ਸੰਸਦੀ ਮੈਂਬਰਾਂ ਨੇ ਤੀਜੀ ਵਾਰ PM ਮੇਅ ਦੇ ਬ੍ਰੈਗਜ਼ਿਟ ਸਮਝੌਤੇ ਨੂੰ ਕੀਤਾ ਖਾਰਿਜ

Friday, Mar 29, 2019 - 09:21 PM (IST)

ਸੰਸਦੀ ਮੈਂਬਰਾਂ ਨੇ ਤੀਜੀ ਵਾਰ PM ਮੇਅ ਦੇ ਬ੍ਰੈਗਜ਼ਿਟ ਸਮਝੌਤੇ ਨੂੰ ਕੀਤਾ ਖਾਰਿਜ

ਲੰਡਨ - ਬ੍ਰਿਟੇਨ ਦੇ ਸੰਸਦੀ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਬ੍ਰੈਗਜ਼ਿਟ ਸਮਝੌਤੇ ਨੂੰ ਤੀਜੀ ਵਾਰ ਖਾਰਿਜ ਕਰ ਦਿੱਤਾ ਹੈ, ਜਿਸ ਨੂੰ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਸੰਸਦ 'ਚ ਪ੍ਰਸਤਾਵ ਪੇਸ਼ ਕੀਤਾ ਸੀ। ਸੰਸਦੀ ਮੈਂਬਰਾਂ ਨੇ ਹਾਊਸ ਆਫ ਕਾਮਨਸ 'ਚ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਤੱਥ ਕਥਿਤ ਅਲਗ ਹੋਣ ਦੀਆਂ ਸ਼ਰਤਾਂ ਨੂੰ 286 ਦੇ ਬਦਲੇ 344 ਵੋਟਾਂ ਨਾਲ ਖਾਰਿਜ ਕਰ ਦਿੱਤਾ। ਮੇਅ ਬੁੱਧਵਾਰ ਨੂੰ ਆਪਣੀ ਕੰਜ਼ਰਵੇਟਿਵ ਪਾਰਟੀ ਦੇ ਦਬਾਅ 'ਚ ਝੁਕ ਗਈ ਅਤੇ ਉਨ੍ਹਾਂ ਦੇ ਬ੍ਰੈਗਜ਼ਿਟ ਪ੍ਰਸਤਾਵ ਨੂੰ ਸੰਸਦੀ ਮੈਂਬਰਾਂ ਦਾ ਸਮਰਥਨ ਮਿਲਣ ਦੀ ਸਥਿਤੀ 'ਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਸੀ।


author

Khushdeep Jassi

Content Editor

Related News