ਕੈਨੇਡਾ ''ਚ ਮੰਦਰ ''ਤੇ ਹਮਲੇ ਦੇ ਸਬੰਧ ਇਕ ਵਿਅਕਤੀ ''ਤੇ ਲਗਾਏ ਗਏ ਦੋਸ਼, 2 ਹੋਰਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
Friday, Nov 08, 2024 - 10:35 AM (IST)
ਇੰਟਰਨੈਸ਼ਨਲ ਡੈਸਕ- ਬਰੈਂਪਟਨ ਵਿਚ ਲੰਘੇ ਸੋਮਵਾਰ (4 ਨਵੰਬਰ ਨੂੰ) ਹਿੰਦੂ ਮੰਦਿਰ ਵਿਖੇ ਪ੍ਰਦਰਸ਼ਨ ਦੌਰਾਨ ਮੰਦਰ 'ਤੇ ਹਮਲਾ ਕਰਨ ਲਈ ਸਮੂਹਾਂ ਨੂੰ ਸੱਦਣ ਵਾਲੇ ਇੱਕ ਵਿਅਕਤੀ 'ਤੇ ਜਨਤਕ ਰੂਪ ਨਾਲ ਨਫਰਤ ਫਲਾਉਣ ਦਾ ਦੋਸ਼ ਲਗਾਇਆ ਗਿਆ ਹੈ। ਲੰਘੇ ਸੋਮਵਾਰ (4 ਨਵੰਬਰ ਨੂੰ) ਪੀਲ ਰੀਜਨਲ ਪੁਲਸ ਬਰੈਂਪਟਨ ਵਿੱਚ ਦਿ ਗੋਰ ਰੋਡ ਉੱਤੇ ਇੱਕ ਮੰਦਰ ਵਿੱਚ ਹੋਏ ਪ੍ਰਦਰਸ਼ਨ ਦੌਰਾਨ ਮੌਕੇ 'ਤੇ ਪੁੱਜੀ। ਪੁਲਸ ਨੇ ਕਿਹਾ ਕਿ ਵਿਰੋਧੀ ਧਿਰਾਂ ਵਿਚਕਾਰ ਤਣਾਅ ਵਧ ਗਿਆ, ਜਿਸ ਕਾਰਨ ਉਨ੍ਹਾਂ ਨੂੰ ਭੀੜ ਨੂੰ ਖਿੰਡਾਉਣ ਲਈ ਆਪਣੀ ਪਬਲਿਕ ਆਰਡਰ ਯੂਨਿਟ ਨੂੰ ਤਾਇਨਾਤ ਕਰਨਾ ਪਿਆ।
ਇਹ ਵੀ ਪੜ੍ਹੋ: 45 ਫੀਸਦੀ ਔਰਤਾਂ ਦੀ ਪਸੰਦ ਬਣੇ ਟਰੰਪ, ਕਮਲਾ ਹੈਰਿਸ ਵੀ ਨਹੀਂ ਬਦਲ ਸਕੀ ਪਰੰਪਰਾ
ਪੀਲ ਪੁਲਸ ਕਾਂਸਟੇਬਲ ਟਾਈਲਰ ਬੇਲ-ਮੋਰੇਨਾ ਨੇ ਇੱਕ ਵੀਡੀਓ ਬਿਆਨ ਵਿੱਚ ਕਿਹਾ, ਪੁਲਸ ਨੇ ਪ੍ਰਦਰਸ਼ਨਾਂ ਦੌਰਾਨ ਹੋਏ ਕਈ ਅਪਰਾਧਾਂ ਦੀ ਜਾਂਚ ਸ਼ੁਰੂ ਕੀਤੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਵੀਡੀਓ ਵਿੱਚ ਕੈਦ ਹੋ ਗਏ। ਇੱਕ ਵੀਡੀਓ ਵਿੱਚ, ਇਕ ਵਿਅਕਤੀ ਨੂੰ ਹਿੰਸਾ ਭੜਕਾਉਣ ਲਈ ਲਾਊਡਸਪੀਕਰ ਦੀ ਵਰਤੋਂ ਕਰਦੇ ਹੋਏ, ਸਮੂਹਾਂ ਨੂੰ ਮੰਦਰ 'ਤੇ ਧਾਵਾ ਬੋਲਣ ਦਾ ਐਲਾਨ ਕਰਦੇ ਹੋਏ ਦੇਖਿਆ ਗਿਆ, ਜਿਸ ਮਗਰੋਂ 6 ਨਵੰਬਰ 2024 ਨੂੰ ਟੋਰਾਂਟੋ ਦੇ 57 ਸਾਲਾ ਰਣੇਂਦਰ ਲਾਲ ਬੈਨਰਜੀ ਨੂੰ ਕੈਨੇਡਾ ਦੇ ਫੌਜਦਾਰੀ ਜ਼ਾਬਤੇ ਦੀ ਧਾਰਾ 319 (1) ਦੇ ਉਲਟ ਨਫ਼ਰਤ ਭੜਕਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ। ਉਸ ਨੂੰ ਬਾਅਦ ਵਿਚ ਸ਼ਰਤਾਂ ਦੇ ਨਾਲ ਰਿਹਾਅ ਕਰ ਦਿੱਤਾ ਗਿਆ ਕਿ ਉਸ ਨੂੰ ਕਿਸੇ ਵੀ ਤਰੀਕ ਨੂੰ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਹੋਣਾ ਪਵੇਗਾ।
ਇਹ ਵੀ ਪੜ੍ਹੋ: ਭਾਰਤ-ਅਮਰੀਕਾ ਸਬੰਧਾਂ ਨੂੰ ਦੋਵਾਂ ਪਾਰਟੀਆਂ ਦਾ ਸਮਰਥਨ: ਡੈਮੋਕ੍ਰੇਟਿਕ MP ਕ੍ਰਿਸ਼ਨਮੂਰਤੀ
ਪੁਲਸ ਨੇ ਕਿਚਨਰ ਦੇ 24 ਸਾਲਾ ਅਰਮਾਨ ਗਹਿਲੋਤ ਅਤੇ 22 ਸਾਲਾ ਅਰਪਿਤ ਲਈ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤੇ ਹਨ। ਉਨ੍ਹਾਂ 'ਤੇ ਜਾਨੋਂ ਮਾਰਨ ਜਾਂ ਸਰੀਰਕ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ, ਹਥਿਆਰ ਨਾਲ ਹਮਲਾ ਕਰਨ ਦੀ ਸਾਜ਼ਿਸ਼ ਰਚਣ ਅਤੇ ਸ਼ਰਾਰਤ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਹਨ। ਦੋਵਾਂ ਨੂੰ ਕਾਨੂੰਨੀ ਸਲਾਹ ਲੈਣ ਅਤੇ ਖ਼ੁਦ ਨੂੰ ਪੁਲਸ ਹਵਾਲੇ ਕਰਨ ਲਈ ਕਿਹਾ ਗਿਆ ਹੈ। ਬੇਲ-ਮੋਰੇਨਾ ਨੇ ਕਿਹਾ ਕਿ ਜਾਂਚਕਰਤਾ ਇਹਨਾਂ ਵਿਅਕਤੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਉਨ੍ਹਾਂ ਨੂੰ ਕਾਨੂੰਨੀ ਸਲਾਹ ਲੈਣ ਅਤੇ ਖ਼ੁਦ ਨੂੰ ਪੁਲਸ ਹਵਾਲੇ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੀਲ ਰੀਜਨਲ ਪੁਲਸ ਸਾਰੇ ਲੋਕਾਂ ਦੇ ਕਾਨੂੰਨੀ ਅਤੇ ਸ਼ਾਂਤੀਪੂਰਵਕ ਇਕੱਠੇ ਹੋਣ ਦੇ ਅਧਿਕਾਰਾਂ ਦਾ ਸਨਮਾਨ ਕਰਦੀ ਹੈ। ਹਾਲਾਂਕਿ, ਹਿੰਸਾ ਅਤੇ ਅਪਰਾਧ ਅਸਵੀਕਾਰਨਯੋਗ ਹਨ ਅਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ।
ਇਹ ਵੀ ਪੜ੍ਹੋ: ਪਤੀ ਡੋਨਾਲਡ ਟਰੰਪ ਦੀ ਜਿੱਤ 'ਤੇ ਬੋਲੀ ਮੇਲਾਨੀਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8