9.3 ਕਰੋੜ ਡਾਲਰ ''ਚ ਵਿਕੀ ਹਾਕਨੀ ਦੀ ਕਲਾਕਾਰੀ, ਤੋੜੇ ਰਿਕਾਰਡ
Friday, Nov 16, 2018 - 04:09 PM (IST)

ਨਿਊਯਾਰਕ— ਬ੍ਰਿਟੇਨ ਦੇ ਦਿੱਗਜ ਚਿੱਤਰਕਾਰ ਡੇਵਿਡ ਹਾਕਨੀ ਵਲੋਂ ਬਣਾਇਆ ਗਿਆ ਸਵਿਮਿੰਗ ਪੂਲ ਦਾ ਬੇਹੱਦ ਪ੍ਰਭਾਵੀ ਤੇ ਆਕਰਸ਼ਕ ਚਿੱਤਰ ਨਿਊਯਾਰਕ 'ਚ ਵੀਰਵਾਰ ਨੂੰ 9.3 ਕਰੋੜ ਡਾਲਰ 'ਚ ਵਿਕਿਆ। ਇਸੇ ਵਿਚਾਲੇ ਕਿਸੇ ਕਲਾਕਾਰ ਦੇ ਜਿਉਂਦੇ ਰਹਿੰਦਿਆਂ ਉਸ ਦੀ ਕਲਾਕਾਰੀ ਦਾ ਇੰਨੀ ਵੱਡੀ ਰਾਸ਼ੀ 'ਚ ਨੀਲਾਮ ਹੋਣ ਦਾ ਇਕ ਨਵਾਂ ਰਿਕਾਰਡ ਬਣ ਗਿਆ ਹੈ।
'ਪੋਟ੍ਰੇਟ ਆਫ ਏਨ ਆਰਟਿਸਟ (ਪੂਲ ਵਿਦ ਟੂ ਫਿਗਰਸ)' ਨੀਲਾਮੀ ਸ਼ੁਰੂ ਹੋਣ ਤੋਂ 9 ਮਿੰਟ ਤੋਂ ਜ਼ਿਆਦਾ ਸਮੇਂ ਬਾਅਦ ਵਿਕਿਆ। ਇਸ ਤੋਂ ਪਹਿਲਾਂ ਇਹ ਰਿਕਾਰਡ ਅਮਰੀਕੀ ਕਲਾਕਾਰ ਜੈੱਫ ਕੂਨਸ ਤੇ ਉਨ੍ਹਾਂ ਦੀ ਬੈਲੂਨ ਡਾਗ (ਆਰੇਂਜ) ਦੇ ਨਾਂ ਸੀ, ਜੋ 2013 'ਚ ਨੀਲਾਮੀ ਘਰ ਕ੍ਰਿਸਟੀਜ਼ ਦੀ ਇਕ ਨੀਲਾਮੀ 'ਚ 5.84 ਕਰੋੜ ਡਾਲਰ 'ਚ ਵਿਕਿਆ ਸੀ।