ਇਬਰਾਹਿਮ ਮੁਹੰਮਦ ਸੋਲਹੀ ਨੇ ਜਿੱਤੀ, ਮਾਲਦੀਵ ਦੇ ਰਾਸ਼ਟਰਪਤੀ ਦੀ ਚੋਣ

Saturday, Sep 29, 2018 - 08:38 PM (IST)

ਇਬਰਾਹਿਮ ਮੁਹੰਮਦ ਸੋਲਹੀ ਨੇ ਜਿੱਤੀ, ਮਾਲਦੀਵ ਦੇ ਰਾਸ਼ਟਰਪਤੀ ਦੀ ਚੋਣ

ਕੋਲੰਬੋ— ਮਾਲਦੀਵ ਦੇ ਚੋਣ ਕਮਿਸ਼ਨ ਨੇ ਇਸ ਮਹੀਨੇ ਦੇਸ਼ 'ਚ ਹੋਈ ਰਾਸ਼ਟਰਪਤੀ ਦੀ ਚੋਣ ਦਾ ਆਖਰੀ ਨਤੀਜਾ ਸ਼ਨੀਵਾਰ ਨੂੰ ਜਾਰੀ ਕਰਦੇ ਹੋਏ ਇਬਰਾਹਿਮ ਮੁਹੰਮਦ ਸੋਲਹੀ ਦੀ ਜਿੱਤ ਦੀ ਪੁਸ਼ਟੀ ਕੀਤੀ। ਜਾਰੀ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ 23 ਸਤੰਬਰ ਨੂੰ ਹੋਈ ਪੋਲਿੰਗ ਦੌਰਾਨ ਸੋਲਹੀ ਨੂੰ 58.4 ਫੀਸਦੀ ਵੋਟਾਂ ਮਿਲੀਆਂ। ਚੋਣਾਂ ਦੇ ਨਤੀਜਿਆਂ ਕਾਰਨ ਹੈਰਾਨੀ ਹੋਈ ਹੈ ਕਿਉਂਕਿ ਵਿਰੋਧੀ ਧਿਰ ਦਾ ਕਹਿਣਾ ਸੀ ਕਿ ਰਾਸ਼ਟਰਪਤੀ ਅਬਦੁੱਲ ਗਯੂਮ ਧਾਂਦਲੀ ਕਰ ਸਕਦੇ ਹਨ। ਰਾਸ਼ਟਰਪਤੀ ਅਬਦੁੱਲ ਗਯੂਮ, ਸੋਲਹੀ ਹੱਥੋ ਹਾਰ ਗਏ ਹਨ। ਰਾਸ਼ਟਰਪਤੀ ਦੀ ਚੋਣ ਜਿੱਤਣ ਵਾਲੇ ਮੁਹੰਮਦ ਸੋਲਹੀ 17 ਨਵੰਬਰ ਨੂੰ ਰਾਸ਼ਟਰਪਤੀ ਦੀ ਸਹੁੰ ਚੁੱਕਣਗੇ।


Related News