ਓਨਟਾਰੀਓ : ਪੁਲਸ ਨੇ 250 ਬੰਦੂਕਾਂ ਤੇ 2 ਲੱਖ ਰੌਂਦ ਕੀਤੇ ਜ਼ਬਤ

Wednesday, Nov 06, 2019 - 12:26 AM (IST)

ਓਨਟਾਰੀਓ : ਪੁਲਸ ਨੇ 250 ਬੰਦੂਕਾਂ ਤੇ 2 ਲੱਖ ਰੌਂਦ ਕੀਤੇ ਜ਼ਬਤ

ਕਿਚਨਰ (ਓਨਟਾਰੀਓ), (ਏਜੰਸੀ)- ਓਨਟਾਰੀਓ ਪੁਲਸ ਵਲੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੇ ਘਰੋਂ 250 ਬੰਦੂਕਾਂ ਅਤੇ 2 ਲੱਖ ਰੌਂਦ ਬਰਾਮਦ ਕੀਤੇ ਗਏ। ਪੁਲਸ ਨੇ ਦੱਸਿਆ ਕਿ ਇਸ ਵਿਅਕਤੀ ਕੋਲ ਇਨ੍ਹਾਂ ਬੰਦੂਕਾਂ ਦੇ ਲਾਇਸੈਂਸ ਤਾਂ ਹੈ ਪਰ ਉਸ ਨੇ ਇਨ੍ਹਾਂ ਬੰਦੂਕਾਂ ਨੂੰ ਸਹੀ ਤਰੀਕੇ ਨਾਲ ਸਟੋਰ ਨਹੀਂ ਕੀਤਾ ਹੋਇਆ ਸੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਵਲੋਂ ਇਸ ਵਿਅਕਤੀ ਦੇ ਘਰ ਵਿਚ ਵੀਰਵਾਰ ਨੂੰ ਰੇਡ ਕੀਤੀ ਗਈ। ਪੁਲਸ ਦੀ ਬੁਲਾਰਣ ਚੇਰੀ ਗ੍ਰੀਨੋ ਨੇ ਦੱਸਿਆ ਕਿ ਵਿਅਕਤੀ ਦੇ ਘਰੋਂ ਫਾਇਰਆਰਮ ਕੁਝ ਰਾਇਫਲਾਂ, ਸ਼ਾਰਟਗਨ ਅਤੇ ਹੈਂਡਗਨ ਆਦਿ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਗ੍ਰੇਨੇਡ ਵੀ ਬਰਾਮਦ ਕੀਤੇ ਗਏ। ਗ੍ਰੀਨੋ ਦਾ ਕਹਿਣਾ ਹੈ ਕਿ ਜਾਂਚ ਚੱਲ ਰਹੀ ਹੈ ਅਤੇ ਹੋਰ ਦੋਸ਼ ਲਾਏ ਜਾਣ ਦੀ ਉਮੀਦ ਹੈ।


author

Sunny Mehra

Content Editor

Related News