ਟਰੰਪ ਨੇ ਈਰਾਨ ਦੀ ਕੇਂਦਰੀ ਬੈਂਕ ਖਿਲਾਫ ਲਾਈਆਂ ਹੋਰ ਪਾਬੰਦੀਆਂ
Friday, Sep 20, 2019 - 11:12 PM (IST)

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਕੇਂਦਰੀ ਬੈਂਕ ਖਿਲਾਫ ਸ਼ੁੱਕਰਵਾਰ ਨੂੰ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ। ਉਨ੍ਹਾਂ ਨੇ ਇਨਾਂ ਨੂੰ ਅਮਰੀਕਾ ਵੱਲੋਂ ਕਿਸੇ ਹੋਰ ਦੇਸ਼ 'ਤੇ ਲਾਈਆਂ ਗਈਆਂ ਸਭ ਤੋਂ ਸਖਤ ਪਾਬੰਦੀਆਂ ਦੱਸਿਆ। ਓਵਲ ਦਫਤਰ 'ਚ ਟਰੰਪ ਨੇ ਪੱਤਰਕਾਰਾਂ ਨੂੰ ਆਖਿਆ ਕਿ ਅਸੀਂ ਹੁਣੇ-ਹੁਣੇ ਈਰਾਨ ਦੇ ਰਾਸ਼ਟਰੀ ਬੈਂਕ 'ਤੇ ਪਾਬੰਦੀਆਂ ਲਾਈਆਂ ਹਨ। ਹਾਲਾਂਕਿ ਉਨ੍ਹਾਂ ਨੇ ਬਾਅਦ 'ਚ ਬੈਂਕ ਦੇ ਨਾਂ 'ਚ ਸੁਧਾਰ ਕਰਦੇ ਹੋਏ ਉਸ ਨੂੰ ਈਰਾਨ ਦਾ ਕੇਂਦਰੀ ਬੈਂਕ ਦੱਸਿਆ। ਉਨ੍ਹਾਂ ਨੇ ਦੱਸਿਆ ਇਹ ਕਿਸੇ ਦੇਸ਼ 'ਤੇ ਲਾਈਆਂ ਗਈਆਂ ਸਭ ਤੋਂ ਸਖਤ ਪਾਬੰਦੀਆਂ ਹਨ।