ਓਂਟਾਰੀਓ ਮੁੱਖ ਮੰਤਰੀ ਦੇ ਇਸ ਐਲਾਨ ਨਾਲ ਵਿਦਿਆਰਥੀਆਂ ਤੇ ਮਾਪਿਆਂ ਦੇ ਖਿੜ੍ਹੇ ਚਿਹਰੇ

10/22/2020 11:22:21 AM

ਟੋਰਾਂਟੋ- ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਪ੍ਰਭਾਵ ਓਂਟਾਰੀਓ ਤੇ ਕਿਊਬਿਕ ਸੂਬੇ ਝੱਲ ਰਹੇ ਹਨ, ਇਸ ਕਾਰਨ ਇੱਥੇ ਲਗਾਤਾਰ ਪਾਬੰਦੀਆਂ ਨੂੰ ਹੋਰ ਸਖ਼ਤ ਕੀਤਾ ਜਾ ਰਿਹਾ ਹੈ। ਬਹੁਤੇ ਲੋਕ ਸਰਕਾਰ ਦੀ ਕਾਰਗੁਜ਼ਾਰੀ ਵਿਚ ਨੁਕਸ ਕੱਢ ਰਹੇ ਹਨ। ਅਜਿਹੇ ਵਿਚ ਓਂਟਾਰੀਓ ਸਰਕਾਰ ਲੋਕਾਂ ਅੱਗੇ ਆਪਣੀ ਸਾਖ਼ ਸੁਧਾਰਣ ਲਈ ਨਵੇਂ ਸਕੂਲ ਖੋਲ੍ਹਣ ਜਾ ਰਹੀ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ 2020-21 ਦੌਰਾਨ ਉਹ 20 ਨਵੇਂ ਸਕੂਲ ਅਤੇ 8 ਪੱਕੇ ਸਕੂਲ ਬਣਾਉਣ ਲਈ 550 ਮਿਲੀਅਨ ਡਾਲਰ ਖਰਚ ਕਰੇਗੀ। ਇਸ ਨਾਲ 16 ਹਜ਼ਾਰ ਵਿਦਿਆਰਥੀਆਂ ਦੀ ਪੜ੍ਹਾਈ ਲਈ ਨਵੀਆਂ ਥਾਂਵਾਂ ਬਣਨਗੀਆਂ। ਇਸ ਦੇ ਨਾਲ ਹੀ ਛੋਟੇ-ਛੋਟੇ ਬੱਚਿਆਂ ਦਾ ਮਾਪਿਆ ਲਈ ਵੀ ਰਾਹਤ ਦੀ ਖ਼ਬਰ ਹੈ। ਇਸ ਲਈ ਸੂਬਾ ਸਰਕਾਰ 870 ਨਵੀਆਂ ਲਾਇਸੰਸ ਸ਼ੁਧਾ ਚਾਈਲਡ ਕੇਅਰ ਸਥਾਨ ਬਣਾਏ ਜਾਣਗੇ। 

ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਟੋਰਾਂਟੋ ਦੇ ਲਾਰੇਟੋ ਐਬੇ ਕੈਥੋਲਿਕ ਸੈਕੰਡਰੀ ਸਕੂਲ ਵਿਖੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸੂਬੇ ਦੇ  ਸਿੱਖਿਆ ਮੰਤਰੀ ਸਟੀਫ਼ਨ ਲੈਚੇ ਅਤੇ ਇਗਲਿੰਟਨ-ਲਾਰੈਂਸ ਦੇ ਐੱਮ. ਪੀ. ਪੀ. ਰੌਬਿਨ ਮਾਰਟਿਨ ਵੀ ਮੌਜੂਦ ਸਨ।

ਦੱਸ ਦਈਏ ਕਿ ਮੁੱਖ ਮੰਤਰੀ ਟੋਰਾਂਟੋ ਕੈਥੋਲਿਕ ਡਿਸਟ੍ਰਿਕ ਸਕੂਲ ਬੋਰਡ ਨੂੰ ਕੈਪੀਟਲ ਪ੍ਰਿਓਰਿਟੀਜ਼ ਪ੍ਰੋਗਰਾਮ ਤਹਿਤ 24 ਮਿਲੀਅਨ ਡਾਲਰ ਦੀ ਰਾਸ਼ੀ ਦੇਣ ਦਾ ਐਲਾਨ ਕਰਨ ਲਈ ਪੁੱਜੇ ਸਨ, ਜਿਸ ਨਾਲ ਇੱਥੇ 620 ਨਵੇਂ ਵਿਦਿਆਰਥੀਆਂ ਦੀ ਪੜ੍ਹਾਈ ਲਈ ਇਮਾਰਤੀ ਢਾਂਚੇ ਵਿਚ ਸੁਧਾਰ ਕੀਤਾ ਜਾਵੇਗਾ।
ਮੁੱਖ ਮੰਤਰੀ ਦਾ ਸਪੱਸ਼ਟ ਵਿਚਾਰ ਇਹ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਉਹ ਹਰ ਸਖਤਾਈ ਕਰਨ ਲਈ ਤਿਆਰ ਹਨ ਪਰ ਸਕੂਲਾਂ ਨੂੰ ਖੋਲ੍ਹ ਕੇ ਹੀ ਰੱਖਣਗੇ ਕਿਉਂਕਿ ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਪ੍ਰਭਾਵ ਪੈਂਦਾ ਹੈ। 
 


Lalita Mam

Content Editor Lalita Mam