇ ਬੰਦੂਕ ਰੱਖੇਗੀ ਪਾਕਿ ਫੌਜ

Saturday, Dec 28, 2019 - 02:01 PM (IST)

ਮੁਸ਼ੱਰਫ ਨੂੰ ਬਚਾਉਣ ਲਈ ਇਮਰਾਨ ਸਰਕਾਰ ਦੇ ਮੋਢੇ ''ਤੇ ਬੰਦੂਕ ਰੱਖੇਗੀ ਪਾਕਿ ਫੌਜ

ਇਸਲਾਮਾਬਾਦ/ਐਮਸਟਰਡਮ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਪਾਕਿਸਤਾਨੀ ਫੌਜ ਇਮਰਾਨ ਖਾਨ ਦੀ ਸਰਕਾਰ ਦੇ ਸਹਾਰੇ ਬਚਾਉਣ ਦੀ ਕੋਸ਼ਿਸ਼ ਕਰੇਗੀ। ਯੂਰਪੀ ਫਾਊਂਡੇਸ਼ਨ ਫਾਰ ਸਾਊਥ ਸਟੱਡੀਜ਼ (ਈ.ਐਫ.ਐਸ.ਏ.ਐਸ.) ਨਾਂ ਦੇ ਥਿੰਕਟੈਂਕ ਨੇ ਇਹ ਦਾਅਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਨੂੰ ਬੀਤੇ ਦਿਨੀਂ ਦੇਸ਼ ਧਰੋਹ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਮੁਸ਼ੱਰਫ ਨੇ ਸ਼ੁੱਕਰਵਾਰ ਨੂੰ ਲਾਹੌਰ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰਕੇ ਇਸ ਸਜ਼ਾ ਨੂੰ ਚੁਣੌਤੀ ਦਿੱਤੀ ਹੈ।

ਇਕ ਵਿਸ਼ੇਸ਼ ਅਦਾਲਤ ਵਲੋਂ ਸੁਣਾਏ ਗਏ ਇਸ ਫੈਸਲੇ ਨੂੰ ਹੈਰਾਨੀਜਨਕ ਤੇ ਇਤਿਹਾਸਕ ਦੱਸਿਆ ਗਿਆ। ਸੱਤ ਦਹਾਕੇ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਇਕ ਫੌਜ ਮੁਖੀ ਨੇ ਟ੍ਰਾਇਲ ਦਾ ਸਾਹਮਣਾ ਕੀਤਾ। ਯੂਰਪੀ ਥਿੰਕ ਟੈਂਕ ਦੀ ਇਕ ਰਿਪੋਰਟ ਮੁਤਾਬਕ ਇਸ ਫੈਸਲੇ ਨਾਲ ਪਾਕਿਸਤਾਨ ਵਿਚ ਫੌਜ ਦੇ ਦਬਦਬੇ ਨੂੰ ਖਤਰਾ ਹੋ ਸਕਦਾ ਹੈ। ਪਾਕਿਸਤਾਨ ਦੀ ਸਿਆਸਤ 'ਤੇ ਫੌਜ ਹਮੇਸ਼ਾ ਹਾਵੀ ਰਹੀ ਹੈ। ਇਸ ਦਾ ਸਭ ਤੋਂ ਵੱਡਾ ਉਦਾਹਰਨ ਖੁਦ ਮੁਸ਼ੱਰਫ ਰਹੇ ਹਨ, ਜਿਹਨਾਂ ਨੇ 1999 ਤੱਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਤਖਤਾਪਲਟ ਕਰ 8 ਸਾਲ ਤੱਕ ਰਾਜ ਕੀਤਾ। ਇਸ ਫੈਸਲੇ ਤੋਂ ਬਾਅਦ ਲੱਗ ਰਿਹਾ ਹੈ ਕਿ ਫੌਜ ਦੇ ਦਬਦਬੇ ਨੂੰ ਨੇਤਾ ਤੇ ਨਿਆਪਾਲਿਕਾ ਚੁਣੌਤੀ ਪੇਸ਼ ਕਰ ਰਹੇ ਹਨ। ਮੁਸ਼ੱਰਫ ਨੂੰ ਮਿਲੀ ਸਜ਼ਾ ਪਾਕਿਸਤਾਨੀ ਫੌਜ ਨੂੰ ਮਨਜ਼ੂਰ ਨਹੀਂ ਸੀ ਤੇ ਉਸ ਨੇ ਅਦਾਲਤ ਦੇ ਫੈਸਲੇ 'ਤੇ ਸਵਾਲ ਚੁੱਕੇ ਹਨ।

ਫੌਜ ਦੀ ਕਠਪੁਤਲੀ ਵਾਂਗ ਕੰਮ ਕਰ ਰਹੇ ਹਨ ਇਮਰਾਨ
ਯੂਰਪੀ ਥਿੰਕ ਟੈਂਕ ਮੁਤਾਬਕ ਇਸ ਵੇਲੇ ਤਖਤਾਪਲਟ ਦੇ ਆਸਾਰ ਘੱਟ ਹਨ। ਅਜਿਹਾ ਇਸ ਲਈ ਕਿਉਂਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਫੌਜ ਦੀ ਕਠਪੁਤਲੀ ਦੀ ਤਰ੍ਹਾਂ ਕੰਮ ਕਰ ਰਹੇ ਹਨ। ਕਈ ਅਜਿਹੇ ਮੌਕੇ ਸਾਹਮਣੇ ਆਏ ਹਨ ਜਦੋਂ ਇਮਰਾਨ ਖਾਨ ਸਰਕਾਰ ਨਿਆਇਕ ਤੇ ਸਿਆਸੀ ਮੋਰਚੇ 'ਤੇ ਫੌਜ ਦੇ ਨਾਲ ਖੜੀ ਦਿਖਾਈ ਦਿੱਤੀ ਹੈ।


author

Baljit Singh

Content Editor

Related News