ਬਾਜਵਾ ਤੋਂ ਵੱਖਰੇ ਹੋਏ ਵੜਿੰਗ ਦੇ ਸੁਰ! ਕਿਹਾ- ਲੜਾਂਗੇ 27 ਦੀਆਂ ਚੋਣਾਂ (ਵੀਡੀਓ)

Tuesday, Sep 10, 2024 - 06:34 PM (IST)

ਜਲੰਧਰ (ਵੈੱਬ ਡੈਸਕ): 2027 ਦੀਆਂ ਚੋਣਾਂ ਲੜਣ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਸੁਰ ਵੱਖੋ-ਵੱਖਰੇ ਹੋ ਗਏ ਹਨ। ਪ੍ਰਤਾਪ ਸਿੰਘ ਬਾਜਵਾ ਨੇ 'ਜਗ ਬਾਣੀ' ਦੇ ਨਾਲ ਇੰਟਰਵਿਊ ਦੌਰਾਨ ਕਿਹਾ ਸੀ ਕਿ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਵਾਲਾ ਕੋਈ ਵੀ ਆਗੂ 2027 ਦੀ ਵਿਧਾਨ ਸਭਾ ਚੋਣ ਨਹੀਂ ਲੜੇਗਾ। ਉਨ੍ਹਾਂ ਕਿਹਾ ਸੀ ਕਿ ਜਿਹੜਾ ਵੀ ਲੋਕ ਸਭਾ ਵਿਚ ਗਿਆ ਹੈ ਆਪਣੀ ਮਰਜ਼ੀ ਨਾਲ ਗਿਆ ਹੈ ਤੇ 2029 ਤੋਂ ਪਹਿਲਾਂ ਵਾਪਸ ਨਹੀਂ ਆਵੇਗਾ। ਹੁਣ ਰਾਜਾ ਵੜਿੰਗ ਨੇ ਇਸ ਗੱਲ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਲੋਕ ਸਭਾ ਚੋਣ ਲੜਣ ਤੋਂ ਪਹਿਲਾਂ ਹੀ ਸਾਫ਼ ਕੀਤਾ ਗਿਆ ਸੀ ਕਿ ਉਹ 2027 ਦੀ ਚੋਣ ਲੜਣਗੇ। 

ਇਹ ਖ਼ਬਰ ਵੀ ਪੜ੍ਹੋ - ਰਾਜਾ ਵੜਿੰਗ ਨੇ ਸੁਖਬੀਰ ਬਾਦਲ ਨੂੰ ਦਿੱਤੀ ਸਲਾਹ (ਵੀਡੀਓ)

'ਜਗ ਬਾਣੀ' ਨਾਲ ਇੰਟਰਵਿਊ ਦੌਰਾਨ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਬਾਰੇ ਪੁੱਛੇ ਜਾਣ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਬਾਜਵਾ ਸਾਹਿਬ ਨੇ ਇਹ ਗੱਲ ਕਿਸ ਸੰਦਰਭ ਵਿਚ ਕਹੀ ਸੀ। ਵੜਿੰਗ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਈ ਮੀਟਿੰਗ ਵਿਚ ਕੇ.ਸੀ. ਵੇਣੁਗੋਪਾਲ ਤੇ ਦੇਵੇਂਦਰ ਯਾਦਵ ਨੇ ਪ੍ਰਤਾਪ ਸਿੰਘ ਬਾਜਵਾ ਅਤੇ ਮੈਨੂੰ ਚੋਣ ਲੜਣ ਲਈ ਕਿਹਾ ਸੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਸੀ ਕਿ ਤੁਸੀਂ 2027 ਦੀਆਂ ਵਿਧਾਨ ਸਭਾ ਚੋਣਾਂ ਵੀ ਲੜਿਓ। ਇਹ ਗੱਲ ਪ੍ਰਤਾਪ ਸਿੰਘ ਬਾਜਵਾ ਦੀ ਮੌਜੂਦਗੀ ਵਿਚ ਹੋਈ ਹੈ। 

ਇਹ ਖ਼ਬਰ ਵੀ ਪੜ੍ਹੋ - 'ਆਪ' ਆਗੂ ਦੇ ਕਤਲਕਾਂਡ 'ਚ ਸਨਸਨੀਖੇਜ਼ ਖ਼ੁਲਾਸਾ

ਰਾਜਾ ਵੜਿੰਗ ਨੇ ਕਿਹਾ ਕਿ ਇਹ ਉਸ ਵੇਲੇ ਦਾ ਸਮਾਂ ਦੱਸੇਗਾ ਕਿ ਕੀ ਕਰਨਾ ਹੈ ਜਾਂ ਕੀ ਨਹੀਂ ਕਰਨਾ। ਜੋ ਪਾਰਟੀ ਫ਼ੈਸਲਾ ਕਰੇਗੀ, ਉਹੀ ਹੋਵੇਗਾ। ਪ੍ਰਤਾਪ ਸਿੰਘ ਬਾਜਵਾ ਸੀਨੀਅਰ ਲੀਡਰ ਹਨ, ਪਰ ਉਹ ਅੰਤਿਮ ਫ਼ੈਸਲਾ ਨਹੀਂ ਲੈ ਸਕਦੇ। ਪਾਰਟੀ ਵਿਚ ਅੰਤਿਮ ਫ਼ੈਸਲਾ ਨਾ ਤਾਂ ਪੰਜਾਬ ਪ੍ਰਧਾਨ ਦਾ ਹੋਵੇਗਾ ਤੇ ਨਾ ਹੀ ਵਿਰੋਧੀ ਧਿਰ ਦੇ ਨੇਤਾ ਦਾ। ਅਸੀਂ ਆਪਣੇ ਸੁਝਾਅ ਪਾਰਟੀ ਨੂੰ ਦਿੰਦੇ ਹਾਂ ਤੇ ਪਾਰਟੀ ਉਸ 'ਤੇ ਫ਼ੈਸਲਾ ਕਰਦੀ ਹੈ। ਜੇ ਰਾਹੁਲ ਗਾਂਧੀ ਜਾਂ ਮੱਲੀਕਾਰਜੁਨ ਖੜਗੇ ਨਹੀਂ ਚਾਹੁਣਗੇ ਕਿ ਮੈਂ ਚੋਣ ਲੜਾਂ ਤਾਂ ਮੈਂ ਨਹੀਂ ਲੜਾਂਗਾ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News