ਦੁਨੀਆ ਦੇ ਤਾਕਤਵਰ ਦੇਸ਼ਾਂ ''ਚੋਂ ਇਕ ਇਸ ਦੇਸ਼ ਦੇ ਕੁੱਝ ਅਜੀਬ ਸੱਚ ਤੁਹਾਨੂੰ ਵੀ ਕਰ ਦੇਣਗੇ ਹੈਰਾਨ

Tuesday, Jul 18, 2017 - 01:46 PM (IST)

ਵਾਸ਼ਿੰਗਟਨ— ਅਮਰੀਕਾ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਮੰਨਿਆ ਜਾਂਦਾ ਹੈ ਪਰ ਇਸ ਅੰਦਰ ਕਈ ਅਜਿਹੇ ਦੋਸ਼ ਹਨ, ਜਿਸ ਨੂੰ ਇਹ ਹਰੇਕ ਤੋਂ ਛੁਪਾ ਕੇ ਰੱਖਣਾ ਚਾਹੁੰਦਾ ਹੈ। ਇੱਥੇ ਕਈ ਅਜਿਹੇ ਸੂਬੇ ਹਨ ਜਿੱਥੇ ਬੱਚੇ ਤੰਬਾਕੂ ਖਰੀਦ ਨਹੀਂ ਸਕਦੇ ਪਰ ਇਸ ਨੂੰ ਖਾ ਸਕਦੇ ਹਨ। ਜ਼ਿਆਦਾਤਰ ਸੂਬਿਆਂ 'ਚ ਮਿੱਥੀ ਗਈ ਉਮਰ 18 ਅਤੇ ਕੁੱਝ 'ਚ 19 ਸਾਲ ਹੈ। ਕਈ ਵਾਰ ਲੋਕ ਬੱਚਿਆਂ ਨੂੰ ਤੰਬਾਕੂ ਅਤੇ ਸਿਗਰਟ ਲਿਆ ਕੇ ਦੇ ਦਿੰਦੇ ਹਨ ਅਤੇ ਉਹ ਇਨ੍ਹਾਂ ਦੀ ਵਰਤੋਂ ਕਰਦੇ ਹਨ। 

PunjabKesari
ਇੱਥੇ ਇਕ-ਤਿਹਾਈ ਤੋਂ ਵਧੇਰੇ ਭਾਵ 35 ਫੀਸਦੀ ਲੋਕ ਓਵਰ ਵੇਟ ਹਨ। 20 'ਚੋਂ ਇਕ ਅਮਰੀਕੀ ਬਹੁਤ ਮੋਟਾ ਹੈ। 1964 'ਚ ਇੱਥੇ 10 ਫੀਸਦੀ ਬੱਚੇ ਗਰੀਬ ਘਰਾਂ 'ਚ ਪਲ ਰਹੇ ਸਨ। ਹੁਣ ਵੀ 30 ਫੀਸਦੀ ਲੋਕ ਇਸੇ ਹਾਲ 'ਚ ਹਨ। ਇੱਥੇ ਸੁਪਰਮਾਰਕਿਟਸ ਹਰ ਸਾਲ 1360 ਕਿੱਲੋ ਖਾਣਾ ਕੂੜੇ 'ਚ ਸੁੱਟ ਦਿੰਦੀਆਂ ਹਨ, ਜਿਨ੍ਹਾਂ ਨਾਲ ਲਗਭਗ 750 ਲੋਕਾਂ ਦਾ ਢਿੱਡ ਭਰ ਸਕਦਾ ਹੈ। ਇੱਥੇ ਪੁਲਸ ਹੱਥੋਂ ਮਾਰੇ ਜਾਣ ਵਾਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ। 2014 'ਚ ਇਸ ਗੱਲ ਨੇ ਲੋਕਾਂ ਦਾ ਧਿਆਨ ਖਿੱਚਿਆ ਸੀ। ਉਸ ਸਾਲ 1100 ਲੋਕ ਪੁਲਸ ਹੱਥੋਂ ਮਾਰੇ ਗਏ ਸਨ। 


Related News