ਆਸਟ੍ਰੇਲੀਆ 'ਚ 'ਡੈਲਟਾ' ਵੈਰੀਐਂਟ ਦਾ ਪ੍ਰਕੋਪ, ਮਾਮਲਿਆਂ 'ਚ ਵਾਧਾ ਜਾਰੀ

Friday, Aug 06, 2021 - 11:56 AM (IST)

ਆਸਟ੍ਰੇਲੀਆ 'ਚ 'ਡੈਲਟਾ' ਵੈਰੀਐਂਟ ਦਾ ਪ੍ਰਕੋਪ, ਮਾਮਲਿਆਂ 'ਚ ਵਾਧਾ ਜਾਰੀ

ਮੈਲਬੌਰਨ (ਬਿਊਰੋ): ਆਸਟ੍ਰੇਲੀਆ 'ਜ਼ੀਰੋ ਕੋਵਿਡ' ਮਾਮਲਿਆਂ ਦੀ ਆਸ ਲਗਾਏ ਹੋਏ ਸੀ, ਜਿਸ ਨੂੰ ਸਿਡਨੀ ਵਿਚ ਆਏ ਨਵੇਂ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਨੇ ਝਟਕਾ ਦੇ ਦਿੱਤਾ ਹੈ। ਇੱਥੇ ਨਵੇਂ ਮਾਮਲਿਆਂ ਦੇ ਰਿਕਾਰਡ ਨੰਬਰ ਦਰਜ ਕੀਤੇ ਗਏ ਹਨ ਜਿਸ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਵਿਚ 291 ਨਵੇਂ ਮਾਮਲੇ ਸਾਹਮਣੇ ਆਏ ਹਨ।

ਗਲੇਡਿਸ ਬੇਰੇਜਿਕਲਿਅਨ ਨੇ ਕਿਹਾ,''ਤਾਲਾਬੰਦੀ ਦਾ ਇਹ 6ਵਾਂ ਹਫ਼ਤਾ ਹੈ। ਇਸ ਦੇ ਬਾਵਜੂਦ ਇਨਫੈਕਸ਼ਨ ਦੇ ਨਵੇਂ ਮਾਮਲੇ ਆ ਰਹੇ ਹਨ। ਉਹਨਾਂ ਨੇ ਅੱਗੇ ਕਿਹਾ,''ਹਾਲਾਤ ਨੂੰ ਦੇਖਦੇ ਹੋਏ ਇਹ ਸਪਸ਼ੱਟ ਹੈ ਕਿ ਆਉਣ ਵਾਲੇ ਦਿਨਾਂ ਵਿਚ ਕੋਰੋਨਾ ਇਨਫੈਕਸ਼ਨ ਹੋਰ ਵਧੇਗਾ। ਇਸ ਲਈ ਮੈਂ ਲੋਕਾਂ ਨੂੰ ਇਸ ਲਈ ਸਾਵਧਾਨ ਅਤੇ ਤਿਆਰ ਰਹਿਣ ਦੀ ਸਲਾਹ ਦੇਣਾ ਚਾਹੁੰਦੀ ਹਾਂ।'' ਜ਼ਿਆਦਾ ਛੂਤਕਾਰੀ ਡੈਲਟਾ ਵੈਰੀਐਂਟ ਨੂੰ ਫੈਲਣ ਤੋਂ ਰੋਕਣ ਲਈ ਲਗਾਈ ਗਈ ਤਾਲਾਬੰਦੀਦੇ  ਤਹਿਤ ਦੇਸ਼ ਦੀ ਕਰੀਬ 80 ਫੀਸਦੀ ਆਬਾਦੀ ਤਾਲਾਬੰਦੀ ਪ੍ਰੋਟੋਕਾਲ ਦਾ ਪਾਲਣ ਕਰ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ- 'ਡੈਲਟਾ ਵੈਰੀਐਂਟ 135 ਦੇਸ਼ਾਂ 'ਚ, ਅਗਲੇ ਹਫ਼ਤੇ ਕੋਵਿਡ ਮਾਮਲੇ 20 ਕਰੋੜ ਦੇ ਪਾਰ ਹੋ ਜਾਣਗੇ'

ਜ਼ਿਕਰਯੋਗ ਹੈ ਕਿ ਦੇਸ਼ ਵਿਚ ਵੈਕਸੀਨ ਦੀ ਸਪਲਾਈ ਅਤੇ ਇਸ ਲਈ ਲੋਕਾਂ ਵਿਚ ਝਿਜਕ ਕਾਰਨ ਕੋਰੋਨਾ ਟੀਕਾਕਰਨ ਦੀ ਗਤੀ ਕਾਫੀ ਘੱਟ ਹੈ। ਹੁਣ ਤੱਕ ਮੁਸ਼ਕਲ ਨਾਲ 20 ਫੀਸਦੀ ਆਬਾਦੀ ਹੀ ਪੂਰੀ ਤਰ੍ਹਾਂ ਵੈਕਸੀਨ ਦੀ ਖੁਰਾਕ ਲੈ ਸਕੀ ਹੈ। ਤਾਲਾਬੰਦੀ ਵਿਚ ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਤਾਂ ਘੱਟ ਹੈ ਪਰ ਇਸ ਦਾ ਫੈਲਣਾ ਜਾਰੀ ਹੈ। ਇਸ ਲਈ ਹਰੇਕ ਦਿਨ ਮਾਮਲੇ ਵੱਧਦੇ ਜਾ ਰਹੇ ਹਨ।ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਵਿਚ ਕੋਰੋਨਾ ਇਨਫੈਕਸ਼ਨ ਦੇ ਹੁਣ ਤੱਕ 36,698 ਮਾਮਲੇ ਸਾਹਮਣੇ ਆਏ ਹਨ ਜਦਕਿ 933 ਲੋਕਾਂ ਦੀ ਮੌਤ ਹੋਈ ਹੈ।


author

Vandana

Content Editor

Related News