ਇਟਲੀ ਦੇ ਸ਼ਹਿਰ ਨਾਪੋਲੀ 'ਚ ਮਨੁੱਖਤਾ ਦੀ ਭਲਾਈ ਲਈ ਖੂਨਦਾਨ ਕੈਂਪ ਦਾ ਆਯੋਜਨ
Thursday, May 09, 2024 - 04:56 PM (IST)
ਮਿਲਾਨ ਇਟਲੀ ( ਸਾਬੀ ਚੀਨੀਆ) - ਮਨੁੱਖਤਾ ਦੀ ਭਲਾਈ ਅਤੇ ਲੋੜਵੰਦਾਂ ਦੀ ਮਦਦ ਵਾਲੇ ਗੁਰੂਆਂ ਦੇ ਇਸ ਸੰਦੇਸ਼ ਨੂੰ ਮੁੱਖ ਰੱਖਕੇ ਇਟਲੀ ਦੇ ਸ਼ਹਿਰ ਨਾਪੋਲੀ ਵਿੱਚ ਨਿਰੰਕਾਰੀ ਮਿਸ਼ਨ ਅਤੇ ਹੋਰ ਸਮਾਜ-ਸੇਵੀ ਸੰਸਥਾ ਨੇ ਮਿਲ ਕੇ ਖੂਨ ਦਾਨ ਕੈਂਪ ਲਗਾਇਆ। ਜਿਸ ਵਿੱਚ 100 ਦੇ ਕਰੀਬ ਖੂਨਦਾਨ ਕਰਨ ਵਾਲਿਆ ਨੇ ਖੂਨ ਦਾਨ ਕਰਕੇ ਮਾਨਵਤਾ ਦੀ ਸੇਵਾ ਵਿੱਚ ਹਿੱਸਾ ਪਾਉਂਦੇ ਹੋਏ ਸਾਡੇ ਗੁਰੂਆਂ ਦੁਆਰਾ ਦਿੱਤੇ ਹੋਏ ਫਲਸਫੇ 'ਤੇ ਪੱਕੀ ਮੋਹਰ ਲਾਈ ।
ਇਹ ਵੀ ਪੜ੍ਹੋ : ਪਿਤਾ ਦੀ ਮੌਤ ਤੋਂ ਬਾਅਦ ਮਾਂ ਨੇ ਵੀ ਛੱਡਿਆ ਸਾਥ, 10 ਸਾਲਾ ਜਸਪ੍ਰੀਤ ਨੂੰ ਆਨੰਦ ਮਹਿੰਦਰਾ ਨੇ ਦਿੱਤੀ ਇਹ ਆਫ਼ਰ
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ 'ਚ ਬੈਨ ਹੋਏ ਅਧਿਆਪਕਾਂ ਦੇ ਮੋਬਾਈਲ ਫੋਨ, ਫੜ੍ਹੇ ਜਾਣ 'ਤੇ ਹੋਵੇਗੀ ਵੱਡੀ ਕਾਰਵਾਈ
ਇਥੇ ਇਟਲੀ ਵਿੱਚ ਲੋੜਵੰਦਾਂ ਲਈ ਖੂਨ ਇੱਕਠਾ ਕਰਨ ਵਾਲੀ ਸੰਸਥਾ AVIS ਦੀ ਪੂਰੀ ਡਾਕਟਰੀ ਟੀਮ ਨੇ ਸਭ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਤੇ ਕਿਹਾ ਅੱਜ ਸਮਾਜ ਨੂੰ ਖੂਨ ਦਾਨ ਕਰਨ ਲਈ ਪ੍ਰੇਰਿਤ ਕਰਨ ਦੀ ਲੋੜ ਹੈ ਕਿਉਂਕਿ ਮਨੁੱਖੀ ਸਰੀਰ ਹੀ ਖੂਨ ਬਣਾਉਣ ਦਾ ਸੋਮਾ ਹੈ। ਜਿਸ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਮੌਕੇ ਬੋਲਦੇ ਪਤਵੰਤਿਆਂ ਨੇ ਕਿਹਾ ਕਿ ਭਾਰਤੀ ਭਾਈਚਾਰੇ ਦੇ ਲੋਕ ਸਮਾਜ ਭਲਾਈ ਕਾਰਜਾਂ ਵਿਚ ਹਮੇਸ਼ਾ ਮੋਹਰੀ ਬਣਕੇ ਆਪਣਾ ਯੋਗਦਾਨ ਪਾਉਂਦੇ ਹਨ ਜੋ ਸਾਡੇ ਸਾਰਿਆਂ ਲਈ ਚੰਗਾ ਅਤੇ ਸ਼ੱਭ ਸੰਕੰਤ ਹੈ। ਡਾਕਟਰਾਂ ਦੀਆਂ ਟੀਮਾਂ ਵੱਲੋਂ ਖੂਨਦਾਨ ਕੈਂਪ ਵਿੱਚ ਹਿੱਸਾ ਪਾਉਣ ਵਾਲਿਆਂ ਦਾ ਖ਼ਾਸ ਤੌਰ ਕੇ ਧੰਨਵਾਦ ਕੀਤਾ ਗਿਆ। ਖੂਨਦਾਨ ਉਪਰੰਤ ਹੋਏ ਸਤਿਸੰਗ ਵਿਚ ਮਾਨਵ ਏਕਤਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਗਿਆ।
ਇਹ ਵੀ ਪੜ੍ਹੋ : ਔਰਤ ਨੇ ਪੰਜ ਕੁੜੀਆਂ ਨੂੰ ਦਿੱਤਾ ਜਨਮ, ਡਾਕਟਰ ਨੇ ਕਿਹਾ ਮੇਰੇ ਲਈ ਪਹਿਲਾ ਤਜਰਬਾ
ਇਹ ਵੀ ਪੜ੍ਹੋ : ਚੀਨ ਦੀ ਇਸ ਹਰਕਤ ਕਾਰਨ ਦੁਨੀਆ ਭਰ 'ਚ ਲਗਾਤਰ ਵਧ ਰਹੀਆਂ ਸੋਨਾ ਦੀਆਂ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8