ਆਸਕਰ ਸਟਾਈਲ ਤਸਵੀਰ ’ਚ ਥੈਰੇਸਾ-ਮੈਕਰੋਨ ਨਾਲ ਨਜ਼ਰ ਆਈ ਤਮੰਨਾ

01/20/2018 6:17:07 PM

ਕੈਂਟਰਬਰੀ (ਏਜੰਸੀ)- ਇਥੋਂ ਦੀ ਇਕ ਯੂਨੀਵਰਸਿਟੀ ਵਿਚ ਗ੍ਰੈਜੂਏਟ ਹੋਏ ਵਿਦਿਆਰਥੀਆਂ ਲਈ ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਥੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਇਕ ਆਸਕਰ ਸਟਾਈਲ ਸੈਲਫੀ ਖਿੱਚ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸੋਸ਼ਲ ਮੀਡੀਆ ’ਤੇ ਇਸ ਤਸਵੀਰ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਕੁਮੈਂਟਿੰਗ ਕੀਤੀ ਜਾ ਰਹੀ ਹੈ। ਦੋ ਲੀਡਰਾਂ ਨੇ ਇਸ ਤਸਵੀਰ ਵਿਚ ਪੋਜ਼ ਦਿੱਤੇ, ਜੋ ਫ੍ਰੈਂਕੋ ਬ੍ਰਿਟਿਸ਼ ਕਾਉਂਸਿਲ ਦੇ ਮੈਂਬਰ ਹਨ ਅਤੇ ਬੀਤੀ ਰਾਤ ਵਿਕਟੋਰੀਆ ਐਂਡ ਐਲਬਰਟ ਮਿਊਜ਼ੀਅਮ ਵਿਚ ਰਾਤ ਦੇ ਖਾਣੇ ’ਤੇ ਪਹੁੰਚੇ ਸਨ। ਇਸ ਤਸਵੀਰ ਨੂੰ ਪੀ. ਐਮ. ਨੇ ਆਪਣੇ ਟਵਿੱਟਰ ਅਕਾਉਂਟ ’ਤੇ ਅੱਜ ਪੋਸਟ ਕੀਤਾ, ਜਿਸ ’ਤੇ ਕਈ ਤਰ੍ਹਾਂ ਦੇ ਕੁਮੈਂਟ ਆ ਚੁੱਕੇ ਹਨ, ਜਿਨ੍ਹਾਂ ’ਚੋਂ ਇਕ ਵਿਚ ਇਸ ਤਸਵੀਰ ਨੂੰ ਬ੍ਰੈਡਲੀ ਕੂਪਰ ਦੀ 2014 ਵਿਚ ਆਸਕਰ ਦੌਰਾਨ ਖਿੱਚੀ ਗਈ ਤਸਵੀਰ ਵਰਗਾ ਦੱਸਿਆ ਗਿਆ।

ਤਾਮੰਨਾ ਮੀਆਂ (24) ਮੂਲ ਰੂਪ ਵਿਚ ਸੈਵਨਓਕ ਦੀ ਰਹਿਣ ਵਾਲੀ ਹੈ, ਜੋ ਕੈਨਟਰਬਰੀ ਦੀ ਕ੍ਰਾਈਸਟ ਚਰਚ ਯੂਨੀਵਰਸਿਟੀ ਵਿਚ ਮੀਡੀਆ ਸੰਚਾਰ ਅਤੇ ਰਾਜਨੀਤੀ ਸ਼ਾਸਨ ਦਾ ਅਧਿਐਨ ਕਰ ਰਹੀ ਹੈ। ਤਮੰਨਾ ਮੈਕਰੋਨ ਅਤੇ ਮੇਅ ਦੇ ਬਿਲਕੁਲ ਕੋਲ ਖੜ੍ਹੀ ਪੋਜ਼ ਦੇ ਰਹੀ ਹੈ। ਤਮੰਨਾ ਨੇ ਦੱਸਿਆ ਕਿ ਰਾਸ਼ਟਰਪਤੀ ਮੈਕਰੋਨ ਅਤੇ ਪੀ. ਐਮ. ਥੈਰੇਸਾ ਕਈਆਂ ਨਾਲ ਮੀਟਿੰਗ ਕਰਦੇ ਹਨ, ਹੱਥ ਮਿਲਾਉਂਦੇ ਹਨ ਪਰ ਮੈਂ ਸੋਚਿਆ ਕਿਉਂ ਨਾ ਇਨ੍ਹਾਂ ਨਾਲ ਇਕ ਤਸਵੀਰ ਲਈ ਜਾਵੇ। ਮੈਂ ਉਨ੍ਹਾਂ ਨੂੰ ਸੈਲਫੀ ਲਈ ਕਿਹਾ ਤੇ ਮੈਕਰੋਨ ਨੇ ਫੈਸਲਾ ਕੀਤਾ ਕਿ ਉਹ ਸਾਡੇ ਸਾਰਿਆਂ ਨਾਲ ਇਕ ਯਾਦਗਾਰ ਸੈਲਫੀ ਲੈਣਗੇ ਜਿਸ ਨੂੰ ਸਭ ਯਾਦ ਕਰਨਗੇ। ਅਸੀਂ ਕਦੇ ਨਹੀਂ ਸੋਚਿਆ ਸੀ ਕਿ ਸਾਡੀ ਇਸ ਤਸਵੀਰ ਦੀ ਤੁਲਨਾ ਆਸਕਰ ਐਵਾਰਡ ਦੌਰਾਨ ਖਿੱਚੀ ਗਈ ਤਸਵੀਰ ਨਾਲ ਹੋਵੇਗੀ।


Related News