Plane Crash ਦੀ ਵੀਡੀਓ ਆਈ ਸਾਹਮਣੇ, ਜ਼ਿੰਦਾ ਸੜਿਆ ਪਾਇਲਟ

Friday, Jan 10, 2025 - 03:13 PM (IST)

Plane Crash ਦੀ ਵੀਡੀਓ ਆਈ ਸਾਹਮਣੇ, ਜ਼ਿੰਦਾ ਸੜਿਆ ਪਾਇਲਟ

ਸਾਓ ਪਾਓਲੋ (ਏਜੰਸੀ)- ਬ੍ਰਾਜ਼ੀਲ ਦੇ ਦੱਖਣ-ਪੂਰਬੀ ਰਾਜ ਸਾਓ ਪਾਓਲੋ ਦੇ ਸ਼ਹਿਰ ਉਬਾਟੂਬਾ ਵਿੱਚ ਸਮੁੰਦਰ ਤੱਟ ਨੇੜੇ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਇੱਕ ਪਾਇਲਟ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਇਸ ਹਾਦਸੇ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਸਥਾਨਕ ਫਾਇਰ ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਇਲਟ ਨੇ ਉਬਾਟੂਬਾ ਖੇਤਰੀ ਹਵਾਈ ਅੱਡੇ 'ਤੇ ਉਤਰਨ ਦੀ ਕੋਸ਼ਿਸ਼ ਕੀਤੀ, ਪਰ ਤੇਜ਼ ਰਫ਼ਤਾਰ ਕਾਰਨ ਜਹਾਜ਼ ਏਅਰ ਟਰਮੀਨਲ ਦੀ ਸੁਰੱਖਿਆ ਵਾੜ ਨੂੰ ਪਾਰ ਕਰ ਗਿਆ ਅਤੇ ਕੰਟਰੋਲ ਤੋਂ ਬਾਹਰ ਹੋ ਕੇ ਕਰੈਸ਼ ਹੋ ਗਿਆ। 

ਇਹ ਵੀ ਪੜ੍ਹੋ: ਪ੍ਰੇਮਿਕਾ ਦੀ ਗੱਡੀ 'ਚੋਂ ਡਿੱਗ ਕੇ ਮਰਿਆ ਪਤੀ, ਪਤਨੀ ਨੇ ਸੌਕਣ ਤੋਂ ਮੰਗਿਆ 70 ਲੱਖ ਦਾ ਮੁਆਵਜ਼ਾ

 

ਜਦੋਂ ਜਹਾਜ਼ ਦਾ ਇੱਕ ਹਿੱਸਾ ਬੀਚ 'ਤੇ ਡਿੱਗਿਆ ਤਾਂ ਉੱਥੇ ਘੁੰਮ ਰਹੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਜਹਾਜ਼ ਵਿੱਚ ਅੱਗ ਇੰਨੀ ਭਿਆਨਕ ਸੀ ਕਿ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਦੇ ਦਿਖਾਈ ਦਿੱਤੇ। ਜਹਾਜ਼ ਨੇ ਗੋਯਾਸ ਤੋਂ ਮਿਨੀਰੋਸ ਸ਼ਹਿਰ ਲਈ ਉਡਾਣ ਭਰੀ ਸੀ। ਇਸ ਹਾਦਸੇ ਵਿਚ ਪਾਇਲਟ ਦੀ ਮੌਤ ਹੋ ਗਈ, ਜਦੋਂ ਕਿ ਜਹਾਜ਼ ਵਿੱਚ ਸਵਾਰ ਸਾਰੇ 4 ਯਾਤਰੀਆਂ, ਜਿਨ੍ਹਾਂ ਵਿੱਚ ਦੋ ਬਾਲਗ ਅਤੇ ਦੋ ਬੱਚੇ ਸ਼ਾਮਲ ਸਨ, ਨੂੰ ਜ਼ਿੰਦਾ ਬਚਾ ਲਿਆ ਗਿਆ। ਇਸ ਹਾਦਸੇ ਵਿੱਚ ਕਰੂਜ਼ੇਰੋ ਬੀਚ 'ਤੇ 3 ਹੋਰ ਲੋਕ ਵੀ ਜ਼ਖਮੀ ਹੋ ਗਏ। ਬ੍ਰਾਜ਼ੀਲੀਅਨ ਹਵਾਈ ਸੈਨਾ ਨੇ ਐਲਾਨ ਕੀਤਾ ਕਿ ਸੈਂਟਰ ਫਾਰ ਇਨਵੈਸਟੀਗੇਸ਼ਨ ਐਂਡ ਪ੍ਰੀਵੈਂਸ਼ਨ ਆਫ ਏਅਰੋਨਾਟਿਕਲ ਐਕਸੀਡੈਂਟਸ ਦੇ ਟੈਕਨੀਸ਼ੀਅਨ ਅਤੇ ਮਾਹਰਾਂ ਨੂੰ ਘਟਨਾ ਸਥਾਨ 'ਤੇ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ: ਇਸ ਸਰਟੀਫਿਕੇਟ ਦੇ ਬਿਨਾਂ ਸਾਊਦੀ ਅਰਬ 'ਚ ਨਹੀਂ ਹੋਵੇਗੀ ਐਂਟਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News