ਓਂਟਾਰੀਓ ਸੂਬੇ ਨੇ ਲਾਂਚ ਕੀਤੀ ਨਵੀਂ ਐਪ, ਸਕੂਲਾਂ ''ਚ ਕੋਰੋਨਾ ਦੇ ਮਾਮਲਿਆਂ ਬਾਰੇ ਦੇਵੇਗੀ ਵੇਰਵਾ

Saturday, Sep 12, 2020 - 02:56 PM (IST)

ਓਂਟਾਰੀਓ ਸੂਬੇ ਨੇ ਲਾਂਚ ਕੀਤੀ ਨਵੀਂ ਐਪ, ਸਕੂਲਾਂ ''ਚ ਕੋਰੋਨਾ ਦੇ ਮਾਮਲਿਆਂ ਬਾਰੇ ਦੇਵੇਗੀ ਵੇਰਵਾ

ਟੋਰਾਂਟੋ- ਓਂਟਾਰੀਓ ਸੂਬੇ ਵਿਚ ਵੱਧਦੇ ਕੋਰੋਨਾ ਮਾਮਲਿਆਂ ਕਾਰਨ ਸਕੂਲ ਜਾਣ ਵਾਲੇ ਬੱਚਿਆਂ ਦੇ ਮਾਪਿਆਂ ਦੀ ਚਿੰਤਾ ਲਗਾਤਾਰ ਵਧਦੀ ਜਾ ਰਹੀ ਹੈ। ਇਸ ਸਮੱਸਿਆ ਦੇ ਹੱਲ ਲਈ ਓਂਟਾਰੀਓ ਸਰਕਾਰ ਨੇ ਇਕ ਐਪ ਲਾਂਚ ਕੀਤੀ ਹੈ ਜੋ ਕਿ ਓਂਟਾਰੀਓ ਸਕੂਲਾਂ ਅਤੇ ਚਾਈਲਡ ਕੇਅਰ ਵਿਚ ਕੋਰੋਨਾ ਮਾਮਲਿਆਂ ਬਾਰੇ ਸੁਚੇਤ ਕਰੇਗੀ। 

 ਸੂਬੇ ਦਾ ਕਹਿਣਾ ਹੈ ਕਿ ਵੈਬਸਾਈਟ ਹਰ ਹਫਤੇ ਅਪਡੇਟ ਕੀਤੀ ਜਾਵੇਗੀ ਤੇ ਇਸ ਵਿਚ ਕੋਰੋਨਾ ਦੇ ਮਾਮਲਿਆਂ ਬਾਰੇ ਸਪੱਸ਼ਟ ਜਾਣਕਾਰੀ ਦਿੱਤੀ ਜਾਵੇਗੀ, ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾਵੇਗਾ ਕਿ ਇਹ ਮਾਮਲੇ ਕਿਸ ਇਲਾਕੇ ਵਲੋਂ ਵਧੇਰੇ ਆ ਰਹੇ ਹਨ। 

ਸ਼ੁੱਕਰਵਾਰ ਸਵੇਰੇ ਓਂਟਾਰੀਓ ਦੇ ਸਕੂਲਾਂ ਵਿਚ ਕੋਰੋਨਾ ਦੇ 13 ਨਵੇਂ ਮਾਮਲੇ ਦਰਜ ਕੀਤੇ ਗਏ। ਇਨ੍ਹਾਂ ਵਿਚੋਂ 4 ਵਿਦਿਆਰਥੀ ਤੇ 9 ਸਟਾਫ ਮੈਂਬਰ ਸਨ। ਸਾਰੇ 4 ਵਿਦਿਆਰਥੀ ਫਰੈਂਚ ਕੈਥੋਲਿਕ ਸਕੂਲ ਓਟਾਵਾ ਦੇ ਹਨ। ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਪਿਛਲੇ ਹਫਤੇ ਵਾਅਦਾ ਕੀਤਾ ਸੀ ਕਿ ਸਰਕਾਰ ਓਂਟਾਰੀਓ ਸਕੂਲਾਂ ਦੀ ਰਿਪੋਰਟ ਜਲਦੀ ਹੀ ਸਾਂਝੀ ਕਰੇਗੀ। ਕੈਨੇਡਾ ਸਿਹਤ ਅਧਿਕਾਰੀ ਥੈਰੇਸਾ ਟੈਮ ਨੇ ਕਿਹਾ ਕਿ ਇਸ ਨਾਲ ਪਤਾ ਲੱਗ ਸਕੇਗਾ ਕਿ ਸਕੂਲਾਂ ਵਿਚ ਕੋਰੋਨਾ ਦਾ ਟਰਾਂਸਮਿਸ਼ਨ ਹੋ ਰਿਹਾ ਹੈ ਜਾਂ ਨਹੀਂ। ਓਂਟਾਰੀਓ ਦੇ ਓਕਵਿਲੇ ਦੇ ਇਕ ਐਲੀਮੈਂਟਰੀ ਸਕੂਲ ਵਿਚ ਸਟਾਫ ਕੋਰੋਨਾ ਦਾ ਸ਼ਿਕਾਰ ਹੋਇਆ ਹੈ। ਇਹ ਸਟਾਫ ਜਿਨ੍ਹਾਂ ਲੋਕਾਂ ਦੇ ਸੰਪਰਕ ਵਿਚ ਆਇਆ ਸੀ, ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਰਹਿਣ ਦੀ ਸਲਾਹ ਦਿੱਤੀ ਗਈ ਹੈ। 


author

Lalita Mam

Content Editor

Related News