ਭਾਰਤੀ ਫਾਰਮਾ ਉਦਯੋਗ ਲਈ ਵੱਡੀ ਖ਼ੁਸ਼ਖ਼ਬਰੀ: ਸਪੈਸ਼ਲ ਦਵਾਈਆਂ ''ਤੇ ਟੈਰਿਫ ਨਹੀਂ ਲਗਾਏਗਾ ਅਮਰੀਕਾ
Tuesday, Sep 29, 2026 - 12:58 AM (IST)
ਵਾਸ਼ਿੰਗਟਨ : ਅਮਰੀਕੀ ਵਣਜ ਵਿਭਾਗ (US Commerce Department) ਨੇ ਭਾਰਤ ਸਮੇਤ 20 ਦੇਸ਼ਾਂ ਤੋਂ ਆਯਾਤ ਕੀਤੀਆਂ ਜਾਣ ਵਾਲੀਆਂ ਕੁਝ ਵਿਸ਼ੇਸ਼ (ਸਪੈਸ਼ਲਿਟੀ) ਦਵਾਈਆਂ ਅਤੇ ਉਨ੍ਹਾਂ ਦੇ ਕੱਚੇ ਮਾਲ (ਇੰਗਰੀਡੀਐਂਟਸ) 'ਤੇ ਕੋਈ 'ਐਡ ਵੈਲੋਰਮ' (ਮੁੱਲ-ਅਧਾਰਿਤ) ਟੈਰਿਫ ਨਾ ਲਗਾਉਣ ਦਾ ਵੱਡਾ ਫੈਸਲਾ ਲਿਆ ਹੈ। ਇਸ ਫੈਸਲੇ ਨਾਲ ਭਾਰਤੀ ਦਵਾਈ ਨਿਰਮਾਤਾ ਕੰਪਨੀਆਂ ਨੂੰ ਅਮਰੀਕੀ ਬਾਜ਼ਾਰ ਵਿੱਚ ਵੱਡੀ ਰਾਹਤ ਮਿਲੇਗੀ।
ਕਿਹੜੀਆਂ ਦਵਾਈਆਂ ਨੂੰ ਮਿਲੀ ਜ਼ੀਰੋ ਫ਼ੀਸਦੀ ਟੈਰਿਫ ਦੀ ਛੋਟ?
ਅਮਰੀਕੀ ਵਣਜ ਵਿਭਾਗ ਵੱਲੋਂ ਜਾਰੀ ਨੋਟਿਸ ਅਨੁਸਾਰ ਜ਼ੀਰੋ ਫ਼ੀਸਦੀ ਟੈਰਿਫ ਦਾ ਇਹ ਲਾਭ ਹੇਠ ਲਿਖੀਆਂ ਦਵਾਈਆਂ ਅਤੇ ਉਤਪਾਦਾਂ 'ਤੇ ਲਾਗੂ ਹੋਵੇਗਾ:
ਦੁਰਲੱਭ ਬੀਮਾਰੀਆਂ (Rare Diseases) ਅਤੇ ਬਾਂਝਪਨ (Infertility) ਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ।
ਸੈੱਲ ਥੈਰੇਪੀ, ਜੀਨ ਥੈਰੇਪੀ ਅਤੇ ਐਂਟੀਬਾਡੀ-ਡਰੱਗ ਕੰਜੂਗੇਟਸ।
ਪਸ਼ੂਆਂ ਦੀਆਂ ਦਵਾਈਆਂ ਅਤੇ ਇਹਨਾਂ ਵਿਸ਼ੇਸ਼ ਦਵਾਈਆਂ ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਮੁੱਖ ਸ਼ੁਰੂਆਤੀ ਕੰਪੋਨੈਂਟ/ਕੱਚਾ ਮਾਲ।
ਇਹ ਵੀ ਪੜ੍ਹੋ : ਪਲਕ ਝਪਕਦਿਆਂ ਨਦੀ 'ਚ ਸਮਾਇਆ ਪੂਰਾ ਪਹਾੜ ! ਨੇਪਾਲ ’ਚ 24 ਲੋਕਾਂ ਦੀ ਗਈ ਜਾਨ
100 ਫ਼ੀਸਦੀ ਟੈਰਿਫ ਦਾ ਪਿਛੋਕੜ
ਅਮਰੀਕਾ ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਵਾਸ਼ਿੰਗਟਨ 29 ਸਤੰਬਰ ਤੋਂ ਕੁਝ ਪੇਟੈਂਟਡ ਫਾਰਮਾਸਿਊਟੀਕਲ ਆਯਾਤ ਅਤੇ ਸਬੰਧਤ ਸਮੱਗਰੀ 'ਤੇ 100 ਫ਼ੀਸਦੀ ਟੈਰਿਫ ਲਗਾਉਣ ਦੀ ਤਿਆਰੀ ਕਰ ਰਿਹਾ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਵਿੱਚ ਘਰੇਲੂ ਉਤਪਾਦਨ ਨੂੰ ਹੁਲਾਰਾ ਦੇਣ ਲਈ 'ਟਰੇਡ ਐਕਸਪੈਂਸ਼ਨ ਐਕਟ' ਦੀ ਧਾਰਾ 232 ਤਹਿਤ ਇਹ ਆਦੇਸ਼ ਦਿੱਤਾ ਸੀ। ਇਹ ਟੈਰਿਫ ਕੁਝ ਨਾਮਜ਼ਦ ਕੰਪਨੀਆਂ ਲਈ 31 ਜੁਲਾਈ ਤੋਂ ਲਾਗੂ ਹੋ ਚੁੱਕਾ ਸੀ ਅਤੇ ਬਾਕੀ ਸਬੰਧਤ ਕੰਪਨੀਆਂ ਲਈ 29 ਸਤੰਬਰ ਤੋਂ ਲਾਗੂ ਹੋ ਰਿਹਾ ਸੀ।
ਕਿਹੜੇ 20 ਦੇਸ਼ਾਂ ਨੂੰ ਮਿਲੇਗਾ ਲਾਭ?
ਅਮਰੀਕੀ ਵਣਜ ਵਿਭਾਗ ਨੇ ਸਪੱਸ਼ਟ ਕੀਤਾ ਕਿ ਇਹ ਛੋਟ ਉਨ੍ਹਾਂ ਹੀ ਦੇਸ਼ਾਂ ਨੂੰ ਦਿੱਤੀ ਗਈ ਹੈ ਜਿਨ੍ਹਾਂ ਦਾ ਅਮਰੀਕਾ ਨਾਲ ਮੌਜੂਦਾ ਜਾਂ ਭਵਿੱਖ ਦਾ ਵਪਾਰ ਅਤੇ ਸੁਰੱਖਿਆ ਢਾਂਚਾ ਸਮਝੌਤਾ (Trade and Security Framework Agreement) ਹੈ।
ਛੋਟ ਪ੍ਰਾਪਤ ਦੇਸ਼
ਭਾਰਤ, ਅਰਜਨਟੀਨਾ, ਬੰਗਲਾਦੇਸ਼, ਕੰਬੋਡੀਆ, ਇਕੁਆਡੋਰ, ਅਲ ਸਾਲਵਾਡੋਰ, ਯੂਰਪੀਅਨ ਯੂਨੀਅਨ, ਗੁਆਟੇਮਾਲਾ, ਇੰਡੋਨੇਸ਼ੀਆ, ਜਾਪਾਨ, ਜਾਰਡਨ, ਮਲੇਸ਼ੀਆ, ਉੱਤਰ ਮੈਸੇਡੋਨੀਆ, ਦੱਖਣੀ ਕੋਰੀਆ, ਸਵਿਟਜ਼ਰਲੈਂਡ, ਲਿਖਟਨਸਟਾਈਨ, ਤਾਈਵਾਨ, ਥਾਈਲੈਂਡ, ਬ੍ਰਿਟੇਨ ਅਤੇ ਵੀਅਤਨਾਮ।
ਇਹ ਵੀ ਪੜ੍ਹੋ : ਹੁਣ ਸੋਸ਼ਲ ਮੀਡੀਆ ਅਕਾਊਂਟ ਨਹੀਂ ਬਣਾ ਸਕਦੇ ਨਾਬਾਲਗ ! ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤੇ ਇਹ ਹੁਕਮ
ਜੈਨੇਰਿਕ ਦਵਾਈਆਂ 'ਤੇ ਨਹੀਂ ਲੱਗੇਗਾ ਟੈਰਿਫ
ਵਿਭਾਗ ਨੇ ਇਹ ਵੀ ਸਾਫ਼ ਕੀਤਾ ਹੈ ਕਿ ਜੈਨੇਰਿਕ ਫਾਰਮਾਸਿਊਟੀਕਲ ਉਤਪਾਦ ਅਤੇ ਉਨ੍ਹਾਂ ਦੇ ਬੁਨਿਆਦੀ ਤੱਤ ਧਾਰਾ 232 ਦੇ ਟੈਰਿਫ ਦੇ ਘੇਰੇ ਵਿੱਚ ਨਹੀਂ ਆਉਂਦੇ। ਇਸ ਤੋਂ ਇਲਾਵਾ ਬਿਨਾਂ ਪੇਟੈਂਟ ਵਾਲੇ ਪਸ਼ੂ ਸਿਹਤ ਉਤਪਾਦਾਂ ਨੂੰ ਵੀ ਇਸ ਟੈਰਿਫ ਤੋਂ ਬਾਹਰ ਰੱਖਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
