10 ਅੱਤਵਾਦੀਆਂ ਨੂੰ ਮਿਲੀ ਮੌਤ ਦੀ ਸਜ਼ਾ ਨੂੰ ਪਾਕਿ ਫੌਜ ਮੁਖੀ ਨੇ ਦਿੱਤੀ ਮਨਜ਼ੂਰੀ

04/02/2018 7:52:16 PM

ਇਸਲਾਮਾਬਾਦ— ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ 10 ਅੱਤਵਾਦੀਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਅੱਤਵਾਦੀਆਂ 'ਚ ਪ੍ਰਸਿੱਧ ਸੂਫੀ ਕੱਵਾਲ ਅਮਜ਼ਦ ਸਾਬਰੀ ਦੇ ਕਾਤਲ ਵੀ ਸ਼ਾਮਲ ਹਨ। ਫੌਜ ਦੇ ਮੀਡੀਆ ਡਿਵੀਜਨ ਨੇ ਇਕ ਬਿਆਨ 'ਚ ਕਿਹਾ ਕਿ ਵਿਸ਼ੇਸ਼ ਫੌਜੀ ਅਦਾਲਤਾਂ ਨੇ ਅੱਤਵਾਦੀਆਂ ਦੀ ਸੁਣਵਾਈ ਕੀਤੀ। ਇਹ ਅੱਤਵਾਦੀ 62 ਲੋਕਾਂ ਦੀ ਹੱਤਿਆ ਤੇ ਪੇਸ਼ਾਵਰ 'ਚ ਇਕ ਪੰਜ ਤਾਰਾ ਹੋਟਲ 'ਤੇ ਹਮਲਾ ਸਣੇ ਕਈ ਘਿਨੌਣੇ ਮਾਮਲਿਆਂ 'ਚ ਸ਼ਾਮਲ ਰਹੇ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਅੱਤਾਦੀਆਂ 'ਚੋਂ 2 ਸੁਰੱਖਿਆ ਬਲਾਂ 'ਤੇ ਹਮਲਿਆਂ 'ਚ ਵੀ ਸ਼ਾਮਲ ਰਹੇ ਹਨ। ਅਜਿਹੀ ਇਕ ਘਟਨਾ 'ਚ 17 ਅਧਿਕਾਰੀਆਂ ਦੀ ਮੌਤ ਹੋ ਗਈ ਸੀ।


Related News