ਤਨਜ਼ਾਨੀਆ ਦੇ ਫੁੱਟਬਾਲ ਸਟੇਡੀਅਮ 'ਚ ਮਚੀ ਭੱਜਦੌੜ, ਇਕ ਦੀ ਮੌਤ, 30 ਜ਼ਖ਼ਮੀ

Monday, May 29, 2023 - 11:13 AM (IST)

ਤਨਜ਼ਾਨੀਆ ਦੇ ਫੁੱਟਬਾਲ ਸਟੇਡੀਅਮ 'ਚ ਮਚੀ ਭੱਜਦੌੜ, ਇਕ ਦੀ ਮੌਤ, 30 ਜ਼ਖ਼ਮੀ

ਦਾਰ ਏਸ ਸਲਾਮ (ਵਾਰਤਾ)- ਤਨਜ਼ਾਨੀਆ ਦੇ ਬੰਦਰਗਾਹ ਸ਼ਹਿਰ ਦਾਰ ਏਸ ਸਲਾਮ ਦੇ ਬੈਂਜਾਮਿਨ ਮਕਾਪਾ ਸਟੇਡੀਅਮ ਵਿਚ ਐਤਵਾਰ ਨੂੰ ਭੱਜਦੌੜ ਮਚਣ ਕਾਰਨ ਘੱਟੋ-ਘੱਟ 1 ਫੁੱਟਬਾਲ ਪ੍ਰਸ਼ੰਸਕ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖ਼ਮੀ ਹੋ ਗਏ। ਭੱਜਦੌੜ ਉਦੋਂ ਹੋਈ, ਜਦੋਂ ਤਨਜ਼ਾਨੀਆ ਦੇ ਯੰਗ ਅਫ੍ਰੀਕਨਜ਼ ਅਤੇ ਅਲਜੀਰੀਆ ਦੇ ਯੂ.ਐੱਸ.ਐੱਮ. ਅਲਜ਼ਰ ਵਿਚਾਲੇ ਸੀ.ਏ.ਐੱਫ. ਕਨਫੈਡਰੇਸ਼ਨ ਕੱਪ ਦੇ ਪਹਿਲੇ ਪੜਾਅ ਦੇ ਫਾਈਨਲ ਨੂੰ ਵੇਖਣ ਲਈ ਵੱਡੀ ਗਿਣਤੀ ਵਿਚ ਪੁੱਜੇ ਫੁੱਟਬਾਲ ਪ੍ਰਸ਼ੰਸਕਾਂ ਨੇ ਇਕ ਐਕਸੈਸ ਗੇਟ ਨੂੰ ਧੱਕਾ ਮਾਰ ਕੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। 

ਇਹ ਵੀ ਪੜ੍ਹੋ: ਪੁਲਾੜ 'ਚ ਵਿਆਹ ਕਰਾਉਣ ਦਾ ਸੁਫ਼ਨਾ ਹੋਵੇਗਾ ਪੂਰਾ, ਖ਼ਰਚ ਹੋਣਗੇ ਕਰੋੜਾਂ ਰੁਪਏ, ਜਾਣੋ ਕੰਪਨੀ ਦਾ ਪਲਾਨ

PunjabKesari

ਸਿਹਤ ਮੰਤਰੀ ਉਮੀ ਮਵਾਲਿਮੂ ਨੇ ਭੱਜਦੌੜ ਵਿਚ ਇਕ ਵਿਅਕਤੀ ਦੀ ਮੌਤ ਅਤੇ ਕਈ ਹੋਰਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਟਵੀਟ ਕੀਤਾ, ਮੁਹਿੰਬਿਲੀ ਨੈਸ਼ਨਲ ਹਸਪਤਾਲ ਦੀ ਐਮਰਜੈਂਸੀ ਸੇਵਾਵਾਂ ਦੇ ਮਾਹਰਾਂ ਦੀ ਇਕ ਟੀਮ ਨੇ ਟੇਮੇਕੇ ਰੀਜ਼ਨਲ ਰੈਫਰਲ ਹਸਪਤਾਲ ਨਾਲ ਪਹਿਲਾਂ ਹੀ ਸੰਪਰਕ ਕਰ ਲਿਆ ਹੈ ਅਤੇ ਉਹ ਜ਼ਖਮੀ ਵਿਅਕਤੀਆਂ ਨੂੰ ਦਾਖ਼ਲ ਕਰਾਉਣ ਅਤੇ ਉਨ੍ਹਾਂ ਦੇਖ਼ਭਾਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਜ਼ਿਕਰਯੋਗ ਹੈ ਕਿ ਯੂ.ਐੱਸ.ਐੱਮ. ਅਲਜ਼ਰ ਨੇ ਯੰਗ ਅਫ੍ਰੀਕਨਜ਼ ਨੂੰ 2-1 ਨਾਲ ਹਰਾ ਕੇ ਮੈਚ ਜਿੱਤ ਲਿਆ। ਦੂਜੇ ਪੜਾਅ ਦਾ ਫਾਈਨਲ ਇਕ ਹਫ਼ਤੇ ਦੇ ਅੰਦਰ ਅਲਜੀਰੀਆ ਦੀ ਰਾਜਧਾਨੀ ਅਲਜੀਅਰਜ਼ ਵਿਚ ਆਯੋਜਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਕੈਨੇਡਾ ‘ਚ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਗੋਲੀਆਂ ਮਾਰ ਕੇ ਕਤਲ


author

cherry

Content Editor

Related News