ਬ੍ਰਿਟੇਨ 'ਚ ਭਾਰਤੀ ਮੂਲ ਦੇ ਨਿਵੇਸ਼ਕ ਦੀ ਜਾਇਦਾਦ ਜ਼ਬਤ ਕਰਨ ਦੇ ਆਦੇਸ਼

Wednesday, Jun 30, 2021 - 05:51 PM (IST)

ਬ੍ਰਿਟੇਨ 'ਚ ਭਾਰਤੀ ਮੂਲ ਦੇ ਨਿਵੇਸ਼ਕ ਦੀ ਜਾਇਦਾਦ ਜ਼ਬਤ ਕਰਨ ਦੇ ਆਦੇਸ਼

ਲੰਡਨ (ਭਾਸ਼ਾ): ਬ੍ਰਿਟੇਨ ਵਿਚ ਭਾਰਤੀ ਮੂਲ ਦੇ ਇਕ ਨਿਵੇਸ਼ਕ ਨੂੰ ਲੋਕਾਂ ਨਾਲ ਠੱਗੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਅਦਾਲਤ ਨੇ ਉਸ ਨੂੰ 3,91,680 ਬ੍ਰਿਟਿਸ਼ ਪੌਂਡ ਜੁਰਮਾਨਾ ਅਦਾ ਕਰਨ ਜਾਂ ਜੇਲ੍ਹ ਵਿਚ ਚਾਰ ਸਾਲ ਦੀ ਵਾਧੂ ਸਜ਼ਾ ਭੁਗਤਣ ਦਾ ਆਦੇਸ਼ ਦਿੱਤਾ ਹੈ। ਬ੍ਰਿਟੇਨ ਦੀ 'ਕ੍ਰਾਊਨ ਪ੍ਰੌਸੀਕਿਊਸ਼ਨ ਸਰਵਿਸ' (ਸੀ.ਪੀ.ਐੱਸ.) ਵੱਲੋਂ ਸੋਮਵਾਰ ਨੂੰ ਕਿਹਾ ਗਿਆ ਕਿ 31 ਸਾਲ ਦੇ ਚਰਨਜੀਤ ਸੰਧੂ ਨੂੰ ਦੇਸ਼ ਦੇ ਵਿਭਿੰਨ ਹਿੱਸਿਆਂ ਵਿਚ ਕਈ ਘਪਲੇ ਕਰਨ ਅਤੇ ਲੋਕਾਂ ਨਾਲ 1,704,564 ਬ੍ਰਿਟਿਸ਼ ਪੌਂਡ ਦੀ ਧੋਖਾਧੜੀ ਕਰਨ ਦਾ ਦੋਸ਼ੀ ਪਾਇਆ ਗਿਆ। ਸੀ.ਪੀ.ਐੱਸ. ਨੇ ਥੇਮਸ ਵੈਲੀ ਪੁਲਸ ਅਤੇ ਸਿਟੀ ਆਫ ਲੰਡਨ ਪੁਲਸ ਨਾਲ ਮਿਲ ਕੇ ਡੂੰਘੀ ਛਾਣਬੀਣ ਕੀਤੀ ਅਤੇ ਦੋਸ਼ੀ ਦੀ ਸਾਰੀ ਜਾਇਦਾਦ ਜ਼ਬਤ ਕਰਨ ਲਈ ਅਦਾਲਤ ਤੋਂ ਆਦੇਸ਼ ਲਿਆ।

ਸੀ.ਪੀ.ਐੱਸ. ਦੇ 'ਪ੍ਰੋਸੀਡਸ ਆਫ ਕ੍ਰਾਈਮ ਡਿਵੀਜ਼ਨ' ਲਈ ਵਿਸ਼ੇਸ਼ ਵਕੀਲ ਕਲੇਅਰ ਬੇਨੇਟ ਨੇ ਕਿਹਾ,''ਸੰਧੂ ਇਕ ਹਾਨੀ ਪਹੁੰਚਾਉਣ ਵਾਲਾ ਬੇਰਹਿਮ ਅਪਰਾਧੀ ਹੈ ਜੋ ਇਕ ਅਜਿਹੀ ਮੁਹਿੰਮ ਦਾ ਮੁਖੀ ਸੀ ਜਿਸ ਨੇ ਬਜ਼ੁਰਗ ਅਤੇ ਕਮਜ਼ੋਰ ਲੋਕਾਂ ਨੂੰ ਬਾਰ-ਬਾਰ ਕਾਲ ਕਰ ਕੇ ਉਹਨਾਂ 'ਤੇ ਦਬਾਅ ਪਾ ਕੇ ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਕੁਝ ਪੀੜਤਾਂ ਨੂੰ ਇਕ ਤੋਂ ਵੱਧ ਵਾਰ ਠੱਗਣ ਦੇ ਵੀ ਸਬੂਤ ਮਿਲੇ ਹਨ।'' ਉਹਨਾਂ ਨੇ ਕਿਹਾ,''ਅਪਰਾਧ ਨਾਲ ਜਿਹਨਾਂ ਨੇ ਲਾਭ ਕਮਾਇਆ ਅਸੀਂ ਉਹਨਾਂ ਤੋਂ ਰਾਸ਼ੀ ਵਸੂਲਣ ਵਿਚ ਕੋਈ ਕਮੀ ਨਹੀਂ ਛੱਡਾਂਗੇ। ਸੀ.ਪੀ.ਐੱਸ. ਨੇ 2019-20 ਵਿਚ ਸੈਂਕੜੇ ਅਪਰਾਧੀਆਂ ਨੂੰ ਰੋਕਣ ਵਿਚ ਸਫਲਤਾ ਹਾਸਲ ਕੀਤੀ ਸੀ ਅਤੇ ਉਹਨਾਂ ਤੋਂ 10 ਕਰੋੜ ਬ੍ਰਿਟਿਸ਼ ਪੌਂਡ ਤੋਂ ਵੱਧ ਵਸੂਲ ਕੀਤੇ ਸਨ।''

ਪੜ੍ਹੋ ਇਹ ਅਹਿਮ ਖਬਰ - ਪ੍ਰੀਤੀ ਪਟੇਲ ਨੂੰ ਨਿਸ਼ਾਨਾ ਬਣਾ ਕੇ ਨਸਲੀ ਵੀਡੀਓ ਪੋਸਟ ਕਰਨ ਦਾ ਅਪਰਾਧ ਦੋ ਵਿਅਕਤੀਆਂ ਨੇ ਕੀਤਾ ਸਵੀਕਾਰ

ਸੰਧੂ 'ਤੇ ਦਸੰਬਰ 2017 ਵਿਚ ਲੋਕਾਂ ਨਾਲ ਠੱਗੀ ਕਰਨ ਦੇ ਦੋ ਮੁਕੱਦਮੇ ਚੱਲੇ ਸਨ ਜਿਸ ਵਿਚ ਉਸ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਹੋਈ ਸੀ। ਇਕ ਅਦਾਲਤ ਦੀ ਕਾਰਵਾਈ ਮੁਤਾਬਕ ਸੰਧੂ ਕੋਲ 3,91,680 ਬ੍ਰਿਟਿਸ਼ ਪੌਂਡ ਦੀ ਜਾਇਦਾਦ ਹੈ ਜਿਸ ਵਿਚ ਮਹਿੰਗੀਆਂ ਘੜੀਆਂ ਵੀ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖਬਰ- ਮਾਣ ਵਾਲੀ ਗੱਲ, ਭਾਰਤੀ ਕਲਾਕਾਰ ਵਿਸ਼ਵਰੂਪਾ ਮੋਹੰਤੀ ਨੂੰ ਮਿਲਿਆ UAE ਦਾ ਵੱਕਾਰੀ 'ਗੋਲਡਨ ਵੀਜ਼ਾ'


author

Vandana

Content Editor

Related News