ਪਾਕਿ ਨੇ 27 ਐੱਨ. ਜੀ. ਓ. ਬੰਦ ਕਰਨ ਦੇ ਦਿੱਤੇ ਆਦੇਸ਼

Friday, Dec 22, 2017 - 03:40 PM (IST)

ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਸਰਕਾਰ ਨੇ ਗੈਗ ਕਾਨੂੰਨੀ ਖੇਤਰਾਂ ਵਿਚ ਕੰਮ ਕਰ ਰਹੇ 27 ਅੰਤਰ ਰਾਸ਼ਟਰੀ ਗੈਰ ਸਰਕਾਰੀ ਸੰਗਠਨ (ਐੱਨ. ਜੀ. ਓ.) ਨੂੰ ਕੰਮ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਸਰਕਾਰ ਦੇ ਇਸ ਫੈਸਲੇ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ। ਉਨ੍ਹਾਂ ਮੁਤਾਬਕ ਸਰਕਾਰ ਦਾ ਇਹ ਕਦਮ ਪ੍ਰਗਟਾਵੇ ਦੀ ਆਜ਼ਾਦੀ ਅਤੇ ਮਨੁੱਖੀ ਭਲਾਈ ਕੰਮਾਂ ਦੇ ਰਸਤੇ ਵਿਚ ਇਕ ਵੱਡੀ ਰੁਕਾਵਟ ਹੈ। ਮੀਡੀਆ ਸੂਤਰਾਂ ਮੁਤਾਬਕ ਗ੍ਰਹਿ ਮੰਤਰਾਲੇ ਨੇ 27 ਅਜਿਹੇ ਐੱਨ. ਜੀ. ਓ. ਨੂੰ ਅਗਲੇ ਤਿੰਨ ਮਹੀਨਿਆਂ ਤੱਕ ਆਪਣਾ ਕੰਮ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਇਨ੍ਹਾਂ ਐੱਨ. ਜੀ. ਓ. ਵਿਚ ਐਕਸ਼ਨ ਐਡ, ਵਰਲਡ ਵੀਜ਼ਨ, ਪਲਾਨ ਇੰਟਰਨੈਸ਼ਨਲ, ਟ੍ਰੋਕੇਅਰ, ਪਾਥ ਫਾਈਂਡਰ ਇੰਟਰਨੈਸ਼ਨਲ, ਦਾਨਿਸ਼ ਰਿਫਊਜ਼ੀ ਕੌਂਸਲ, ਜੌਰਜ ਸੋਰੋਸ, ਓਪਨ ਸੋਸਾਇਟੀ ਫਾਊਂਡੇਸ਼ਨਸ, ਓਕਸਫੌਮ ਨੋਵਿਬ ਅਤੇ ਮੈਰੀ ਸਟੋਪਸ ਸ਼ਾਮਲ ਹਨ। ਪਾਕਿਸਤਾਨ ਦੇ ਗ੍ਰਹਿ ਰਾਜ ਮੰਤਰੀ ਤਲਾਲ ਚੌਧਰੀ ਨੇ ਦੱਸਿਆ ਕਿ ਇਨ੍ਹਾਂ ਐੱਨ. ਜੀ. ਓ. ਨੂੰ ਬੰਦ ਕਰਨ ਦਾ ਕਾਰਨ ਇਹ ਹੈ ਕਿ ਉਹ ਪਾਕਿਸਤਾਨ ਵਿਚ ਜਿਹੜੇ ਖੇਤਰਾਂ ਵਿਚ ਕੰਮ ਕਰ ਰਹੇ ਹਨ, ਉਹ ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹਨ।  ਇਸ ਦੇ ਇਲਾਵਾ ਇਹ ਸੰਗਠਨ ਸਾਰਾ ਧਨ ਪ੍ਰਬੰਧਕੀ ਕੰਮਾਂ 'ਤੇ ਖਰਚ ਕਰ ਰਹੇ ਹਨ ਅਤੇ ਜਿਹੜੇ ਖੇਤਰਾਂ ਵਿਚ ਕੰਮ ਕਰ ਰਹੇ ਸਨ ਉੱਥੇ ਉਨ੍ਹਾਂ ਨੂੰ ਕੰਮ ਕਰਨ ਦੀ ਮਨਜ਼ੂਰੀ ਨਹੀਂ ਸੀ। ਪਾਕਿਸਤਾਨ ਹਿਊਮੈਨਟੇਰੀਅਨ ਫੋਰਮ, ਜੋ 63 ਅੰਤਰਰਾਸ਼ਟਰੀ ਮਦਦ ਸੰਗਠਨਾਂ ਦਾ ਸਮੂਹ ਹੈ ਦਾ ਕਹਿਣਾ ਹੈ ਕਿ ਮੰਤਰਾਲੇ ਨੇ ਉਸ ਦੇ 11 ਮੈਂਬਰਾਂ ਨੂੰ ''ਰੱਦ ਪੱਤਰ'' ਜਾਰੀ ਕੀਤੇ ਹਨ। ਇਨ੍ਹਾਂ ਸਾਰੇ ਸੰਗਠਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਨਗੇ ਕਿਉਂਕਿ ਉਨ੍ਹਾਂ ਨੂੰ ਆਪਣਾ ਕੰਮ ਬੰਦ ਕਰਨ ਦਾ ਕੋਈ ਠੋਸ ਕਾਰਨ ਨਹੀਂ ਦੱਸਿਆ ਗਿਆ ਹੈ।


Related News