ਬ੍ਰਿਟੇਨ ਦੇ ਲਿਵਰਪੂਲ ''ਚ ਹਸਪਤਾਲ ਨੇੜੇ ਹੋਏ ਕਾਰ ਧਮਾਕੇ ''ਚ ਇਕ ਦੀ ਮੌਤ

Monday, Nov 15, 2021 - 01:49 AM (IST)

ਬ੍ਰਿਟੇਨ ਦੇ ਲਿਵਰਪੂਲ ''ਚ ਹਸਪਤਾਲ ਨੇੜੇ ਹੋਏ ਕਾਰ ਧਮਾਕੇ ''ਚ ਇਕ ਦੀ ਮੌਤ

ਲੰਡਨ-ਬ੍ਰਿਟੇਨ ਦੇ ਲਿਵਰਪੂਲ 'ਚ ਇਕ ਹਸਪਤਾਲ ਦੇ ਨੇੜੇ ਹੋਏ ਕਾਰ 'ਚ ਹੋਏ ਧਮਾਕੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਮਰਸੀਸਾਈਡ ਕਾਊਂਟੀ ਦੀ ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਪੁਲਸ ਮੁਤਾਬਕ ਧਮਾਕਾ ਹੋਣ ਦੇ ਕੁਝ ਸਮਾਂ ਪਹਿਲਾਂ ਲਿਵਰਪੂਲ ਦੇ ਸਿਟੀ ਸੈਂਟਰ 'ਚ ਮਹਿਲਾ ਹਸਪਤਾਲ 'ਚ ਟੈਕਸੀ ਆਈ ਸੀ।

ਇਹ ਵੀ ਪੜ੍ਹੋ : ਇਟਲੀ : ਪੁਨਤੀਨੀਆਂ ’ਚ ਗੁਰਦੁਆਰਾ ਸਿੰਘ ਸਭਾ ਦੀ ਆਲੀਸ਼ਾਨ ਇਮਾਰਤ ਦਾ ਹੋਇਆ ਉਦਘਾਟਨ

ਪੁਲਸ ਨੇ ਇਥੇ ਜਾਰੀ ਇਕ ਬਿਆਨ 'ਚ ਕਿਹਾ ਕਿ ਬਦਕਿਸਮਤੀ ਨਾਲ ਅਸੀਂ ਇਕ ਵਿਅਕਤੀ ਦੇ ਮਾਰੇ ਜਾਣ ਦੀ ਪੁਸ਼ਟੀ ਕਰਦੇ ਹਾਂ ਅਤੇ ਦੂਜੇ ਨੂੰ ਹਸਪਤਾਲ 'ਚ ਲਿਜਾਇਆ ਗਿਆ ਹੈ, ਜਿਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ। ਉਨ੍ਹਾਂ ਨੇ ਕਿਹਾ ਕਿ ਘੇਰਾਬੰਦੀ ਕੀਤੀ ਗਈ ਹੈ ਅਤੇ ਕੁਝ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਐਂਟੀ ਟੈਰਰਿਸਟ ਇੰਟੈਲੀਜੈਂਸ ਘਟਨਾ ਦੀ ਜਾਂਚ 'ਚ ਸ਼ਾਮਲ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ਦੇ PM ਬੋਰਿਸ ਜਾਨਸਨ ਨੇ ਜਲਵਾਯੂ ਸੰਮੇਲਨ 'ਚ ਹੋਏ ਸਮਝੌਤੇ ਨੂੰ ਦੱਸਿਆ 'ਵੱਡਾ ਕਦਮ'

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News