ਜਰਮਨ ਯੂਨੀਵਰਸਿਟੀ ’ਚ ਗੋਲੀਬਾਰੀ, ਇਕ ਔਰਤ ਦੀ ਮੌਤ, ਤਿੰਨ ਜ਼ਖ਼ਮੀ

01/25/2022 9:56:54 AM

ਬਰਲਿਨ (ਭਾਸ਼): ਦੱਖਣ-ਪੱਛਮੀ ਜਰਮਨੀ ਦੀ ਹੀਡਲਬਰਗ ਯੂਨੀਵਰਸਿਟੀ ਦੇ ਇਕ ਲੈਕਚਰ ਹਾਲ ਵਿਚ ਸੋਮਵਾਰ ਨੂੰ ਇਕ ਬੰਦੂਕਧਾਰੀ ਵੱਲੋਂ ਗੋਲੀਬਾਰੀ ਕਰਨ ਨਾਲ ਇਕ ਔਰਤ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਹਮਲਾਵਰ ਨੇ ਆਪਣੀ ਜਾਨ ਵੀ ਲੈ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਖੇਤਰੀ ਪੁਲਸ ਮੁਖੀ ਸੀਗਫਰਾਈਡ ਕੋਲਮਾਰ ਨੇ ਕਿਹਾ ਕਿ 18 ਸਾਲਾ ਸ਼ੱਕੀ ਹਮਲਾਵਰ ਯੂਨੀਵਰਸਿਟੀ ਵਿਚ ਜੀਵ ਵਿਗਿਆਨ ਦਾ ਵਿਦਿਆਰਥੀ ਸੀ। ਸ਼ੱਕੀ ਜਰਮਨ ਦਾ ਨਾਗਰਿਕ ਹੈ ਅਤੇ ਉਸ ਦਾ ਕੋਈ ਪੁਲਸ ਰਿਕਾਰਡ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਸ ਨੇ ਗੋਲੀਬਾਰੀ ਤੋਂ ਠੀਕ ਪਹਿਲਾਂ ਆਪਣੇ ਪਿਤਾ ਨੂੰ ਫੋਨ ’ਤੇ ਸੰਦੇਸ਼ ਭੇਜਿਆ ਸੀ ਕਿ ‘ਲੋਕਾਂ ਨੂੰ ਸਜ਼ਾ ਦਿੱਤੀ ਜਾਵੇਗੀ।’

ਇਹ ਵੀ ਪੜ੍ਹੋ: ਕੈਮਰੂਨ ’ਚ ਸਟੇਡੀਅਮ ਦੇ ਬਾਹਰ ਮਚੀ ਭੱਜ-ਦੌੜ, 6 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਕੋਲਮਾਰ ਨੇ ਕਿਹਾ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਮਲਾ ਕਿਉਂ ਹੋਇਆ ਸੀ, ਪਰ ਸ਼ੱਕੀ ਪਿਛਲੇ ਸਮੇਂ ਵਿਚ ਮਾਨਸਿਕ ਰੋਗ ਤੋਂ ਪੀੜਤ ਰਿਹਾ ਹੈੈ। ਅਧਿਕਾਰੀਆਂ ਨੂੰ ਹਮਲਾਵਰ ਦੀ ਲਾਸ਼ ਬਾਹਰੋਂ ਮਿਲੀ। ਉਸ ਕੋਲੋਂਂ2 ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ ਹੈ। ਪੁਲਸ ਨੇ ਹਮਲੇ ਵਿਚ ਮਾਰੀ ਗਈ ਔਰਤ ਦੀ ਪਛਾਣ 23 ਸਾਲਾ ਜਰਮਨ ਨਾਗਰਿਕ ਵਜੋਂ ਕੀਤੀ ਹੈ। ਇਸ ਘਟਨਾ ਵਿਚ 2 ਜਰਮਨ ਔਰਤਾਂ ਅਤੇ ਇਕ ਜਰਮਨ-ਇਟਾਲੀਅਨ ਵਿਅਕਤੀ ਜ਼ਖ਼ਮੀ ਹੋਇਆ ਹੈ। ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨੇ ਇਸ ਘਟਨਾ ’ਤੇ ਅਫ਼ਸੋਸ ਪ੍ਰਗਟ ਕੀਤਾ ਹੈ। ਹੀਡਲਬਰਗ ਫਰੈਂਕਫਰਟ ਦੇ ਦੱਖਣ ਵਿਚ ਸਥਿਤ ਹੈ ਅਤੇ ਉਥੇ ਲਗਭਗ 1,60,000 ਲੋਕ ਰਹਿੰਦੇ ਹਨ। ਉੱਥੇ ਸਥਿਤ ਯੂਨੀਵਰਸਿਟੀ ਜਰਮਨੀ ਦੀਆਂ ਸਭ ਤੋਂ ਮਸ਼ਹੂਰ ਯੂਨੀਵਰਸਿਟੀਆਂ ਵਿੱਚੋਂ ਇਕ ਹੈ।

ਇਹ ਵੀ ਪੜ੍ਹੋ: WHO ਮੁਖੀ ਦਾ ਵੱਡਾ ਬਿਆਨ, ਦੱਸਿਆ 2022 'ਚ ਕਿਵੇਂ ਪਾ ਸਕਦੇ ਹਾਂ ਕੋਰੋਨਾ ਮਹਾਮਾਰੀ ਤੋਂ ਛੁਟਕਾਰਾ

 


cherry

Content Editor

Related News