ਹੱਜ ਲਈ 20 ਲੱਖ ਤੋਂ ਜ਼ਿਆਦਾ ਯਾਤਰੀ ਪਹੁੰਚੇ ਮੱਕਾ

08/09/2019 4:19:42 PM

ਮੱਕਾ— ਸਾਊਦੀ ਅਰਬ ਦੇ ਮੱਕਾ 'ਚ ਹੱਜ ਦੀਆਂ ਸ਼ੁਰੂਆਤੀ ਰਸਮਾਂ ਨੂੰ ਅਦਾ ਕਰਨ ਲਈ 20 ਲੱਖ ਤੋਂ ਜ਼ਿਆਦਾ ਮੁਸਲਮਾਨ ਇਕੱਠੇ ਹੋਏ ਹਨ। ਇਸਲਾਮ 'ਚ ਹੱਜ ਦਾ ਮਤਲਬ ਮੁਸਲਮਾਨਾਂ ਨੂੰ ਜੋੜਨਾ ਹੈ। ਚਿੱਟੇ ਰੰਗ ਦੇ ਪਹਿਰਾਵੇ 'ਚ ਪੁਰਸ਼ ਹੱਜ ਯਾਤਰੀ ਤੇ ਰਸਮੀ ਪਹਿਰਾਵੇ ਜਾਂ ਹਿਜਾਬ ਪਾਏ ਔਰਤਾਂ ਜੁੰਮੇ (ਸ਼ੁੱਕਰਵਾਰ) ਨੂੰ ਕਾਬਾ ਦੇ ਚੱਕਰ ਲਾਉਣਗੀਆਂ। ਇਸ ਸਾਲ ਦੀ ਹੱਜ ਯਾਤਰਾ ਸਾਊਦੀ ਅਰਬ ਤੇ ਈਰਾਨ ਦੇ ਵਿਚਾਲੇ ਸਿਆਸੀ ਤਣਾਅ ਦੀ ਸਥਿਤੀ 'ਚ ਹੋ ਰਹੀ ਹੈ ਜਦਕਿ ਯਮਨ, ਸੀਰੀਆ ਤੇ ਲੀਬੀਆ 'ਚ ਵੀ ਅਸ਼ਾਂਤੀ ਦੀ ਸਥਿਤੀ ਬਣੀ ਹੋਈ ਹੈ।


Baljit Singh

Content Editor

Related News