ਓਂਟਾਰੀਓ ''ਚ ਬੀਤੇ ਦਿਨ 2600 ਤੋਂ ਵੱਧ ਲੋਕ ਹੋਏ ਕੋਰੋਨਾ ਦੇ ਸ਼ਿਕਾਰ
Friday, Jan 22, 2021 - 03:36 PM (IST)
ਓਟਾਵਾ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਬੀਤੇ ਦਿਨ ਕੋਰੋਨਾ ਵਾਇਰਸ ਦੇ 2600 ਨਵੇਂ ਮਾਮਲੇ ਦਰਜ ਹੋਏ ਹਨ। ਸਿਹਤ ਮੰਤਰਾਲੇ ਮੁਤਾਬਕ ਵੀਰਵਾਰ ਨੂੰ ਕੋਰੋਨਾ ਦੇ 2,632 ਨਵੇਂ ਮਾਮਲੇ ਦਰਜ ਹੋਏ ਤੇ ਇਸ ਦੌਰਾਨ 46 ਲੋਕਾਂ ਦੀ ਮੌਤ ਹੋ ਗਈ। ਟੋਰਾਂਟੋ ਵਿਚ ਕੋਰੋਨਾ ਦੇ ਨਵੇਂ 102 ਮਾਮਲੇ ਦਰਜ ਹੋਏ ਹਨ। ਬੀਤੇ ਦਿਨੀਂ ਤਕਨੀਕੀ ਖਰਾਬੀ ਕਾਰਨ ਕੋਰੋਨਾ ਪੀੜਤਾਂ ਦੀ ਗਿਣਤੀ ਦਰਜ ਨਹੀਂ ਹੋ ਸਕੀ ਸੀ।
ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਹੋਈਆਂ 46 ਮੌਤਾਂ ਵਿਚੋਂ 33 ਲਾਂਗ ਟਰਮ ਕੇਅਰ ਹੋਮ ਦੇ ਵਸਨੀਕਾਂ ਦੀਆਂ ਹਨ। ਹੁਣ ਤੱਕ ਲਾਂਗ ਟਰਮ ਕੇਅਰ ਹੋਮ ਵਿਚ ਰਹਿਣ ਵਾਲੇ 3,307 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਂਝ ਸੂਬੇ ਭਰ ਵਿਚ ਕੋਰੋਨਾ 5,614 ਲੋਕਾਂ ਦੀ ਜਾਨ ਲੈ ਚੁੱਕਾ ਹੈ। ਸੂਬੇ ਦੇ 254 ਲਾਂਗ ਟਰਮ ਕੇਅਰ ਹੋਮ ਵਿਚੋਂ 165 ਵਿਚ ਕੋਰੋਨਾ ਦੇ ਸਰਗਰਮ ਮਾਮਲੇ ਹਨ। ਸਭ ਤੋਂ ਵੱਧ ਬੈਰੀ ਦਾ ਰੋਬਰਟਾ ਪਲੇਸ ਕੇਅਰ ਹੋਮ ਕੋਰੋਨਾ ਮਾਮਲਿਆਂ ਨਾਲ ਜੂਝ ਰਿਹਾ ਹੈ। ਇੱਥੇ ਸਟਾਫ਼ ਤੇ ਵਸਨੀਕ ਕੋਰੋਨਾ ਦੇਬੁਰੀ ਤਰ੍ਹਾਂ ਸ਼ਿਕਾਰ ਬਣੇ ਹਨ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸੂਬੇ ਵਿਚ 2,655 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ ਸਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ 1,931 ਅਤੇ ਸੋਮਵਾਰ ਨੂੰ 2,578 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਸਨ। ਬੀਤੇ ਦਿਨ 70,256 ਲੋਕਾਂ ਦੀ ਕੋਰੋਨਾ ਰਿਪੋਰਟ ਲੈਬ ਨੇ ਜਾਰੀ ਕੀਤੀ। ਇਸ ਤੋਂ ਇਕ ਦਿਨ ਪਹਿਲਾਂ 53,307 ਲੋਕਾਂ ਦੀ ਕੋਰੋਨਾ ਰਿਪੋਰਟ ਜਾਰੀ ਕੀਤੀ ਗਈ ਸੀ।