ਆਕਸਫੋਰਡ ਵੱਲੋਂ ਤਿਆਰ ਵੈਕਸੀਨ ਦਾ 5 ਤੋਂ 12 ਸਾਲ ਦੇ ਬੱਚਿਆਂ ''ਤੇ ਵੀ ਹੋਵੇਗਾ ਟ੍ਰਾਇਲ

06/02/2020 6:19:44 PM

ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਦੇ ਵਿਗਿਆਨੀ ਕੋਵਿਡ-19 ਦੇ ਇਲਾਜ ਦੀ ਵੈਕਸੀਨ ਬਣਾਉਣ ਵਿਚ ਜੁਟੇ ਹੋਏ ਹਨ। ਇਸ ਦੌਰਾਨ ਆਕਸਫੋਰਡ ਯੂਨੀਵਰਸਿਟੀ ਵਿਚ ਵੀ ਕੋਰੋਨਾਵਾਇਰਸ ਦਾ ਇਕ ਟੀਕਾ ਤਿਆਰ ਕੀਤਾ ਜਾ ਰਿਹਾ ਹੈ।ਇਸ ਟੀਕੇ ਦਾ ਇਸੇ ਮਹੀਨੇ ਬੱਚਿਆਂ 'ਤੇ ਟ੍ਰਾਇਲ ਕੀਤਾ ਜਾਵੇਗਾ। ਹੁਣ ਤੱਕ ਬੱਚਿਆਂ ਨੂੰ ਇਸ ਟੀਕੇ ਦੀ ਰਿਸਰਚ ਤੋਂ ਬਾਹਰ ਰੱਖਿਆ ਗਿਆ ਸੀ। ਬਾਲਗਾਂ 'ਤੇ ਹੋਏ ਇਸ ਦੇ ਟ੍ਰਾਇਲ ਵਿਚ ਥੋੜ੍ਹੇ-ਬਹੁਤ ਸਾਈਡ ਇਫੈਕਟ ਵੀ ਨਜ਼ਰ ਆਏ ਸਨ। ਜੂਨ ਤੋਂ ਸ਼ੁਰੂ ਹੋ ਰਹੇ ਐਡਵਾਂਸਡ ਸਟੇਜ ਦੇ ਟ੍ਰਾਇਲ ਵਿਚ 10,260 ਲੋਕਾਂ 'ਤੇ ਇਹ ਟੀਕਾ ਲਗਾਇਆ ਜਾਵੇਗਾ। ਇਸ ਵਿਚ 5 ਤੋਂ 12 ਸਾਲ ਤੱਕ ਦੀ ਉਮਰ ਦੇ ਬੱਚੇ ਵੀ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦੀ ਇਹ ਦਵਾਈ ਕਰ ਰਹੀ ਹੈ ਮਰੀਜ਼ਾਂ ਦਾ ਬਿਹਤਰ ਇਲਾ

ਆਕਸਫੋਰਡ ਯੂਨੀਵਰਸਿਟੀ ਦੇ ਕੋਵਿਡ-19 ਟੀਕੇ ਦੇ ਬੁਲਾਰੇ ਨੇ ਦੱਸਿਆ ਕਿ ਆਉਣ ਵਾਲੇ ਹਫਤਿਆਂ ਵਿਚ ਬੱਚਿਆਂ 'ਤੇ ਦਵਾਈ ਦੇ ਅਸਰ ਦੇ ਬਾਰੇ ਵਿਚ ਵੱਖ ਤੋਂ ਜਾਣਕਾਰੀ ਦਿੱਤੀ ਜਾਵੇਗੀ। ਬੱਚਿਆਂ ਨੂੰ ਟ੍ਰਾਇਲ ਵਿਚ ਸ਼ਾਮਲ ਕਰਨਾ ਇਸ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਕਈ ਦੇਸ਼ਾਂ ਵਿਚ ਸਕੂਲ ਖੁੱਲ੍ਹ ਚੁੱਕੇ ਹਨ ਅਤੇ ਭਾਰਤ ਸਮੇਤ ਕਈ ਦੇਸ਼ ਆਉਣ ਵਾਲੇ ਦਿਨਾਂ ਵਿਚ ਸਕੂਲ ਖੋਲ੍ਹਣ 'ਤੇ ਵਿਚਾਰ ਕਰ ਰਹੇ ਹਨ।


Vandana

Content Editor

Related News