ਬੋਲਸੋਨਾਰੋ ਦੇ ਹਾਈਡ੍ਰਾਕਸੀਕਲੋਰੋਕੁਇਨ ਨਾਲ ਠੀਕ ਹੋਣ ''ਤੇ ਵਿਰੋਧੀਆਂ ਨੇ ਕੀਤੀ ਇਹ ਟਿੱਪਣੀ

08/01/2020 2:14:10 AM

ਬ੍ਰਾਜ਼ੀਲੀਆ - ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਇਕ ਵਾਰ ਫਿਰ ਤੋਂ ਹਾਈਡ੍ਰਾਕਸੀਕਲੋਰੋਕੁਇਨ ਦਵਾਈ ਦੀ ਹਿਮਾਇਤ ਕਰਦੇ ਹੋਏ ਕਿਹਾ ਹੈ ਕਿ ਉਹ ਹੁਣ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਪਰ ਵਿਰੋਧੀ ਧਿਰ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਕੋਰੋਨਾ ਹੋਇਆ ਹੀ ਨਹੀਂ ਸੀ। ਬੋਲਸੋਨਾਰੋ ਨੂੰ 7 ਜੁਲਾਈ ਨੂੰ ਕੋਰੋਨਾ ਹੋਇਆ ਸੀ ਜਿਸ ਤੋਂ ਬਾਅਦ ਉਹ 3 ਹਫਤਿਆਂ ਲਈ ਕੁਆਰੰਟਾਇਨ ਹੋ ਗਏ ਸਨ। ਵੀਰਵਾਰ ਨੂੰ ਪਹਿਲੀ ਵਾਰ ਕਿਸੇ ਜਨਤਕ ਪ੍ਰੋਗਰਾਮ ਵਿਚ ਸਾਹਮਣੇ ਆਏ ਅਤੇ ਵੀਰਵਾਰ ਨੂੰ ਹੀ ਬ੍ਰਾਜ਼ੀਲ ਸਰਕਾਰ ਨੇ ਕਿਹਾ ਕਿ ਬੋਲਸੋਨਾਰੋ ਦੀ ਪਤਨੀ ਮਿਸ਼ੇਲ ਬੋਲਸੋਨਾਰੋ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ।

ਵੀਰਵਾਰ ਨੂੰ ਰਾਸ਼ਟਰਪਤੀ ਬੋਲਸੋਨਾਰੋ ਨੇ ਇਕ ਵਾਰ ਫਿਰ ਹਾਈਡ੍ਰਾਕਸੀਕਲੋਰੋਕੁਇਨ ਦਵਾਈ ਨੂੰ ਕਾਰਗਰ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਹ ਦਵਾਈ ਖਾਂਦੀ ਅਤੇ ਇਹ ਉਨ੍ਹਾਂ ਦੇ ਕੰਮ ਆਈ। ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੇ ਇਹ ਦਵਾਈ ਲਈ ਹੈ ਜਾਂ ਨਹੀਂ। ਪਰ ਬੋਲਸੋਨਾਰੋ ਦੇ ਵਿਰੋਧੀ ਅਤੇ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਲੁਲਾ ਡੀਸਿਲਵਾ ਦਾ ਆਖਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਰਾਸ਼ਟਰਪਤੀ ਬੋਲਸੋਨਾਰੋ ਨੂੰ ਕੋਰੋਨਾਵਾਇਰਸ ਹੋਇਆ ਸੀ। ਲੁਲਾ ਡੀਸਿਲਵਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੀ ਲਾਗ ਨੂੰ ਈਜ਼ਾਦ ਕੀਤਾ ਤਾਂ ਜੋ ਉਹ ਆਪਣੇ ਬ੍ਰਾਜ਼ੀਲ ਦਾ ਪ੍ਰਚਾਰ ਕਰ ਸਕਣ। ਬ੍ਰਾਜ਼ੀਲ ਵਿਚ ਹੁਣ ਤੱਕ ਸਰਕਾਰ ਦੇ 5 ਮੰਤਰੀ ਵੀ ਪ੍ਰਭਾਵਿਤ ਹੋ ਚੁੱਕੇ ਹਨ। ਵੀਰਵਾਰ ਨੂੰ ਦੇਸ਼ ਦੇ ਵਿਗਿਆਨ ਅਤੇ ਤਕਨੀਕ ਮੰਤਰੀ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ। ਉਥੇ ਹੀ ਬ੍ਰਾਜ਼ੀਲ ਵਿਚ ਹੁਣ ਤੱਕ ਕੋਰੋਨਾ ਦੇ 2,625,612 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 1,824,095 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ ਅਤੇ 91,607 ਲੋਕਾਂ ਦੀ ਮੌਤ ਹੋ ਗਈ ਹੈ।


Khushdeep Jassi

Content Editor

Related News