ਸਰਕਾਰ ਨੇ ਵਿਨੇਸ਼ ਸਮੇਤ ਪੈਰਿਸ ਜਾਣ ਵਾਲੇ ਖਿਡਾਰੀਆਂ ਦੀ ਵਿਦੇਸ਼ ’ਚ ਟ੍ਰੇਨਿੰਗ ਨੂੰ ਦਿੱਤੀ ਮਨਜ਼ੂਰੀ

06/07/2024 12:28:31 PM

ਨਵੀਂ ਦਿੱਲੀ- ਖੇਡ ਮੰਤਰਾਲਾ ਦੇ ਮਿਸ਼ਨ ਓਲੰਪਿਕ ਸੇਲ (ਐੱਮ. ਓ. ਸੀ.) ਨੇ ਪਹਿਲਵਾਨ ਵਿਨੇਸ਼ ਫੋਗਾਟ ਸਮੇਤ ਪੈਰਿਸ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ’ਚ ਭਾਗ ਲੈਣ ਵਾਲੇ ਕਈ ਖਿਡਾਰੀਆਂ ਲਈ ਵਿਦੇਸ਼ਾਂ ’ਚ ਸਿਖਲਾਈ ਦੇਣ ਵਾਲੇ ਕੈਂਪਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿਨੇਸ਼ ਨੇ ਮੈਡ੍ਰਿਡ ’ਚ ਮੁਕਾਬਲੇ ਅਤੇ ਟ੍ਰੇਨਿੰਗ ਕੈਂਪ ਲਈ ਵਿੱਤੀ ਸਹਾਇਤਾ ਮੰਗੀ ਸੀ।
ਉਸ ਦੇ ਬਾਅਦ ਉਹ ਫਰਾਂਸ ਦੇ ਬੋਲੋਗਨੇ ਸੁਰ-ਮੇਰ ’ਚ ਟ੍ਰੇਨਿੰਗ ਕੈਂਪ ’ਚ ਭਾਗ ਲਵੇਗੀ।
ਐੱਮ. ਓ. ਸੀ. ਨੇ ਭਾਰਤੀ ਪਿਸਟਲ ਨਿਸ਼ਾਨੇਬਾਜ਼ ਅਰਜੁਨ ਚੀਮਾ ਲਈ ਵਿਦੇਸ਼ ’ਚ ਟ੍ਰੇਨਿੰਗ ਨੂੰ ਵੀ ਮਨਜ਼ੂਰੀ ਦਿੱਤੀ, ਜਿਸ ਨੇ ਆਸਟ੍ਰੀਆ ’ਚ 11 ਦਿਨਾਂ ਦੀ ਸਿਖਲਾਈ ਲਈ ਸਹਾਇਤਾ ਮੰਗੀ ਸੀ। ਪੈਰਲੰਪਿਕ ’ਚ ਹਿੱਸਾ ਲੈਣ ਵਾਲੇ ਭਾਲਾ ਸੁੱਟਣ ਵਾਲੇ ਖਿਡਾਰੀ ਅਜੀਤ ਸਿੰਘ ਅਤੇ ਸੰਦੀਪ ਚੌਧਰੀ ਜਰਮਨੀ ’ਚ ਟ੍ਰੇਨਿੰਗ ਕਰਨਗੇ।
ਪੈਰਾਲੰਪਿਕ ਤੋਂ ਪਹਿਲਾਂ ਅਜੀਤ ਜਰਮਨ ਕੋਚ ਵਰਨਰ ਦਾਨੀਏਲ ਦੇ ਨਾਲ 45 ਦਿਨ ਜਦੋਂਕਿ ਸੰਦੀਪ ਉਵੇ ਹੋਨ ਦੇ ਮਾਰਗਦਰਸ਼ਨ ’ਚ 41 ਦਿਨ ਤਕ ਟ੍ਰੇਨਿੰਗ ਲੈਂਗੇ। ਪੈਰਾ ਕਲੱਬ ਅਤੇ ਚੱਕਾ ਸੁੱਟਣ ਵਾਲੇ ਖਿਡਾਰੀ ਪ੍ਰਣਵ ਸੂਰਮਾ ਸਰਬੀਆ ਦੇ ਕਰੂਸੇਵੈਕ ’ਚ ਪੈਰਾ-ਐਥਲੈਟਿਕਸ ਚੈਂਪੀਅਨਸ਼ਿਪ ’ਚ ਮੁਕਾਬਲੇਬਾਜ਼ੀ ਅਤੇ ਉਸੇ ਸਥਾਨ ’ਤੇ 10 ਦਿਨ ਤਕ ਸਿਖਲਾਈ ਲੈਣ ਲਈ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪ) ਦੇ ਅਧੀਨ ਸਹਾਇਤਾ ਲਈ ਬੇਨਤੀ ਨੂੰ ਐੱਮ. ਓ. ਸੀ. ਤੋਂ ਮਨਜ਼ੂਰੀ ਮਿਲ ਗਈ।
ਬ੍ਰਿਟੇਨ ਦੀ ਸਕਾਈ ਬ੍ਰਾਊਨ, 4 ਅਗਸਤ, 2021 ਨੂੰ ਜਾਪਾਨ ਦੇ ਟੋਕੀਓ ’ਚ 2020 ਸਮਰ ਓਲੰਪਿਕ ’ਚ ਮਹਿਲਾ ਪਾਰਕ ਸਕੇਟਬੋਰਡਿੰਗ ਪ੍ਰੀਲਿਮਜ਼ ’ਚ ਭਾਗ ਲੈ ਚੁੱਕੀ ਹੈ। ਉਸ ਨੇ 13 ਸਾਲ ਅਤੇ 28 ਦਿਨ ਦੀ ਉਮਰ ’ਚ ਪਾਰਕ ਮੁਕਾਬਲਿਆਂ ’ਚ ਕਾਂਸੀ ਤਮਗਾ ਜਿੱਤਿਆ ਸੀ। 15 ਸਾਲਾ ਇਹ ਖਿਡਾਰਣ ਟੋਕੀਓ ’ਚ ਆਪਣੇ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਤਮਗਾ ਜੇਤੂ ਬਣਨ ਤੋਂ ਬਾਅਦ ਹੁਣ ਆਪਣੇ ਦੂਜੇ ਓਲੰਪਿਕ ’ਚ ਹਿੱਸਾ ਲਵੇਗੀ।


Aarti dhillon

Content Editor

Related News