ਇਹ ਹੈ ਦਹਾਕੇ ਦਾ ਪਹਿਲਾ ਬੱਚਾ, ਮਿਲੇ ਕਈ ਸ਼ਾਨਦਾਰ ਤੋਹਫੇ (ਤਸਵੀਰਾਂ)

01/01/2020 4:55:48 PM

ਨਿਊਯਾਰਕ- ਦੁਨੀਆ ਦੇ ਹਰ ਦੇਸ਼ ਵਿਚ ਨਵੇਂ ਸਾਲ ਦਾ ਇੰਤਜ਼ਾਰ ਰਹਿੰਦਾ ਹੈ ਤੇ ਉਸ ਤੋਂ ਵੀ ਜ਼ਿਆਦਾ ਇੰਤਜ਼ਾਰ ਰਹਿੰਦਾ ਹੈ ਉਹਨਾਂ ਮਾਪਿਆਂ ਦੀਆਂ ਅੱਖਾਂ ਵਿਚ, ਜਿਹਨਾਂ ਘਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੁੰਦਾ ਹੈ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹੇ ਨੰਨ੍ਹੇ ਮਹਿਮਾਨ ਬਾਰੇ, ਜਿਸ ਨੇ ਸਾਲ 2020 ਵਿਚ ਸਭ ਤੋਂ ਪਹਿਲਾਂ ਜਨਮ ਲਿਆ।

PunjabKesari

2020 ਦੇ ਸਭ ਤੋਂ ਪਹਿਲੇ ਬੱਚੇ  ਨੇ ਗੁਆਮ ਮੈਮੋਰੀਅਲ ਹਸਪਤਾਲ ਵਿਚ ਜਨਮ ਲਿਆ। ਨਵਾਂ ਸਾਲ ਚੜਨ ਤੋਂ ਸਿਰਫ 42 ਸਕਿੰਟ ਬਾਅਦ ਪੈਦਾ ਹੋਏ ਅਮਰੀਕਨ ਬੱਚੇ ਦਾ ਨਾਂ ਮਾਪਿਆਂ ਨੇ ਓਜ਼ ਕਾਰਲਿਨ ਯੰਗ ਰੱਖਿਆ। ਬੱਚੇ ਦੇ ਜਨਮ ਤੋਂ ਬਾਅਦ ਉਸ ਦੇ ਮਾਪੇ, ਕ੍ਰਿਸਟੋਫਰ ਤੇ ਟਾਮੀ ਯੰਗ ਬਹੁਤ ਖੁਸ਼ ਨਜ਼ਰ ਆਏ। ਬੱਚੇ ਦੇ ਜਨਮ ਤੋਂ ਬਾਅਦ ਉਸ ਦੀ ਮਾਂ ਨੇ ਕਿਹਾ ਕਿ ਉਹ ਬਹੁਤ ਚੰਗਾ ਮਹਿਸੂਸ ਕਰ ਰਹੇ ਹਨ ਤੇ ਬੱਚਾ ਜਨਮ ਤੋਂ ਬਾਅਦ ਜ਼ਿਆਦਾ ਰੋਇਆ ਵੀ ਨਹੀਂ ਹੈ। ਇਹ ਇਸ ਜੋੜੇ ਦਾ ਦੂਜਾ ਬੱਚਾ ਹੈ। ਡਾਕਟਰਾਂ ਦਾ ਕਹਿਣਾ ਹੈ ਬੱਚਾ ਪੂਰੀ ਤਰ੍ਹਾਂ ਸਿਹਤਮੰਦ ਹੈ। ਇਸ ਦੌਰਾਨ ਮਾਪਿਆਂ ਨੂੰ ਕਈ ਤੋਹਫੇ ਵੀ ਦਿੱਤੇ ਗਏ। 

PunjabKesari

ਇਸ ਦੌਰਾਨ ਬੱਚੇ ਦੀਆਂ ਤਸਵੀਰਾਂ ਵੀ ਇੰਟਰਨੈੱਟ 'ਤੇ ਸਾਂਝੀਆਂ ਕੀਤੀਆਂ ਗਈਆਂ ਤੇ ਪੂਰੀ ਦੁਨੀਆਂ ਤੋਂ ਉਹਨਾਂ ਨੂੰ ਵਧਾਈ ਦੇ ਸੰਦੇਸ਼ ਮਿਲ ਰਹੇ ਹਨ। ਗੁਆਮ ਦੀ ਪਰੰਪਰਾ ਮੁਤਾਬਕ ਬੱਚੇ ਦੀ ਲੋੜ ਦਾ ਸਾਲ ਭਰ ਦਾ ਸਾਮਾਨ ਉਸ ਦੇ ਮਾਪਿਆਂ ਨੂੰ ਦਿੱਤਾ ਜਾਵੇਗਾ। ਗੁਆਮ ਆਰਕਵੇ ਇੰਕ. ਦੇ ਪੈਨੀ ਮੈਕੀਅਸ ਨੇ ਕਿਹਾ ਕਿ ਬੱਚੇ ਦੇ ਮਾਪਿਆਂ ਨੂੰ ਉਹਨਾਂ ਦੀ ਲੋੜ ਦੀਆਂ ਕਈ ਚੀਜ਼ਾਂ ਦਿੱਤੀਆਂ ਜਾਣਗੀਆਂ। ਪਰਿਵਾਰ ਦੀ ਸਹਾਇਤਾ ਲਈ ਉਹਨਾਂ ਨੂੰ 7,500 ਡਾਲਰ ਦੇ ਤੋਹਫ਼ੇ ਮਿਲਣਗੇ।

PunjabKesari


Baljit Singh

Content Editor

Related News