ਆਸਟ੍ਰੇਲੀਆ ''ਚ ''ਡੈਲਟਾ'' ਵੈਰੀਐਂਟ ਦਾ ਪ੍ਰਕੋਪ, ਮਾਮਲਿਆਂ ''ਚ ਵਾਧਾ ਜਾਰੀ

07/22/2021 11:02:10 AM

ਸਿਡਨੀ (ਬਿਊਰੋ): ਮੌਜੂਦਾ ਸਮੇਂ ਵਿਚ ਆਸਟ੍ਰੇਲੀਆ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੀ ਚਪੇਟ ਵਿਚ ਹੈ। ਇਹ ਵੈਰੀਐਂਟ ਕਾਫੀ ਛੂਤਕਾਰੀ ਹੈ। ਇਕ ਦਿਨ ਪਹਿਲਾਂ ਇੱਥੇ 10 ਪੀੜਤ ਮਿਲੇ ਸਨ ਜਦਕਿ ਅੱਜ ਇੱਥੇ 124 ਨਵੇਂ ਪੀੜਤਾਂ ਦੀ ਪਛਾਣ ਹੋਈ ਹੈ। ਕੋਰੋਨਾ ਵਾਇਰਸ ਦੇ ਮਾਮਲੇ ਵੀਰਵਾਰ ਨੂੰ ਇਕ ਵਾਰ ਫਿਰ ਵੱਧ ਗਏ ਜਦਕਿ ਇੱਥੇ ਹਫ਼ਤਿਆਂ ਤੋਂ ਲੰਬੀ ਤਾਲਾਬੰਦੀ ਲੱਗੀ ਹੋਈ ਹੈ। ਇਸ ਤਾਲਾਬੰਦੀ ਕਾਰਨ ਦੇਸ਼ ਦੀ ਅਰਥਵਿਵਸਥਾ ਪ੍ਰਭਾਵਿਤ ਹੋ ਰਹੀ ਹੈ। 

ਜ਼ਿਆਦਾਤਰ ਮਾਮਲੇ ਇੱਥੋਂ ਦੀ ਰਾਜਧਾਨੀ ਸਿਡਨੀ ਵਿਚ ਮਿਲੇ ਹਨ ਜਿੱਥੇ ਤਾਲਾਬੰਦੀ ਦਾ ਇਹ ਚੌਥਾ ਹਫ਼ਤਾ ਹੈ। ਵਿਕਟੋਰੀਆ ਵਿਚ ਦੋ ਹਫ਼ਤੇ ਤੋਂ ਲੋਕਾਂ ਲਈ ਘਰ ਅੰਦਰ ਰਹਿਣ ਦਾ ਆਦੇਸ਼ ਲਾਗੂ ਹੈ। ਇੱਥੇ 20 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਪਹਿਲਾਂ 22 ਸਨ। ਹੋਰ ਵਿਕਸਿਤ ਅਰਥਵਿਵਸਥਾਵਾਂ ਦੀ ਤੁਲਨਾ ਵਿਚ ਆਸਟ੍ਰੇਲੀਆ ਨੇ ਬਿਹਤਰੀਨ ਢੰਗ ਨਾਲ ਇਨਫੈਕਸ਼ਨ ਨੂੰ ਕੰਟਰੋਲ ਕੀਤਾ ਹੈ। ਇੱਥੇ ਹੁਣ ਤੱਕ ਕੁੱਲ 32,200 ਮਾਮਲੇ ਆਏ ਹਨ ਅਤੇ 915 ਮੌਤਾਂ ਹੋਈਆਂ ਹਨ ਪਰ ਇੱਥੇ ਟੀਕਾਕਰਨ ਦੀ ਗਤੀ ਹੌਲੀ ਹੈ ਜਿਸ ਕਾਰਨ ਹੁਣ ਤੱਕ ਸਿਰਫ 11 ਫੀਸਦ ਆਬਾਦੀ ਨੂੰ ਹੀ ਟੀਕਾ ਲਗਾਇਆ ਜਾ ਸਕਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਹੁਣ ਪਾਕਿਸਤਾਨ 'ਚ 'ਡੈਲਟਾ' ਵੈਰੀਐਂਟ ਨੇ ਮਚਾਇਆ ਕਹਿਰ, ਮਰੀਜ਼ਾਂ ਨਾਲ ਭਰੇ ਹਸਪਤਾਲ

ਇਨਫੈਕਸ਼ਨ ਦੇ ਵਾਧੇ ਨੂੰ ਰੋਕਣ ਲਈ ਇੱਥੇ ਤਾਲਾਬੰਦੀ ਅਤੇ ਸਰਹੱਦਾਂ ਬੰਦ ਕੀਤੀਆਂ ਗਈਆਂ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਜਾਨਲੇਵਾ ਵਾਇਰਸ ਕਾਰਨ ਦੁਨੀਆ ਭਰ ਵਿਚ ਹੁਣ ਤੱਕ ਇਨਫੈਕਸ਼ਨ ਦੇ ਮਾਮਲਿਆਂ ਦਾ ਅੰਕੜਾ 191,923,289 ਹੋ ਚੁੱਕਾ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 4,125,810 ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News