ਜਨਮ ਤੋਂ ਸਿਰਫ 30 ਘੰਟੇ ਬਾਅਦ ਹੀ ਬੱਚਾ ਹੋਇਆ ਕਰੋਨਾ ਵਾਇਰਸ ਦਾ ਸ਼ਿਕਾਰ

02/05/2020 7:44:52 PM

ਬੀਜਿੰਗ (ਏਜੰਸੀ)- ਚੀਨ ਵਿਚ ਕਰੋਨਾ ਵਾਇਰਸ ਮਹਾਮਾਰੀ ਦਾ ਰੂਪ ਲੈਂਦਾ ਜਾ ਰਿਹਾ ਹੈ। ਹੁਣ ਤਾਂ ਇਸ ਨੇ ਨਵ ਜਨਮੇ ਬੱਚਿਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ। ਡਾਕਟਰਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਇਹ ਵਾਇਰਸ ਹੁਣ ਔਰਤਾਂ ਦੇ ਗਰਭ ਵਿਚ ਪਹੁੰਚ ਸਕਦਾ ਹੈ। ਚੀਨ ਦੇ ਵੁਹਾਨ ਸ਼ਹਿਰ ਵਿਚ ਇਕ ਨਵ ਜਨਮੇ ਬੱਚੇ ਦਾ ਕਰੋਨਾ ਵਾਇਰਸ ਦਾ ਟੈਸਟ ਪਾਜ਼ੀਟਿਵ ਪਾਇਆ ਗਿਆ। ਇਹ ਜਾਣਕਾਰੀ ਚੀਨੀ ਮੀਡੀਆ ਨੇ ਦਿੱਤੀ ਅਤੇ ਲਿਖਿਆ ਕਿ ਇਹ ਵਾਇਰਸ ਔਰਤ ਦੇ ਗਰਭ ਵਿਚ ਹੋ ਸਕਦਾ ਹੈ। ਦੱਖਣੀ ਚੀਨ ਮਾਰਨਿੰਗ ਪੋਸਟ ਨੇ ਲਿਖਿਆ ਕਿ ਬੱਚਾ ਉਸ ਸਮੇਂ 30 ਘੰਟੇ ਦਾ ਸੀ ਜਦੋਂ ਇਸ ਵਾਇਰਸ ਦਾ ਪਤਾ ਲੱਗਾ।

ਸਰਕਾਰੀ ਸੀਸੀਟੀਵੀ ਨੇ ਖਬਰ ਦਿੱਤੀ ਹੈ ਕਿ ਦੋ ਨਵ ਜਨਮੇ ਬੱਚੇ ਪ੍ਰਭਾਵਿਤ ਹੋਏ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਦੋਵੇਂ ਔਰਤਾਂ ਕਰੋਨਾ ਵਾਇਰਸ ਨਾਲ ਪੀੜਤ ਸਨ। ਮੌਜੂਦਾ ਸਮੇਂ ਵਿਚ ਨਵ ਜਨਮੇ ਬੱਚਿਆਂ ਦੀ ਸਥਿਤੀ ਹੁਣ ਬਿਹਤਰ ਹੈ। ਵੁਹਾਨ ਵਿਚ ਬੱਚਿਆਂ ਦੇ ਹਸਪਤਾਲ ਦੇ ਇਕ ਡਾਕਟਰ ਨੇ ਇਹ ਕਹਿੰਦੇ ਹੋਏ ਖੁਲਾਸਾ ਕੀਤਾ ਕਿ ਇਹ ਮਾਮਲਾ ਇਸ ਗੱਲ ਦਾ ਸੰਕੇਤ ਹੈ ਕਿ ਕਰੋਨਾ ਵਾਇਰਸ ਨੇ ਟਰਾਂਸਫਰ ਰੂਟ ਸ਼ੁਰੂ ਕਰ ਦਿੱਤਾ ਹੈ। ਫਾਕਸ ਨਿਊਜ਼ ਨੇ ਖਬਰ ਦਿੱਤੀ ਹੈ ਕਿ ਪਿਛਲੇ ਹਫਤੇ ਚੀਨੀ ਸ਼ਹਿਰ ਹੈਲਿੰਗਜਿਓਂਗ ਸ਼ਹਿਰ ਵਿਚ ਕਰੋਨਾ ਵਾਇਰਸ ਨਾਲ ਪੀੜਤ ਔਰਤ ਦਾ ਟੈਸਟ ਕੀਤਾ। ਉਸ ਨੇ ਇਕ ਸਹਿਤਮੰਦ ਬੱਚੇ ਨੂੰ ਜਨਮ ਦਿੱਤਾ।


Sunny Mehra

Content Editor

Related News