ਰਿਪੋਰਟ ''ਚ ਖੁਲਾਸਾ, 23 ਹਜ਼ਾਰ ਤੋਂ ਵੱਧ ਪਾਕਿਸਤਾਨੀ ਨਾਗਰਿਕ ਵਿਦੇਸ਼ੀ ਜੇਲ੍ਹਾਂ ''ਚ ਬੰਦ

Wednesday, Feb 21, 2024 - 03:01 PM (IST)

ਰਿਪੋਰਟ ''ਚ ਖੁਲਾਸਾ, 23 ਹਜ਼ਾਰ ਤੋਂ ਵੱਧ ਪਾਕਿਸਤਾਨੀ ਨਾਗਰਿਕ ਵਿਦੇਸ਼ੀ ਜੇਲ੍ਹਾਂ ''ਚ ਬੰਦ

ਇਸਲਾਮਾਬਾਦ (ਏਐਨਆਈ): ਮਨੁੱਖੀ ਅਧਿਕਾਰਾਂ ਬਾਰੇ ਪਾਕਿਸਤਾਨ ਦੀ ਸੈਨੇਟ ਦੀ ਸਥਾਈ ਕਮੇਟੀ ਨੂੰ ਮੰਗਲਵਾਰ ਨੂੰ ਦੱਸਿਆ ਗਿਆ ਕਿ 15,587 ਦੋਸ਼ੀਆਂ ਸਮੇਤ 23000 ਤੋਂ ਵੱਧ ਪਾਕਿਸਤਾਨੀ ਨਾਗਰਿਕ ਵਿਦੇਸ਼ੀ ਜੇਲ੍ਹਾਂ ਵਿੱਚ ਬੰਦ ਹਨ। ਦਿ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ।

ਰਿਪੋਰਟ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਵਲੀਲ ਇਕਬਾਲ ਦੀ ਪ੍ਰਧਾਨਗੀ 'ਚ ਹੋਈ ਬੈਠਕ ਦੌਰਾਨ ਵਿਦੇਸ਼ਾਂ 'ਚ ਪਾਕਿਸਤਾਨੀ ਕੈਦੀਆਂ ਦੇ ਅੰਕੜੇ ਪੇਸ਼ ਕੀਤੇ। ਅੰਕੜਿਆਂ ਅਨੁਸਾਰ 23,456 ਪਾਕਿਸਤਾਨੀ ਨਾਗਰਿਕ ਵਿਦੇਸ਼ਾਂ ਵਿੱਚ ਕੈਦ ਹਨ, ਜਿਨ੍ਹਾਂ ਵਿੱਚ 15,587 ਦੋਸ਼ੀ ਅਤੇ 7,869 ਅੰਡਰ-ਟਰਾਇਲ ਕੈਦੀ ਸ਼ਾਮਲ ਹਨ। ਇਨ੍ਹਾਂ ਪਾਕਿਸਤਾਨੀ ਕੈਦੀਆਂ ਵਿੱਚ ਸਭ ਤੋਂ ਵੱਧ ਗਿਣਤੀ ਸਾਊਦੀ ਅਰਬ ਵਿੱਚ ਸੀ, ਜਿੱਥੇ 12,156 ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਨ। ਇਸ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੀਆਂ ਜੇਲ੍ਹਾਂ ਵਿੱਚ 5,292 ਕੈਦੀ ਹਨ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਮੌਜੂਦਾ ਸਮੇਂ ਵਿੱਚ 706 ਪਾਕਿਸਤਾਨੀ ਭਾਰਤੀ ਜੇਲ੍ਹਾਂ ਵਿੱਚ ਬੰਦ ਹਨ। ਮੰਤਰਾਲੇ ਨੇ ਦੱਸਿਆ ਕਿ ਕਤਰ ਵਿੱਚ 338, ਇਰਾਕ ਵਿੱਚ 519, ਬਹਿਰੀਨ ਵਿੱਚ 450, ਕੁਵੈਤ ਵਿੱਚ 59, ਤੁਰਕੀ ਵਿੱਚ 308, ਮਲੇਸ਼ੀਆ ਵਿੱਚ 255, ਅਫਗਾਨਿਸਤਾਨ ਵਿੱਚ 88, ਈਰਾਨ ਵਿੱਚ 100 ਅਤੇ ਚੀਨ ਵਿੱਚ 400 ਪਾਕਿਸਤਾਨੀ ਫੜੇ ਗਏ ਹਨ। ਯੂਰਪ ਵਿਚ 811 ਪਾਕਿਸਤਾਨੀ ਨਾਗਰਿਕ ਗ੍ਰੀਸ ਵਿਚ, 330 ਗ੍ਰੇਟ ਬ੍ਰਿਟੇਨ ਵਿਚ, 330 ਇਟਲੀ ਵਿਚ ਅਤੇ 44 ਅਮਰੀਕਾ ਵਿਚ ਕੈਦ ਹਨ।

ਪੜ੍ਹੋ ਇਹ ਅਹਿਮ ਖ਼ਬਰ-ਸਰਵੇ 'ਚ ਖੁਲਾਸਾ, ਟਰੰਪ ਰਹੇ ਅਮਰੀਕਾ ਦੇ ਸਭ ਤੋਂ ਖਰਾਬ ਰਾਸ਼ਟਰਪਤੀ, ਜਾਣੋ ਬਾਈਡੇਨ ਦੀ ਰੈਂਕਿੰਗ

ਕਮੇਟੀ ਨੇ ਕੈਦੀ ਤਬਾਦਲੇ ਦੇ ਸਮਝੌਤੇ 'ਤੇ ਵੀ ਚਰਚਾ ਕੀਤੀ। ਦਿ ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਵਿਦੇਸ਼ ਮੰਤਰਾਲੇ ਤੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਨੇ ਅਜ਼ਰਬਾਈਜਾਨ, ਚੀਨ, ਈਰਾਨ, ਦੱਖਣੀ ਕੋਰੀਆ, ਸ਼੍ਰੀਲੰਕਾ, ਸਾਊਦੀ ਅਰਬ, ਥਾਈਲੈਂਡ, ਤੁਰਕੀ, ਯੂ.ਏ.ਈ ਅਤੇ ਯੂਨਾਈਟਿਡ ਕਿੰਗਡਮ ਸਮੇਤ 11 ਦੇਸ਼ਾਂ ਨਾਲ ਕੈਦੀ ਅਦਲਾ-ਬਦਲੀ ਸਮਝੌਤਾ ਕੀਤਾ ਹੈ। ਕਮੇਟੀ ਨੇ ਵਿਦੇਸ਼ ਮੰਤਰਾਲੇ ਨੂੰ 90 ਦਿਨਾਂ ਦੇ ਅੰਦਰ ਇਕਸਾਰ ਕੌਂਸਲਰ ਸੁਰੱਖਿਆ ਨੀਤੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਨੇ ਮੰਤਰਾਲੇ ਨੂੰ ਵੱਖ-ਵੱਖ ਦੇਸ਼ਾਂ ਨਾਲ ਕੈਦੀ ਤਬਾਦਲੇ ਸਮਝੌਤੇ ਦੇ ਵੇਰਵੇ ਆਪਣੀ ਵੈੱਬਸਾਈਟ 'ਤੇ ਜਾਰੀ ਕਰਨ ਦਾ ਵੀ ਨਿਰਦੇਸ਼ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News