'ਆਪਣੇ ਆਕਾਵਾਂ ਨੂੰ ਹੀ ਡਰਾਉਣ ਲੱਗਾ ਪਾਕਿ ਦਾ ਪਾਲ਼ਿਆ Monster..!' ਭਾਰਤ ਨੇ ਪਾਕਿਸਤਾਨ ਦੀ ਬੋਲਤੀ ਕਰਾਈ ਬੰਦ

Thursday, Oct 08, 2026 - 12:57 PM (IST)

'ਆਪਣੇ ਆਕਾਵਾਂ ਨੂੰ ਹੀ ਡਰਾਉਣ ਲੱਗਾ ਪਾਕਿ ਦਾ ਪਾਲ਼ਿਆ Monster..!' ਭਾਰਤ ਨੇ ਪਾਕਿਸਤਾਨ ਦੀ ਬੋਲਤੀ ਕਰਾਈ ਬੰਦ

ਇੰਟਰਨੈਸ਼ਨਲ ਡੈਸਕ- ਸੰਯੁਕਤ ਰਾਸ਼ਟਰ ਮਹਾਸਭਾ (UNGA) ਦੀ 6ਵੀਂ ਕਮੇਟੀ ਦੀ ਬੈਠਕ ਦੌਰਾਨ ਭਾਰਤ ਨੇ ਪਾਕਿਸਤਾਨ ਦੇ ਅੱਤਵਾਦ ਪ੍ਰਤੀ ਦੋਹਰੇ ਚਿਹਰੇ ਨੂੰ ਦੁਨੀਆ ਦੇ ਸਾਹਮਣੇ ਲਿਆ ਦਿੱਤਾ ਹੈ। ਭਾਰਤ ਨੇ ਸਪੱਸ਼ਟ ਕੀਤਾ ਕਿ ਪਾਕਿਸਤਾਨੀ ਸਰਕਾਰਾਂ ਵੱਲੋਂ ਤਿਆਰ ਕੀਤਾ ਗਿਆ ਅੱਤਵਾਦ ਦਾ 'ਫ੍ਰੈਂਕਨਸਟਾਈਨ ਮੌਂਸਟਰ' ਹੁਣ ਉਸ ਦੇ ਆਪਣੇ ਹੀ ਕੰਟਰੋਲ ਤੋਂ ਬਾਹਰ ਹੋ ਚੁੱਕਾ ਹੈ ਅਤੇ ਆਪਣੇ ਆਕਾਵਾਂ ਨੂੰ ਹੀ ਡੰਗਣ ਲੱਗ ਪਿਆ ਹੈ।

ਪਾਕਿਸਤਾਨ ਦੇ ਉਪ ਸਥਾਈ ਪ੍ਰਤੀਨਿਧ ਉਸਮਾਨ ਜਦੂਨ ਵੱਲੋਂ ਭਾਰਤ ਖ਼ਿਲਾਫ਼ ਕੀਤੀ ਗਈ ਬਿਆਨਬਾਜ਼ੀ ਦਾ ਜਵਾਬ ਦਿੰਦਿਆਂ, ਯੂ.ਐੱਨ. 'ਚ ਭਾਰਤੀ ਮਿਸ਼ਨ ਦੇ ਪਹਿਲੇ ਸਕੱਤਰ ਰਘੂ ਪੁਰੀ ਨੇ ਭਾਰਤ ਦੇ 'ਰਾਈਟ ਆਫ਼ ਰਿਪਲਾਈ' ਦੀ ਵਰਤੋਂ ਕਰਦਿਆਂ ਪਾਕਿਸਤਾਨੀ ਬਿਆਨ ਦੀਆਂ ਧੱਜੀਆਂ ਉਡਾ ਦਿੱਤੀਆਂ। ਰਘੂ ਪੁਰੀ ਨੇ ਕਿਹਾ ਕਿ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਬੀਤੇ ਮਹੀਨੇ ਲਾਹੌਰ 'ਚ ਕਬੂਲ ਕੀਤਾ ਸੀ ਕਿ 13 ਕਰੋੜ ਦੀ ਆਬਾਦੀ ਵਾਲੇ ਪੰਜਾਬ ਸੂਬੇ ਨੂੰ ਗੁਆਂਢੀ ਦੇਸ਼ਾਂ ਨਾਲੋਂ ਵੱਧ ਖ਼ਤਰਾ ਅੱਤਵਾਦ ਨੂੰ ਪਨਾਹ ਦੇਣ ਵਾਲੇ ਆਪਣੇ ਹੀ ਗੁਆਂਢੀ ਸੂਬਿਆਂ ਤੋਂ ਹੈ। ਉਨ੍ਹਾਂ ਨੇ ਇਹ ਵੀ ਮੰਨਿਆ ਕਿ ਅੱਤਵਾਦ ਦੀ ਕੋਈ ਪਰਿਭਾਸ਼ਾ ਨਹੀਂ ਹੁੰਦੀ ਅਤੇ ਹਿੰਸਾ 'ਚ ਸ਼ਾਮਲ ਵਿਅਕਤੀ ਸਿਰਫ਼ ਅੱਤਵਾਦੀ ਹੁੰਦਾ ਹੈ।

ਉਨ੍ਹਾਂ ਅੱਗੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ 2018 'ਚ 'ਡਾਨ' ਅਖਬਾਰ ਨੂੰ ਦਿੱਤੇ ਇੰਟਰਵਿਊ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸ਼ਰੀਫ਼ ਨੇ ਮੁੰਬਈ ਦੇ 26/11 ਹਮਲੇ 'ਚ ਪਾਕਿਸਤਾਨੀ ਅੱਤਵਾਦੀਆਂ ਦੀ ਸ਼ਮੂਲੀਅਤ ਨੂੰ ਖੁੱਲ੍ਹੇਆਮ ਕਬੂਲਿਆ ਸੀ। 

ਇਹ ਵੀ ਪੜ੍ਹੋ-  ਅਮਰੀਕਾ 'ਚ ਪਰਮਪ੍ਰੀਤ ਸਿੰਘ ਨੂੰ ਹੋਈ 10 ਸਾਲ ਦੀ ਕੈਦ ! ਕਰੋੜਾਂ ਦੀ ਜਾਇਦਾਦ ਵੀ ਹੋਈ ਜ਼ਬਤ, ਜਾਣੋ ਪੂਰਾ ਮਾਮਲਾ

Pakistan lost control of its Frankenstein monster of terrorism which has returned to haunt it: India at UN Read @ANI Story | https://t.co/YUNmE3SBTR #Pakistan #Terrorism #India #UnitedNations https://t.co/gLwxKqVTfG

— ANI Digital (@ani_digital) October 8, 2026

ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦੇ ਜਵਾਬ 'ਚ ਭਾਰਤ ਵੱਲੋਂ ਕੀਤੇ ਗਏ 'ਆਪ੍ਰੇਸ਼ਨ ਸਿੰਦੂਰ' 'ਚ ਪਾਕਿਸਤਾਨੀ ਫੌਜ ਦੀ ਹਾਰ 'ਤੇ ਤੰਜ਼ ਕੱਸਦਿਆਂ ਭਾਰਤੀ ਡਿਪਲੋਮੈਟ ਨੇ ਕਿਹਾ- "ਜੇ ਬੰਬਾਂ ਨਾਲ ਤਬਾਹ ਹੋਏ ਏਅਰਫੀਲਡ ਅਤੇ ਰਨਵੇਅ ਪਾਕਿਸਤਾਨ ਨੂੰ ਆਪਣੀ ਜਿੱਤ ਲੱਗਦੇ ਹਨ, ਤਾਂ ਉਹ ਇਸ ਦੀ ਖੁਸ਼ੀ ਨੂੰ ਮਾਣਨ ਲਈ ਪੂਰੀ ਤਰ੍ਹਾਂ ਆਜ਼ਾਦ ਹਨ।" ਉਨ੍ਹਾਂ ਜੈਸ਼-ਏ-ਮੁਹੰਮਦ ਦੇ ਸਰਗਣੇ ਮਸੂਦ ਅਜ਼ਹਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਕਿਸਤਾਨੀ ਮੀਡੀਆ ਉਸ ਤੱਕ ਪਹੁੰਚ ਸਕਦਾ ਹੈ ਅਤੇ ਅਜ਼ਹਰ ਖੁਦ ਵੀਡੀਓ 'ਚ ਮੰਨ ਰਿਹਾ ਹੈ ਕਿ 'ਆਪ੍ਰੇਸ਼ਨ ਸਿੰਦੂਰ' ਦੇ ਹਵਾਈ ਹਮਲਿਆਂ ਨੇ ਬਹਾਵਲਪੁਰ 'ਚ ਉਸ ਦੇ ਨੈੱਟਵਰਕ ਨੂੰ ਤਬਾਹ ਕਰ ਦਿੱਤਾ ਹੈ, ਪਰ ਪਾਕਿਸਤਾਨੀ ਸਰਕਾਰ ਅਜੇ ਵੀ ਉਸ ਦੇ ਪਤੇ ਤੋਂ ਅਣਜਾਣ ਹੋਣ ਦਾ ਨਾਟਕ ਕਰ ਰਹੀ ਹੈ।

ਰਘੂ ਪੁਰੀ ਨੇ ਸ਼ਹਿਬਾਜ਼ ਸ਼ਰੀਫ਼ ਸਰਕਾਰ ਨੂੰ "Form 47 Government" ਕਰਾਰ ਦਿੰਦਿਆਂ ਕਿਹਾ ਕਿ ਇਹ ਫੌਜ ਦੁਆਰਾ ਧਾਂਦਲੀ ਵਾਲੇ ਚੋਣ ਦਸਤਾਵੇਜ਼ਾਂ ਰਾਹੀਂ ਬਣਾਈ ਗਈ ਕਠਪੁਤਲੀ ਸਰਕਾਰ ਹੈ, ਜਿਸ ਤੋਂ ਸ਼ਬਦਾਂ ਦੇ ਹੇਰ-ਫੇਰ ਤੋਂ ਇਲਾਵਾ ਹੋਰ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੱਸਿਆ ਕਿ ਪਹਿਲਗਾਮ ਹਮਲੇ 'ਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੇ ਹਿੰਦੂ ਅਤੇ ਈਸਾਈ ਸੈਲਾਨੀਆਂ ਦਾ ਧਰਮ ਪੁੱਛ ਕੇ ਉਨ੍ਹਾਂ ਦਾ ਕਤਲ ਕੀਤਾ ਸੀ। ਅਜਿਹੇ 'ਚ ਪਾਕਿਸਤਾਨ ਦਾ ਧਾਰਮਿਕ ਨਫ਼ਰਤ ਖ਼ਿਲਾਫ਼ ਬੋਲਣਾ ਹਾਸੋਹੀਣਾ ਹੈ।

ਭਾਰਤ ਨੇ ਯਾਦ ਦਿਵਾਇਆ ਕਿ ਦੁਨੀਆ 9/11, 26/11 ਅਤੇ ਪਹਿਲਗਾਮ ਨੂੰ ਨਹੀਂ ਭੁੱਲੀ ਹੈ। ਪੈਰਿਸ 'ਚ 26 ਤੋਂ 30 ਅਕਤੂਬਰ ਤੱਕ ਹੋਣ ਵਾਲੀ ਫ਼ਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (FATF) ਦੀ ਪਲੈਨਰੀ ਬੈਠਕ 'ਚ ਪਾਕਿਸਤਾਨ ਦੀ ਟੈਰਰ ਫੰਡਿੰਗ ਦੀ ਸਮੀਖਿਆ ਕੀਤੀ ਜਾਵੇਗੀ। 

ਇਹ ਵੀ ਪੜ੍ਹੋ- ਮੱਛੀਆਂ ਫੜਨ ਵਾਲੇ 'ਜਾਲ' ਨਾਲ ਡਰੋਨ ਫੜੇਗਾ ਪਾਕਿਸਤਾਨ ! ਕਈ ਮੀਟਰ ਦੀ ਉਚਾਈ 'ਤੇ ਕੀਤੇ ਫਿੱਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News