ਟੋਰਾਂਟੋ ਦੇ ਇਸ ਸਕੂਲ ਨੇ ਸਾਰੀ ਕਲਾਸ ਦੇ ਵਿਦਿਆਰਥੀ ਕੀਤੇ ਇਕਾਂਤਵਾਸ

09/16/2020 3:49:20 PM

ਟੋਰਾਂਟੋ- ਯਾਰਕ ਰੀਜਨ ਪਬਲਿਕ ਹੈਲਥ ਵਲੋਂ ਜਾਣਾਕਾਰੀ ਦਿੱਤੀ ਗਈ ਹੈ ਕਿ ਲਿਟਲ ਰੋਗ ਪਬਲਿਕ ਸਕੂਲ ਜੋ ਕਿ ਓਕ ਐਵੇਨਿਆ ਤੇ ਨਾਨਈਥ ਲਾਈਨ ਏਰੀਏ ਵਿਚ ਸਥਿਤ ਹੈ, ਵਿਚ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਸਾਰੀ ਕਲਾਸ ਇਕਾਂਤਵਾਸ ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਇੱਥੇ 10 ਅਤੇ 11 ਸਤੰਬਰ ਨੂੰ ਸਵੇਰੇ 8.30 ਵਜੇ ਤੋਂ 3.30 ਵਜੇ ਤੱਕ ਕਲਾਸ ਵਿਚ ਪੜ੍ਹਾਈ ਕਰ ਰਿਹਾ ਇਕ ਵਿਦਿਆਰਥੀ ਕੋਰੋਨਾ ਦਾ ਸ਼ਿਕਾਰ ਹੋ ਗਿਆ ਤੇ ਉਸ ਨਾਲ ਕਲਾਸ ਵਿਚ ਮੌਜੂਦ ਸਾਰੇ ਬੱਚੇ ਇਕਾਂਤਵਾਸ ਕਰ ਦਿੱਤੇ ਗਏ ਹਨ। ਸਤੰਬਰ ਵਿਚ ਓਂਟਾਰੀਓ ਸੂਬੇ ਵਿਚ ਸਕੂਲ ਖੁੱਲ੍ਹਣ ਮਗਰੋਂ ਕਈ ਵਿਦਿਆਰਥੀ ਜਾਂ ਅਧਿਆਪਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਹਾਲਟਨ, ਯਾਰਕ ਤੇ ਦੁਰਹਮ ਖੇਤਰਾਂ ਦੇ ਸਕੂਲਾਂ ਵਿਚ ਵੀ ਕੋਰੋਨਾ ਦੇ ਮਾਮਲੇ ਮਿਲੇ ਹਨ। 

ਮੰਗਲਵਾਰ ਨੂੰ ਗ੍ਰੇਟਰ ਟੋਰਾਂਟੋ ਏਰੀਏ ਦੇ 9 ਹੋਰ ਸਕੂਲਾਂ ਵਿਚ ਕੋਰੋਨਾ ਦੇ ਮਾਮਲੇ ਮਿਲੇ ਹਨ। ਮਿਸੀਸਾਗਾ, ਓਕਵਿਲੇ, ਪੀਲ ਡਿਸਟ੍ਰਿਕਟ ਦੇ ਸਕੂਲਾਂ ਵਿਚ ਕੋਰੋਨਾ ਦੇ ਮਾਮਲੇ ਮਿਲੇ ਹਨ। ਜ਼ਿਕਰਯੋਗ ਹੈ ਕਿ ਓਂਟਾਰੀਓ ਦੇ ਸਕੂਲਾਂ ਵਿਚ ਹੁਣ ਤੱਕ 29 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ, ਜਿਨ੍ਹਾਂ ਵਿਚੋਂ 9 ਵਿਦਿਆਰਥੀ, 14 ਸਟਾਫ ਮੈਂਬਰ ਤੇ 6 ਹੋਰ ਲੋਕ ਹਨ। 
ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲਾਂ ਵਿਚ ਕੋਰੋਨਾ ਦੇ ਮਾਮਲੇ ਘੱਟ ਤਾਂ ਹੀ ਹੋਣਗੇ ਜੇਕਰ ਸਾਡੇ ਖੇਤਰ ਵਿਚ ਕੋਰੋਨਾ ਘਟੇਗਾ। ਬਹੁਤ ਸਾਰੇ ਮਾਪਿਆ ਨੇ ਮੁੜ ਚਿੰਤਾ ਪ੍ਰਗਟਾਉਂਦਿਆਂ ਸਕੂਲ ਬੰਦ ਕਰਨ ਦੀ ਅਪੀਲ ਵੀ ਕੀਤੀ ਹੈ। 


Lalita Mam

Content Editor

Related News